Nokia ਦਾ ਐਂਟਰੀ ਲੈਵਲ ਸਮਾਰਟਫੋਨ Nokia C12 ਹੋਇਆ ਲਾਂਚ, ਬੈਕ ਪੈਨਲ ’ਤੇ ਹੈ 3D ਪੈਟਰਨ

Thursday, Jan 19, 2023 - 02:04 PM (IST)

Nokia ਦਾ ਐਂਟਰੀ ਲੈਵਲ ਸਮਾਰਟਫੋਨ Nokia C12 ਹੋਇਆ ਲਾਂਚ, ਬੈਕ ਪੈਨਲ ’ਤੇ ਹੈ 3D ਪੈਟਰਨ

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਆਪਣੇ ਨਵੇਂ ਐਂਟਰੀ ਲੈਵਲ ਫੋਨ Nokia C12 ਨੂੰ ਲਾਂਚ ਕਰ ਦਿੱਤਾ ਹੈ। ਇਹ 2021 ’ਚ ਲਾਂਚ ਹੋਏ Nokia C10 ਦਾ ਅਪਗ੍ਰੇਡਿਡ ਵਰਜ਼ਨ ਹੈ। Nokia C12 ਦੇ ਨਾਲ 6.3 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਅਤੇ ਬੈਕ ਪੈਨਲ ’ਤੇ 3ਡੀ ਪੈਟਰਨ ਹੈ ਜਿਸਨੂੰ ਲੈ ਕੇ ਸ਼ਾਨਦਾਰ ਗ੍ਰਿਪਿੰਗ ਦਾ ਦਾਅਵਾ ਕੀਤਾ ਗਿਆ ਹੈ। 

Nokia C12 ਦੀ ਕੀਮਤ

Nokia C12 ਨੂੰ ਜਰਮਨੀ, ਆਸਟ੍ਰੇਲੀਆ ਅਤੇ ਯੂਰਪ ਦੇ ਦੇਸ਼ਾਂ ’ਚ ਲਾਂਚ ਕੀਤਾ ਗਿਆ ਹੈ। Nokia C12ਦੇ 2 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 119 ਯੂਰੋ (ਕਰੀਬ 10,500 ਰੁਪਏ) ਹੈ। ਇਹ ਫੋਨ ਚਾਰਕੋਲ, ਡਾਰਕ ਸ਼ਿਆਨ ਅਤੇ ਲਾਈਟ ਮਿੰਟ ਰੰਗ ’ਚ ਮਿਲੇਗਾ। ਭਾਰਤੀ ਬਾਜ਼ਾਰ ’ਚ ਫੋਨ ਦੀ ਉਪਲੱਬਧਤਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। 

Nokia C12 ਦੇ ਫੀਚਰਜ਼

Nokia C12 ’ਚ 6.3 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ Unisoc 9863A1 ਪ੍ਰੋਸੈਸਰ ਨਾਲ ਆਉਂਦਾ ਹੈ ਜੋ ਕਿ ਇਕ ਆਕਟਾ ਕੋਰ ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਨੋਕੀਆ ਦੇ ਇਸ ਫੋਨ ’ਚ 2 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਫੋਨ ’ਚ ਐਂਡਰਾਇਡ 12 ਦਾ ਗੋ ਐਡੀਸ਼ਨ ਮਿਲੇਗਾ। ਕੰਪਨੀ ਦੋ ਸਾਲਾਂ ਤਕ ਸਕਿਓਰਿਟੀ ਅਪਡੇਟ ਦੇਵੇਗੀ। 

ਫੋਨ ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜਿਸਦੇ ਨਾਲ ਐੱਲ.ਈ.ਡੀ. ਫਲੈਸ਼ ਲਾਈਟ ਵੀ ਹੈ। ਦੂਜਾ ਲੈੱਨਜ਼ 5 ਮੈਗਾਪਿਕਸਲ ਦਾ ਹੈ। ਕੈਮਰੇ ਦੇ ਨਾਲ ਨਾਈਟ ਮੋਡ, ਪੋਟਰੇਟ ਮੋਡ, ਆਟੋ ਐੱਚ.ਡੀ.ਆਰ. ਅਤੇ ਟਾਈਮਲੈਪਸ ਵਰਗੇ ਫੀਚਰਜ਼ ਹਨ। 

ਨੋਕੀਆ ਦੇ ਇਸ ਫੋਨ ’ਚ 3000mAh ਦੀ ਬੈਟਰੀ ਹੈ ਜਿਸਨੂੰ ਫੋਨ ’ਚੋਂ ਕੱਢਿਆ ਵੀ ਜਾ ਸਕਦਾ ਹੈ। ਬੈਟਰੀ ਦੇ ਨਾਲ 5 ਵਾਟ ਦੀ ਵਾਇਰ ਚਾਰਜਿੰਗ ਦਾ ਸਪੋਰਟ ਹੈ। ਫੋਨ ’ਚ Wi-Fi 802.11 b/g/n ਅਤੇ ਬਲੂਟੁੱਥ 5.2 ਹੈ। ਇਸ ਤੋਂ ਇਲਾਵਾ ਫੋਨ ’ਚ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦੇ ਨਾਲ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ਨੂੰ ਵਾਟਰਪਰੂਫ ਲਈ IP52 ਦੀ ਰੇਟਿੰਗ ਮਿਲੀ ਹੈ। 


author

Rakesh

Content Editor

Related News