36 ਘੰਟਿਆਂ ਦੀ ਬੈਟਰੀ ਲਾਈਫ ਨਾਲ Nokia Lite Earbuds ਲਾਂਚ, ਜਾਣੋ ਕੀਮਤ

Saturday, Apr 10, 2021 - 02:14 PM (IST)

36 ਘੰਟਿਆਂ ਦੀ ਬੈਟਰੀ ਲਾਈਫ ਨਾਲ Nokia Lite Earbuds ਲਾਂਚ, ਜਾਣੋ ਕੀਮਤ

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨੇ ਹਾਲ ਹੀ ’ਚ ਗਲੋਬਲ ਬਾਜ਼ਾਰ ’ਚ ਨੋਕੀਆ ਬ੍ਰਾਂਡ ਦੇ ਨਾਲ ਇਕੱਠੇ 6 ਸਮਾਰਟਫੋਨ ਲਾਂਚ ਕੀਤੇ ਹਨ। ਇਸ ਵਿਚ Nokia G10, Nokia G20, Nokia X10, Nokia X20, Nokia C10 ਅਤੇ Nokia C20 ਵਰਗੇ ਸਮਾਰਟਫੋਨ ਸ਼ਾਮਲ ਹਨ। ਉਥੇ ਹੀ ਕੰਪਨੀ ਨੇ ਆਪਣੇ ਆਡੀਓ ਸੈਗਮੈਂਟ ਪੋਰਟਫੋਲੀਓ ’ਚ ਨਵਾਂ ਡਿਵਾਈਸ ਸ਼ਾਮਲ ਕਰਦੇ ਹੋਏ ਨੋਕੀਆ ਲਾਈਟ ਈਅਰਬਡਸ ਲਾਂਚ ਕੀਤਾ ਹੈ। Nokia Lite Earbuds ਦੀ ਮੁੱਖ ਖਾਸੀਅਤ ਇਸ ਵਿਚ ਇਸਤੇਮਾਲ ਕੀਤੀ ਗਈ ਬੈਟਰੀ ਹੈ ਜੋ ਕਿ ਯੂਜ਼ਰਸ ਨੂੰ ਚਾਰਜਿੰਗ ਕੇਸ ਨਾਲ 36 ਘੰਟਿਆਂ ਦਾ ਬੈਟਰੀ ਬੈਕਅਪ ਦਿੰਦੀ ਹੈ। ਇਸ ਜਿਵਾਈਸ ਦਾ ਡਿਜ਼ਾਇਨ ਕਾਫੀ ਹੱਦ ਤਕ ਵਨਪਲੱਸ ਬਡਸ ਜ਼ੈੱਡ ਵਰਗਾ ਹੈ। 

ਕੀਮਤ
ਨੋਕੀਆ ਲਾਈਨ ਈਅਰਬਡਸ ਨੂੰ ਗਲੋਬਲ ਬਾਜ਼ਾਰ ’ਚ 39 ਯੂਰੋ (ਕਰੀਬ 3,400 ਰੁਪਏ) ਦੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਇਹ ਅਪ੍ਰੈਲ ਦੇ ਅੱਧ ਤਕ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ। ਗਾਹਕ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਕਾਲੇ ਅਤੇ ਪੋਲਰ ਸਾਗਰ ਰੰਗ ’ਚ ਖ਼ਰੀਦ ਸਕਣਗੇ। ਹਾਲਾਂਕਿ, ਭਾਰਤ ’ਚ ਇਸ ਦੀ ਉਪਲੱਬਧਤਾ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। 

Nokia Lite Earbuds ਦੀਆਂ ਖੂਬੀਆਂ
ਨੋਕੀਆ ਲਾਈਟ ਈਅਰਬਡਸ ਡਿਵਾਈਸ ’ਚ 20Hz ਤੋਂ 20,000Hz ਦੀ ਫ੍ਰੀਕਵੈਂਸੀ ਰੇਂਜ ਨਾਲ 6mm ਡ੍ਰਾਈਵਰਸ ਦਿੱਤੇ ਗਏ ਹਨ। ਕੁਨੈਕਟੀਵਿਟੀ ਲਈ ਯੂਜ਼ਰਸ ਨੂੰ ਬਲੂਟੂਥ 5.0 ਸਪੋਰਟ ਮਿਲੇਗਾ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ 10 ਮੀਟਰ ਦੀ ਦੂਰੀ ਤਕ ਕੁਨੈਕਟੀਵਿਟੀ ਨੂੰ ਬਣਾਈ ਰੱਖਦਾ ਹੈ। ਇਸ ਤੋਂ ਇਲਾਵਾ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ ਅਤੇ ਇਹ ਡਿਵਾਈਸ ਚਾਰਜਿੰਗ ਕੇਸ ਨਾਲ ਆਉਂਦਾ ਹੈ। ਇਸ ਵਿਚ ਦਿੱਤੇ ਗਏ ਹਰੇਕ ਈਅਰਬਡਸ ’ਚ 40mAh ਦੀ ਬੈਟਰੀ ਹੈ ਅਤੇ ਇਸ ਵਿਚ ਦਿੱਤਾ ਗਿਆ ਚਾਰਜਿੰਗ ਕੇਸ 400mAh ਦੀ ਬੈਟਰੀ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ ’ਚ ਇਹ ਡਿਵਾਈਸ 36 ਘੰਟਿਆਂ ਦੀ ਬੈਟਰੀ ਲਾਈਫ ਦੇ ਸਕਦਾ ਹੈ। ਨਾਲ ਹੀ ਇਹ 6 ਘੰਟਿਆਂ ਦਾ ਪਲੇਅ ਬੈਕ ਟਾਈਮ ਵੀ ਦੇ ਸਕਦਾ ਹੈ। ਯਾਨੀ ਹੁਣ ਟ੍ਰੈਵਲ ਦੌਰਾਨ ਇਸ ਨੂੰ ਆਰਾਮ ਨਾਲ ਇਸਤੇਮਾਲ ਕਰ ਸਕਦੇ ਹੋ ਅਤੇ ਤੁਹਾਨੂੰ ਵਾਰ-ਵਾਰ ਚਾਰਜਿੰਗ ਦੀ ਪਰੇਸ਼ਾਨੀ ਦਾ ਵੀ ਸਾਹਮਣਾ ਨਹੀਂ ਕਰਨਾ ਪਵੇਗਾ। 


author

Rakesh

Content Editor

Related News