5ਜੀ ਕੁਨੈਕਟੀਵਿਟੀ ਨਾਲ ਆ ਸਕਦੈ Nokia 8.2

10/20/2019 6:49:19 PM

ਗੈਜੇਟ ਡੈਸਕ—HMD Global ਜਲਦ ਹੀ ਆਪਣੇ ਸਮਾਰਟਫੋਨ ਨੋਕੀਆ 8.1 ਦਾ ਸਕਸੈਸਰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਨੋਕੀਆ 8.2 ਨੂੰ 5ਜੀ ਕੁਨੈਕਟੀਵਿਟੀ ਨਾਲ ਲਾਂਚ ਕੀਤਾ ਜਾਵੇਗਾ। ਨਾਲ ਹੀ ਇਹ ਐੱਚ.ਐੱਮ.ਡੀ. ਗਲੋਬਲ ਦਾ ਪਹਿਲਾ ਪਾਪ ਅਪ ਕੈਮਰੇ ਵਾਲਾ ਫੋਨ ਵੀ ਹੋ ਸਕਦਾ ਹੈ। ਇਹ ਫੋਨ ਕੁਆਲਕਾਮ ਸਨੈਪਡਰੈਗਨ 735 ਨਾਲ ਲਾਂਚ ਹੋ ਸਕਦਾ ਹੈ ਜੋ ਸਨੈਪਡਰੈਗਨ 730 ਦਾ ਸਕਸੈਸਰ ਹੈ।

PunjabKesari

2020 'ਚ ਹੋ ਸਕਦਾ ਹੈ ਲਾਂਚ
Nokiapoweruser ਦੀ ਇਕ ਰਿਪੋਰਟ ਮੁਤਾਬਕ ਇਹ ਫੋਨ ਅਗਲੇ ਸਾਲ MWC 2020 'ਚ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਮਾਰਟਫੋਨ 'ਚ ਕੰਪਨੀ ਰੀਅਰ ਪੈਨਲ 'ਤੇ ਕਵਾਡ ਕੈਮਰਾ ਸੈਟਅਪ ਦੇ ਸਕਦੀ ਹੈ।

PunjabKesari

ਤਿੰਨ ਵੇਰੀਐਂਟ ਚ ਹੋ ਸਕਦਾ ਹੈ ਲਾਂਚ 
ਇਹ ਫੋਨ 4GB RAM + 64GB ਸਟੋਰੇਜ਼, 6GB RAM + 128GB ਸਟੋਰੇਜ਼ ਅਤੇ  8GB RAM + 256GB ਸਟੋਰੇਜ਼ ਦੇ ਆਧਾਰ 'ਤੇ ਤਿੰਨ ਵੇਰੀਐਂਟਸ 'ਚ ਲਾਂਚ ਕੀਤਾ ਜਾ ਸਕਦਾ ਹੈ।

PunjabKesari

ਪਾਪ-ਅਪ ਸੈਲਫੀ ਵਾਲਾ ਕੰਪਨੀ ਦਾ ਪਹਿਲਾ ਫੋਨ
ਪਿਛਲੇ ਸਾਲ ਲਾਂਚ ਹੋਏ ਨੋਕੀਆ 8.1 ਦਾ ਅਪਗ੍ਰੇਡੇਡ ਵੇਰੀਐਂਟ ਨੋਕੀਆ 8.2 ਪਾਪ-ਅਪ ਸੈਲਫੀ ਕੈਮਰੇ ਨਾਲ ਆਉਣ ਵਾਲਾ ਇਹ ਪਹਿਲਾ ਫੋਨ ਹੋਵੇਗਾ। ਐੱਚ.ਐੱਮ.ਡੀ. ਗਲੋਬਲ ਦੇ ਮਾਲੀਕਾਨਾ ਹੱਕ ਵਾਲੀ ਕੰਪਨੀ ਪਹਿਲੇ ਹੀ ਨੋਕੀਆ Nokia X71 'ਚ ਪੰਚ ਹੋਲ ਡਿਜ਼ਾਈਨ ਲਿਆ ਚੁੱਕੀ ਹੈ। ਇਕ ਟਿਪਸਟਰ ਨੇ ਇਸ ਦੀਆਂ ਕੁਝ ਡਿਟੇਲਸ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਨੋਕੀਆ 8.2 ਸਮਾਰਟਫੋਨ 'ਚ 32 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਫੋਨ ਐਂਡ੍ਰਾਇਡ Q ਅਤੇ  8GB RAM + 256GB ਸਟੋਰੇਜ਼ ਆਪਸ਼ਨ ਨਾਲ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਹਾਲ ਹੀ 'ਚ ਭਾਰਤ 'ਚ ਆਪਣਾ ਨੋਕੀਆ 6.2 ਸਮਾਰਟਫੋਨ ਲਾਂਚ ਕੀਤਾ ਸੀ।


Karan Kumar

Content Editor

Related News