ਨੋਕੀਆ 9 ਸਮਾਰਟਫੋਨ ਦੀ ਨਵੀਂ ਜਾਣਕਾਰੀ ਆਈ ਸਾਹਮਣੇ

06/12/2017 1:14:37 PM

ਜਲੰਧਰ- ਨੋਕੀਆ 9 ਨੂੰ ਇਕ ਬੈਂਚਮਾਰਕ ਵੈੱਬਸਾਈਟ 'ਤੇ ਐੱਚ. ਐੱਮ. ਡੀ. ਗਲੋਬਲ ਟੀ. ਏ-1004 ਕੋਡਨੇਮ ਨਾਲ ਲਿਸਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਨੋਕੀਆ 9 ਦਾ ਇਕ ਅਧਿਕਾਰਿਕ ਟੀਜ਼ਰ ਵੀ ਲੀਕ ਹੋਇਆ ਹੈ। ਹੁਣ ਐੱਚ. ਐੱਮ. ਡੀ. ਗਲੋਬਲ ਦੇ ਆਉਣ ਵਾਲੇ ਐਂਡਰਾਇਡ ਸਮਾਰਟਫੋਨ ਨੋਕੀਆ 9 ਨੂੰ ਐੱਫ. ਸੀ. ਸੀ. ਸਰਟੀਫਿਕੇਸ਼ਨ ਸਾਈਟ 'ਤੇ ਦੇਖਿਆ ਗਿਆ ਹੈ। ਇਸ ਸਮਾਰਟਫੋਨ ਦੀ ਐੱਫ. ਸੀ. ਸੀ. ਲਿਸਟਿੰਗ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਐੱਚ. ਐੱਮ. ਡੀ. ਗਲੋਬਲ ਵੱਲੋਂ ਨੋਕੀਆ 9 ਨੂੰ ਅਮਰੀਕੀ ਬਾਜ਼ਾਰ 'ਚ ਲਾਂਚ ਕੀਤੇ ਜਾਣ ਦੀਆਂ ਖਬਰਾਂ ਹਨ। ਨੋਕੀਆ ਦੇ ਇਸ ਐਂਡਰਾਇਡ ਫੋਨ ਨੂੰ ਐਂਡਰਾਇਡ ਫੋਨ ਨੂੰ ਫਲੈਗਸ਼ਿਪ ਹੈਂਡਸੈੱਟ ਲਈ ਸਭ ਤੋਂ ਖਾਸ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਐੱਫ. ਸੀ. ਸੀ. ਲਿਸਟਿੰਗ ਦੇ ਮੁਤਾਬਕ ਇਸ ਸਮਾਰਟਫੋਨ 'ਚ ਜੀ. ਐੱਸ. ਐੱਮ. ਐੱਸ. ਅਤੇ ਡਬਲਯੂ. ਸੀ. ਡੀ. ਐੱਮ. ਏ. ਦੋਵੇਂ ਟੈਕਨਾਲੋਜੀ ਹੋਵੇਗੀ ਅਤੇ ਇਹ ਐੱਨ. ਐੱਫ. ਸੀ. ਅਤੇ ਬਲੂਟੁਥ 4.2 ਐੱਲ. ਈ. ਸਪੋਰਟ ਕਰੇਗਾ। ਇਸ ਸਮਾਰਟਫੋਨ 'ਚ 5.3 ਇੰਚ ਡਿਸਪਲੇ ਹੋਵੇਗਾ। ਇਹ ਡਿਊਲ ਸਿਮ ਸਪੋਰਟ ਕਰੇਗਾ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 835 ਪ੍ਰੋਸੈਸਰ ਹੈ। ਫੋਨ ਨੂੰ 4 ਜੀ. ਬੀ. ਰੈਮ/64 ਜੀ. ਬੀ. ਇਨਬਿਲਟ ਸਟੋਰੇਜ ਵੇਰੀਅੰਟ 'ਚ ਲਾਂਚ ਕੀਤਾ ਜਾਵੇਗਾ।
ਪਹਿਲਾਂ ਆਈਆਂ ਖਬਰਾਂ 'ਚ ਕਿਹਾ ਗਿਆ ਸੀ ਕਿ ਇਸ ਸਮਾਰਟਫੋਨ 'ਚ ਇਕ ਵੱਡਾ 5.5 ਇੰਚ ਕਵਾਡ ਐੱਚ. ਡੀ. ਡਿਸਪਲੇ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਸ ਫੋਨ 'ਚ 8 ਜੀ. ਬੀ. ਰੈਮ ਵੇਰੀਅੰਟ ਨੂੰ ਵੀ ਇਕ ਬੈਂਚਮਾਰਕ ਲਿਸਟਿੰਗ 'ਚ ਦੇਖਿਆ ਗਿਆ। ਇਸ ਫੋਨ 'ਚ ਡਿਊਲ-ਐੱਲ. ਈ. ਡੀ. ਫਲੈਸ਼ ਨਾਲ ਇਕ 13 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਹੋਣ ਦਾ ਵੀ ਖੁਲਾਸਾ ਹੋਇਆ ਹੈ। ਇਸ ਤੋਂ ਇਲਾਵਾ ਫੋਨ ਦੇ ਫਰੰਟ 'ਤੇ ਇਕ 13 ਮੈਗਾਪਿਕਸਲ ਕੈਮਰਾ ਹੋਣ ਦੀ ਉਮੀਦ ਹੈ। ਫੋਨ ਦੀ ਬੈਟਰੀ ਸਮਰੱਥਾ ਦਾ ਹੁਣ ਖੁਲਾਸਾ ਨਹੀਂ ਹੋਇਆ ਹੈ ਪਰ ਫੋਨ ਦੇ ਕਵਾਲਕਮ ਦੀ ਕਵਿੱਕ ਚਾਰਜ 4.0 ਤਕਨੀਕ ਨੂੰ ਸਪੋਰਟ ਕਰਨ ਦੀ ਉਮੀਦ ਹੈ।


Related News