Nokia 9 ਸਮਾਰਟਫੋਨ ''ਚ ਹੋ ਸਕਦਾ ਹੈ ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ 4GB ਰੈਮ
Saturday, Jun 03, 2017 - 10:00 AM (IST)
ਜਲੰਧਰ-ਨੋਕੀਆ 3, ਨੋਕੀਆ 5, ਅਤੇ ਨੋਕੀਆ 6 ਸਮਾਰਟਫੋਨ ਲਾਂਚ ਕਰਨ ਦੇ ਬਾਅਦ ਐੱਚ. ਐੱਮ. ਡੀ. ਗਲੋਬਲ ਆਪਣੇ ਹਾਈ ਐਂਡ ਪਲੈਗਸ਼ਿਪ ਸਮਾਰਟਫੋਨ ਨੋਕੀਆ 9 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਤੱਕ ਆਈ ਲੀਕ ਦੇ ਮੁਤਾਬਿਕ ਨੋਕੀਆ 9 ਇਕ ਦਮਦਾਰ ਪ੍ਰਫੋਰਮਸ ਵਾਲਾ ਸਮਾਰਟਫੋਨ ਹੋਵੇਗਾ ਅਤੇ ਹੁਣ ਇਕ ਬੈਂਚਮਾਰਕ ਲਿਸਟਿੰਗ ਤੋਂ ਵੀ ਇਹ ਜਾਣਕਾਰੀ ਸਾਹਮਣੇ ਆਈ ਹੈ।
ਆਉਣ ਵਾਲੇ ਨੋਕੀਆ 9 ਸਮਾਰਟਫੋਨ ਨੂੰ ਬੈਂਚਮਾਰਕਿੰਗ ਵੈੱਬਸਾਈਟ Anto 'ਤੇ ਦੇਖਿਆ ਗਿਆ ਹੈ। ਇਸ ਸਾਈਟ 'ਤੇ ਸਮਾਰਟਫੋਨ ਨੂੰ ਮਾਡਲ ਨੰਬਰ ਟੀ.ਏ-1004 ਨਾਮ ਨਾਲ ਲਿਸਟ ਕੀਤਾ ਗਿਆ ਹੈ। ਇਸ ਸਮਾਰਟਫੋਨ ਦੇ ਐਂਡਰਾਈਡ 7.1.1 ਨੂਗਾ 'ਤੇ ਚੱਲਣ ਦਾ ਪਤਾ ਚੱਲਿਆ ਹੈ। ਫੋਨ 'ਚ ਕਵਾਡਕੋਰ (1440*2560 ਪਿਕਸਲ) ਡਿਸਪਲੇ ਅਤੇ ਸਨੈਪਡ੍ਰੈਗਨ 835 ਪ੍ਰੋਸੈਸਰ ਹੋ ਸਕਦਾ ਹੈ। ਇਸਦੇ ਨਾਲ ਹੀ ਫੋਨ 'ਚ 4 ਜੀ.ਬੀ ਰੈਮ ਅਤੇ ਐਂਡ੍ਰਨੋ 540 ਜੀ.ਪੀ.ਯੂ. ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ ਹੈਂਡਸੈਟ ਦਾ ਬਾਰੇ 'ਚ ਲੀਕ ਹੋਏ ਸਪੈਸੀਫਿਕੇਸ਼ਨ ਨਵੀਂ ਜਾਣਕਾਰੀ ਤੋਂ ਮਿਲਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਗੀਕਬੇਂਚ ਲਿਸਟਿੰਗ ਤੋਂ ਫੋਨ 'ਚ 8 ਜੀ.ਬੀ ਰੈਮ ਹੋਣ ਦਾ ਖੁਲਾਸਾ ਹੋਇਆ ਸੀ। ਹਾਲਾਂਕਿ ਹੁਣ ਇਸ ਬਾਰੇ 'ਚ ਕੁਝ ਵੀ ਨਿਸ਼ਚਿਤ ਨਹੀਂ ਹੈ। ਪਰ ਹੋ ਸਕਦਾ ਹੈ ਕਿ ਕੰਪਨੀ ਆਉਣ ਵਾਲੇ ਨੋਕੀਆ ਸਮਾਰਟਫੋਨ ਨੂੰ ਇਕ ਤੋਂ ਜਿਆਦਾ ਰੈਮ ਵੇਂਰੀਅੰਟ 'ਚ ਲਾਂਚ ਕਰੇ।
Anto ਲਿਸਟਿੰਗ ਤੋਂ ਨੋਕੀਆ9 ਸਮਾਰਟਫੋਨ 'ਚ 13 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਦੇ ਨਾਲ ਡਿਊਲ ਰਿਅਰ ਕੈਮਰਾ ਸੈਟਅਪ ਹੋਣ ਦਾ ਖੁਲਾਸਾ ਹੋਇਆ ਹੈ। ਇਸ ਦੇ ਇਲਾਵਾ ਫੋਨ 'ਚ 13 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋ ਸਕਦਾ ਹੈ। ਪਰ ਇਸ ਤੋਂ ਪਹਿਲਾਂ ਅਜਿਹੀ ਕੋਈ ਖਬਰ ਨਹੀਂ ਆਈ ਹੈ।
ਪਿਛਲੀ ਰਿਪੋਰਟ ਦੇ ਮੁਤਾਬਿਕ ਫੋਨ 'ਚ 5.3 ਇੰਚ ਕਵਾਡਐੱਚਡੀ ਡਿਸਪਲੇ ਹੋ ਸਕਦਾ ਹੈ। ਇਸ ਦੇ ਇਲਾਵਾ ਨੋਕੀਆ 9 'ਚ 64GB ਇੰਨਬਿਲਟ ਸਟੋਰੇਜ਼ ਅਤੇ ਕੁਵਿੱਕ ਚਾਰਜ਼ 4.0 ਤਕਨੀਕ ਹੋ ਸਕਦੀ ਹੈ। ਨੋਕੀਆ 9 'ਚ ਪਹਿਲਾਂ ਦੀ ਤਰ੍ਹਾਂ ਹੋਮ ਬਟਨ 'ਚ ਇਕ ਫਿੰਗਰਪ੍ਰਿੰਟ ਸਕੈਨਰ ਇੰਟੀਗ੍ਰੇਟ ਕੀਤੇ ਜਾਣ ਦੀ ਉਮੀਦ ਹੈ ਜਿਸਦਾ ਮਤਲਬ ਕਿ ਫੋਨ ਇਕ ਬੇਜਲ-ਲੈਸ ਫਲੈਗਸ਼ਿਪ ਹੋਵੇਗਾ।
