ਨੋਕੀਆ ਨੇ ਲਾਂਚ ਕੀਤਾ 43 ਇੰਚ ਦਾ ਸਮਾਰਟ ਟੀਵੀ, ਜਾਣੋ ਕੀਮਤ ਤੇ ਖੂਬੀਆਂ

06/04/2020 1:20:22 PM

ਗੈਜੇਟ ਡੈਸਕ– ਨੋਕੀਆ ਦੇ ਨਵੇਂ ਸਮਾਰਟ ਟੀਵੀ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਸਨ। ਉਥੇ ਹੀ ਹੁਣ ਕੰਪਨੀ ਨੇ ਸਾਰੀਆਂ ਖਬਰਾਂ ਅਤੇ ਚਰਚਾਵਾਂ ’ਤੇ ਰੋਕ ਲਗਾਉਂਦੇ ਹੋਏ ਭਾਰਤੀ ਬਾਜ਼ਾਰ ’ਚ ਆਪਣਾ 43 ਇੰਚ ਦਾ ਸਮਾਰਟ ਟੀਵੀ ਲਾਂਚ ਕਰ ਦਿੱਤਾ ਹੈ। ਨੋਕੀਆ ਦੇ ਇਸ ਟੀਵੀ ਦੀ ਕੀਮਤ 31,999 ਰੁਪਏ ਰੱਖੀ ਗਈ ਹੈ। ਫਲਿਪਕਾਰਟ ’ਤੇ ਇਹ ਟੀਵੀ ਮਾਰਚ ਤੋਂ ਹੀ ਟੀਜ਼ ਹੋ ਰਿਹਾ ਸੀ। ਤਾਲਾਬੰਦੀ ਕਾਰਨ ਇਸ ਦੇ ਲਾਂਚ ’ਚ ਦੇਰ ਹੋਈ ਅਤੇ ਆਖਿਰਕਾਰ ਹੁਣ ਇਸ ਦੀ ਬਾਜ਼ਾਰ ’ਚ ਐਂਟਰੀ ਹੋ ਚੁੱਕੀ ਹੈ। ਟੀਵੀ ਦੀ ਸੇਲ 8 ਜੂਨ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਆਓ ਜਾਣਦੇ ਹਾਂ ਐਂਡਰਾਇਡ 9 ਆਪਰੇਟਿੰਗ ਸਿਸਟਮ ਅਤੇ ਡਾਲਬੀ ਸਾਊਂਟ ਨਾਲ ਆਉਣ ਵਾਲੇ ਨੋਕੀਆ ਦੇ ਇਸ ਨਵੇਂ 4K LED UHD TV ਦੀਆਂ ਖੂਬੀਆਂ ਬਾਰੇ।

PunjabKesari

ਨੋਕੀਆ ਸਮਾਟਰ ਟੀਵੀ ਦੀਆਂ ਖੂਬੀਆਂ
ਨੋਕੀਆ ਸਮਾਰਟ ਟੀਵੀ ’ਚ 43 ਇੰਚ ਦੀ 4ਕੇ ਐੱਲ.ਈ.ਡੀ. ਡਿਸਪਲੇਅ ਹੈ। ਇਸ ਦਾ ਸਕਰੀਨ ਰੈਜ਼ੋਲਿਊਸ਼ਨ 3840x2160 ਪਿਕਸਲ ਅਤੇ 60Hz ਰਿਫ੍ਰੈਸ਼ ਰੇਟ ਮੌਜੂਦ ਹੈ। ਐਂਡਰਾਇਡ 9.0 ਆਪਰੇਟਿੰਗ ਸਿਸਟਮ ’ਤੇ ਆਧਾਰਿਤ ਇਸ ਟੀਵੀ ’ਚ ਬਿਲਟ ਇਨ ਕ੍ਰੋਮ ਕਾਸਟ ਸੁਪੋਰਟ ਅਤੇ ਗੂਗਲ ਪਲੇਅ ਸਟੋਰ ਦੀ ਸੁਵਿਧਾ ਦਿੱਤੀ ਗਈ ਹੈ, ਜਿਥੋਂ ਤੁਸੀਂ ਆਪਣੀ ਪਸੰਦ ਦੀਆਂ ਗੇਮਾਂ ਅਤੇ ਐਪਸ ਡਾਊਨਲੋਡ ਕਰ ਸਕਦੇ ਹੋ। ਨਾਲ ਹੀ ਇਸ ਵਿਚ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ, ਡਿਜ਼ਨੀ ਪਲੱਸ, ਹਾਟਸਟਾਰ, ਜ਼ੀ5 ਅਤੇ ਯੂਟਿਊਬ ਆਦਿ ਐਪਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। 

ਇਸ ਸਮਾਰਟ ਟੀਵੀ ਨੂੰ 1 GHz PureX quad-core Cortex A53 ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ ਅਤੇ ਇਸ ਵਿਚ ਗ੍ਰਾਫਿਕਸ ਲਈ Mali 450MP4 ਜੀ.ਪੀ.ਯੂ. ਮੌਜੂਦ ਹੈ। ਇਸ ਵਿਚ 2.25 ਜੀ.ਬੀ. ਰੈਮ ਅਤੇ 16 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈਹੈ। ਟੀਵੀ ’ਚ 24 ਵਾਟ ਦੇ ਸਪੀਕਰ ਅਤੇ DTS Tru Surround ਦਿੱਤਾ ਗਿਆ ਹੈ। ਇਸ ਵਿਚ ਸ਼ਾਨਦਾਰ ਸਾਊਂਡ ਕੁਆਲਿਟੀ ਲਈ ਜੇ.ਬੀ.ਐੱਲ. ਅਤੇ ਡਾਲਬੀ ਆਡੀਓ ਵਰਗੇ ਫੀਚਰਜ਼ ਹਨ। ਕੁਨੈਕਟੀਵਿਟੀ ਲਈ ਟੀਵੀ ’ਚ ਵਾਈ-ਫਾਈ, ਬਲੂਟੂਥ 5.0 ਅਤੇ 3x HDMI ਸੁਪੋਰਟ ਵੀ ਹੈ। 


Rakesh

Content Editor

Related News