Nokia ਦੀ ਹੋ ਰਹੀ ਭਾਰਤ ’ਚ ਵਾਪਸੀ! Alcatel ਨੇ ਕਰ’ਤਾ ਐਲਾਨ

Tuesday, Apr 22, 2025 - 01:42 PM (IST)

Nokia ਦੀ ਹੋ ਰਹੀ ਭਾਰਤ ’ਚ ਵਾਪਸੀ! Alcatel ਨੇ ਕਰ’ਤਾ ਐਲਾਨ

ਗੈਜੇਟ ਡੈਸਕ - ਫਰਾਂਸ ਦਾ ਮਸ਼ਹੂਰ ਟੈਕ ਬ੍ਰਾਂਡ ਅਲਕਾਟੇਲ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਹਲਚਲ ਮਚਾਉਣ ਲਈ ਤਿਆਰ ਹੈ। ਅਲਟਾਸੇਲ ਚੀਨੀ ਕੰਪਨੀ ਟੀਸੀਐਲ ਕਮਿਊਨੀਕੇਸ਼ਨਜ਼ ਦੀ ਮਲਕੀਅਤ ਹੈ। ਕੰਪਨੀ ਨੇ ਕਿਹਾ ਹੈ ਕਿ ਅਲਕਾਟੇਲ ਜਲਦੀ ਹੀ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ ਰੇਂਜ ਲਾਂਚ ਕਰੇਗਾ। ਇਸ ਦੀ ਖਾਸ ਗੱਲ ਇਹ ਹੈ ਕਿ ਕੰਪਨੀ ਇਨ੍ਹਾਂ ਫੋਨਾਂ ਦਾ ਨਿਰਮਾਣ ਸਿਰਫ ਭਾਰਤ ’ਚ ਹੀ ਕਰੇਗੀ। ਅਲਕਾਟੇਲ ਦਾ ਭਾਰਤ ਨਾਲ ਪੁਰਾਣਾ ਰਿਸ਼ਤਾ ਹੈ। 1996 ’ਚ, ਇਹ ਭਾਰਤੀ ਬਾਜ਼ਾਰ ’ਚ ਕੋਰਡਲੈੱਸ ਫੋਨਾਂ ਨਾਲ ਦਾਖਲ ਹੋਇਆ। 2006 ’ਚ ਲੂਸੈਂਟ ਨਾਲ ਰਲੇਵੇਂ ਤੋਂ ਬਾਅਦ, ਇਸ ਨੇ ਦੂਰਸੰਚਾਰ ਯੰਤਰ ਵੇਚਣੇ ਸ਼ੁਰੂ ਕਰ ਦਿੱਤੇ। 2016 ’ਚ, ਨੋਕੀਆ ਨੇ ਅਲਕਾਟੇਲ-ਲੂਸੈਂਟ ਨੂੰ ਹਾਸਲ ਕੀਤਾ ਅਤੇ 2018 ’ਚ ਕੰਪਨੀ ਨੇ ਭਾਰਤ ’ਚ ਆਪਣਾ ਆਖਰੀ ਹੈਂਡਸੈੱਟ ਵੇਚਿਆ ਪਰ ਹੁਣ ਅਲਕਾਟੇਲ ਪੂਰੇ ਜੋਸ਼ ਨਾਲ ਵਾਪਸ ਆ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ - 32MP ਕੈਮਰੇ ਨਾਲ ਲਾਂਚ ਹੋਇਆ Vivo ਦਾ ਇਹ ਧਾਕੜ ਫੋਨ!

TCL ਦੀ ਭਾਰਤੀ ਇਕਾਈ, ਨੈਕਸਟਸੈੱਲ ਇੰਡੀਆ ਦੇ ਮੁੱਖ ਵਪਾਰ ਅਧਿਕਾਰੀ ਅਤੁਲ ਵਿਵੇਕ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੰਪਨੀ ਦੀ ਸ਼ੁਰੂਆਤੀ ਨਿਵੇਸ਼ ਯੋਜਨਾ 30 ਮਿਲੀਅਨ ਅਮਰੀਕੀ ਡਾਲਰ ਹੈ ਪਰ ਬਾਕੀ ਯੋਜਨਾਵਾਂ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਕਰਨਗੀਆਂ ਕਿ ਸਾਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਹੈ ਅਤੇ ਅਸੀਂ ਕਿਹੜੇ ਮਾਡਲ ਲਾਂਚ ਕਰਨ ਦਾ ਫੈਸਲਾ ਕਰਦੇ ਹਾਂ। ਉਨ੍ਹਾਂ ਕਿਹਾ, "ਅਸੀਂ ਆਪਣੇ ਸਮਾਰਟਫੋਨ ਨੂੰ ਫਲਿੱਪਕਾਰਟ ਦੇ ਮੁੱਖ ਪਲੇਟਫਾਰਮ ਅਤੇ ਇਸਦੀ ਤੇਜ਼ ਵਪਾਰਕ ਸ਼ਾਖਾ FK ਮਿੰਟ ਦੋਵਾਂ 'ਤੇ ਵੇਚਾਂਗੇ। ਕੰਪਨੀ ਨੂੰ ਉਮੀਦ ਹੈ ਕਿ ਉਹ ਮਈ ਦੇ ਅਖੀਰ ਜਾਂ ਜੂਨ ਦੇ ਸ਼ੁਰੂ ’ਚ ਆਪਣਾ ਮੇਡ-ਇਨ-ਇੰਡੀਆ ਸਮਾਰਟਫੋਨ ਲਾਂਚ ਕਰੇਗੀ।"

ਪੜ੍ਹੋ ਇਹ ਅਹਿਮ ਖਬਰ - 7600mAh ਬੈਟਰੀ ਦੇ ਨਾਲ ਲਾਂਚ ਹੋ ਰਿਹਾ ਇਹ ਸ਼ਾਨਦਾਰ Smartphone! ਜਾਣੋ ਕੀਮਤ ਤੇ Specifications

ਇਸ ਦੌਰਾਨ ਅਲਕਾਟੇਲ ਭਾਰਤ ’ਚ ਆਪਣੇ ਸਮਾਰਟਫੋਨ ਦੀ ਕੀਮਤ ਅਤੇ ਫੀਚਰਜ਼ 'ਤੇ ਵਿਸ਼ੇਸ਼ ਧਿਆਨ ਦੇਵੇਗਾ। ਅਤੁਲ ਵਿਵੇਕ ਨੇ ਕਿਹਾ ਕਿ ਕੰਪਨੀ 20,000-25,000 ਰੁਪਏ ਤੋਂ ਵੱਧ ਕੀਮਤ ਵਾਲੇ ਸੈਗਮੈਂਟ ’ਚ ਇੱਕ ਵੱਡਾ ਮੌਕਾ ਦੇਖਦੀ ਹੈ। ਇਸ ਸੈਗਮੈਂਟ ’ਚ, ਕੰਪਨੀ ਸਟਾਈਲਿਸ਼ ਸਮਾਰਟਫੋਨ ਲਾਂਚ ਕਰੇਗੀ ਜਿਨ੍ਹਾਂ ’ਚ ਉਹ ਫੀਚਰਜ਼ ਹੋਣਗੇ ਜੋ ਸਿਰਫ ਭਾਰਤੀ ਬਾਜ਼ਾਰ ’ਚ 80,000 ਰੁਪਏ ਤੋਂ ਵੱਧ ਕੀਮਤ ਵਾਲੇ ਸਮਾਰਟਫੋਨਾਂ ’ਚ ਉਪਲਬਧ ਹਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਭਾਰਤੀ ਬਾਜ਼ਾਰ ’ਚ Samsung Galaxy S25 Ultra, Samsung Galaxy Z Fold 6 ਅਤੇ Infinix Note 5 Stylus ਨਾਲ ਮੁਕਾਬਲਾ ਕਰਨ ਲਈ ਫੋਨ ਲਾਂਚ ਕਰੇਗੀ।

ਪੜ੍ਹੋ ਇਹ ਅਹਿਮ ਖਬਰ - ChatGPT ਲਿਆਇਆ ਇਹ ਖ਼ਾਸ ਫੀਚਰ! ਹੁਣ ਫ੍ਰੀ ’ਚ ਹੋਣਗੇ ਸਾਰੇ ਕੰਮ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਲਕਾਟੇਲ ਨੇ ਫਲਿੱਪਕਾਰਟ ਨਾਲ ਸਾਂਝੇਦਾਰੀ ’ਚ ਆਪਣੇ ਫੋਨ ਵੇਚਣ ਦਾ ਐਲਾਨ ਕੀਤਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਅਲਕਾਟੇਲ ਦੇ ਚਾਰ ਮਾਡਲ ਪਹਿਲਾਂ ਹੀ ਫਲਿੱਪਕਾਰਟ 'ਤੇ 'ਕਮਿੰਗ ਸੂਨ' ਟੈਗ ਨਾਲ ਸੂਚੀਬੱਧ ਕੀਤੇ ਜਾ ਚੁੱਕੇ ਹਨ। Alcatel Idol 4, Alcatel U5 HD, Alcatel 3X ਅਤੇ Alcatel OneTouch Flash 6042D ਫਲਿੱਪਕਾਰਟ 'ਤੇ ਸੂਚੀਬੱਧ ਹਨ। ਹਾਲਾਂਕਿ ਇਹ ਮਾਡਲ ਨਵੇਂ ਨਹੀਂ ਹਨ, ਪਰ ਇਹ ਪਹਿਲੀ ਵਾਰ ਭਾਰਤ ’ਚ ਵਿਕਰੀ ਲਈ ਉਪਲਬਧ ਹੋਣਗੇ।

ਪੜ੍ਹੋ ਇਹ ਅਹਿਮ ਖਬਰ - Instagram-Facebook ਵਾਂਗ ਹੁਣ Snapchat ਤੋਂ ਵੀ ਕਮਾਓ ਪੈਸੇ! ਬਸ ਕਰਨਾ ਪਵੇਗਾ ਆਹ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Sunaina

Content Editor

Related News