8000 ਰੁਪਏ ਤੋਂ ਵੀ ਘੱਟ ਕੀਮਤ ’ਚ ਮਿਲ ਰਿਹੈ ਨੋਕੀਆ ਦਾ 5000mAh ਬੈਟਰੀ ਵਾਲਾ ਇਹ ਫੋਨ
Thursday, Apr 14, 2022 - 05:18 PM (IST)

ਗੈਜੇਟ ਡੈਸਕ– ਜੇਕਰ ਤੁਸੀਂ ਇਕ ਕਿਫਾਇਤੀ ਸਮਾਰਟਫੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਹ ਸ਼ਾਨਦਾਰ ਮੌਕਾ ਹੈ। ਤੁਹਾਡੇ ਲਈ Nokia C20 Plus ਇਕ ਚੰਗਾ ਆਪਸ਼ਨ ਹੋ ਸਕਦਾ ਹੈ। ਪਿਛਲੇ ਸਾਲ ਲਾਂਚ ਹੋਏ Nokia C20 Plus ’ਤੇ ਬੰਪਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। Nokia C20 Plus ਨੂੰ ਹੁਣ ਤੁਸੀਂ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਸਸਤੀ ਕੀਮਤ ’ਤੇ ਖਰੀਦ ਸਕਦੇ ਹੋ। ਇਹ ਫੋਨ ਫਲਿਪਕਾਰਟ ’ਤੇ 8000 ਰੁਪਏ ਤੋਂ ਵੀ ਘੱਟ ਕੀਮਤ ’ਚ ਉਪਲੱਬਧ ਕਰਵਾਇਆ ਗਿਆ ਹੈ। ਇਸਤੋਂ ਇਲਾਵਾ ਇਸ ’ਤੇ ਦੂਜੇ ਆਫਰਸ ਵੀ ਦਿੱਤੇ ਜਾ ਰਹੇ ਹਨ।
Nokia C20 Plus ਨੂੰ ਫਲਿਪਕਾਰਟ ’ਤੇ 7,987 ਰੁਪਏ ’ਚ ਲਿਸਟ ਕੀਤਾ ਗਿਆ ਹੈ। ਇਹ ਇਸ ਦੀ ਰੈਗੁਲਰ ਕੀਮਤ ਤੋਂ ਹਜ਼ਾਰ ਰੁਪਏ ਘੱਟ ਹੈ। ਇਸਦੀ ਅਸਲ ਕੀਮਤ 8,999 ਰੁਪਏ ਹੈ। ਇਸ ਸਮਾਰਟਫੋਨ ’ਚ 6.5 ਇੰਚ ਦੀ ਐੱਚ.ਡੀ. ਸਕਰੀਨ ਦਿੱਤੀ ਗਈ ਹੈ। ਇਸਤੋਂ ਇਲਾਵਾ ਇਹ ਡਿਊਲ ਬੈਕ ਕੈਮਰੇ ਨਾਲ ਆਉਂਦਾ ਹੈ। ਇਸਦਾ ਪ੍ਰਾਈਮਰੀ ਕੈਮਰਾ 8 ਮੈਗਾਪਿਕਸਲ ਦਾ ਹੈ। ਇਸ ਦੇ ਫਰੰਟ ’ਚ ਸੈਲਫੀ ਅਤੇ ਵੀਡੀਓ ਕਾਲ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ’ਚ Unisoc SC9863A ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ।
ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਦੋ ਸਾਲਾਂ ਤਕ ਐਂਡਰਾਇਡ ਅਪਗ੍ਰੇਡ ਦੇਣ ਦਾ ਦਾਅਵਾ ਕੀਤਾ ਹੈ। ਅਜੇ Nokia C20 Plus Android 11 (Go edition) ’ਤੇ ਚੱਲਦਾ ਹੈ। ਇਸ ਫੋਨ ਨੂੰ ICICI ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਖਰੀਦਣ’ਤੇ 750 ਰੁਪਏ ਦਾ ਵਾਧੂ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜਿਸ ਨਾਲ ਇਸ ਫੋਨ ਦੀ ਕੀਮਤ ਘੱਟ ਹੋ ਕੇ 7,238 ਰੁਪਏ ਹੋ ਜਾਂਦੀ ਹੈ। ਇਸਤੋਂ ਇਲਾਵਾ ਗਾਣਾ ਪਲੱਸ ਦਾ ਸਬਸਕ੍ਰਿਪਸ਼ਨ ਵੀ 6 ਮਹੀਨਿਆਂ ਲਈ ਮੁਫਤ ਦਿੱਤਾ ਜਾ ਰਿਹਾ ਹੈ।