ਨੋਕੀਆ ਨੇ ਭਾਰਤ ''ਚ ਲਾਂਚ ਕੀਤਾ ਨਵਾਂ ਸਮਾਰਟਫੋਨ

05/21/2019 11:18:56 PM

ਗੈਜੇਟ ਡੈਸਕ-ਐੱਚ.ਐੱਮ.ਡੀ. ਗਲੋਬਲ ਨੇ ਭਾਰਤ 'ਚ ਨੋਕੀਆ 3.2 ਲਾਂਚ ਕਰ ਦਿੱਤਾ ਹੈ। ਹਾਲ ਹੀ 'ਚ ਕੰਪਨੀ ਨੇ ਨੋਕੀਆ 4.2 ਵੀ ਲਾਂਚ ਕੀਤਾ ਹੈ। ਇਹ ਦੋਵੇਂ ਹੀ ਬਜਟ ਸਮਾਰਟਫੋਨਸ ਹਨ। ਇਨ੍ਹਾਂ ਨੂੰ ਫਰਵਰੀ 'ਚ ਮੋਬਾਇਲ ਵਰਲਡ ਕਾਂਗਰਸ ਦੌਰਾਨ ਕੰਪਨੀ ਨੇ ਪੇਸ਼ ਕੀਤਾ ਸੀ। ਇਸ ਬਜਟ ਸਮਾਰਟਫੋਨ 'ਚ ਗੂਗਲ ਅਸਿਸਟੈਂਟ ਲਈ ਇਕ ਡੈਡਿਕੇਟੇਡ ਬਟਨ ਦਿੱਤਾ ਗਿਆ ਹੈ। ਇਸ ਫੋਨ ਦੀ ਕੀਮਤ 8,990 ਰੁਪਏ ਹੈ। ਨੋਕੀਆ 3.2 ਦੀ ਵਿਕਰੀ 23ਮਈ ਤੋਂ ਹੋਵੇਗੀ। ਇਸ ਫੋਨ ਨਾਲ ਤੁਹਾਨੂੰ ਕੁਝ ਆਫਰਸ ਵੀ ਦਿੱਤੇ ਜਾਣਗੇ। ਵੋਡਾਫੋਨ ਅਤੇ ਆਈਡੀਆ ਦੇ ਕਸਟਮਰਸ ਨੂੰ 2,500 ਰੁਪਏ ਦਾ ਇੰਸਟੈਂਟ ਕੈਸ਼ਬੈਕ ਮਿਲੇਗਾ। ਹਾਲਾਂਕਿ ਇਹ 50 ਰੁਪਏ ਦੇ 50 ਵਾਊਚਰ ਦੇ ਤੌਰ 'ਤੇ ਹੋਵੇਗਾ। ਇਸ ਨੂੰ ਤੁਸੀਂ ਸਿਰਫ 199 ਰੁਪਏ ਤਕ ਦੇ ਰਿਚਾਰਜ ਲਈ ਯੂਜ਼ ਕਰ ਸਕਦੇ ਹੋ।

PunjabKesari

ਐੱਚ.ਡੀ.ਐੱਫ.ਸੀ. ਕਾਰਡ ਤੋਂ ਵੀ ਡਿਸਕਾਊਂਟ ਮਿਲੇਗਾ ਅਤੇ ਇਹ ਸਿਰਫ 15 ਜੂਨ ਤਕ ਲਈ ਵੀ ਵੈਲਿਡ ਹੋਵੇਗਾ। ਨੋਕੀਆ ਵੈੱਬਸਾਈਟ ਤੋਂ ਜੇਕਰ ਤੁਸੀਂ ਇਸ ਸਮਾਰਟਫੋਨ ਨੂੰ ਖਰੀਦਦੇ ਹੋ ਤਾਂ ਤੁਸੀਂ LAUNCGIFT  ਪ੍ਰੋਮੋ ਕੋਡ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ 1,000 ਰੁਪਏ ਦਾ ਗਿਫਟ ਵਾਊਚਰ ਮਿਲੇਗਾ। ਇਸ ਤੋਂ ਇਲਾਵਾ ਫ੍ਰੀ ਵਨ ਟਾਈਮ ਸਕਰੀਨ ਰਿਪਲੇਸਮੈਂਟ ਕਵਰ ਵੀ ਮਿਲੇਗਾ। ਨਾਲ ਹੀ 6 ਮਹੀਨੇ ਦੀ ਇੰਸ਼ੋਰੈਂਸ ਵੀ ਮਿਲੇਗੀ। ਹਾਲਾਂਕਿ ਇਸ ਦੇ ਲਈ ਤੁਹਾਨੂੰ Servify ਯੂਜ਼ ਕਰਨਾ ਹੈ ਅਤੇ ਇਹ ਆਫਰ ਤੁਸੀਂ 30 ਜੂਨ ਤਕ ਹੀ ਲੈ ਸਕੋਗੇ।

PunjabKesari

ਨੋਕੀਆ 3.2 ਸਪੈਸੀਫਿਕੇਸ਼ਨਸ
ਨੋਕੀਆ 3.2 'ਚ 6.26 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 429 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਦੋ ਵੇਰੀਐਂਟ 2ਜੀ.ਬੀ. ਰੈਮ+16 ਜੀ.ਬੀ. ਇੰਟਰਨਲ ਸਟੋਰੇਜ਼ ਅਤੇ 3ਜੀ.ਬੀ. ਰੈਮ+32 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਮਿਲੇਗਾ। ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਇਸ 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਫਿੰਗਰਪ੍ਰਿੰਟ ਸਕੈਨਰ ਵੀ ਹੈ ਅਤੇ ਮਾਈਕ੍ਰੋ ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਹਾਲਾਂਕਿ ਇਸ ਦੇ 16 ਜੀ.ਬੀ. ਵੇਰੀਐਂਟ 'ਚ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਹਾਲਾਂਕਿ ਦੋਵਾਂ ਵਰਜ਼ਨਸ 'ਚ ਸਾਫਟਵੇਅਰ ਬੇਸਡ ਫੇਸ ਅਨਲਾਕ ਫੀਚਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਇਕ ਵਾਰ ਫੁਲ ਚਾਰਜ ਕਰਨ 'ਤੇ ਦੋ ਦਿਨ ਤਕ ਚੱਲਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ ਪਾਈ 'ਤੇ ਚੱਲਦਾ ਹੈ।


Karan Kumar

Content Editor

Related News