ਨੋਕੀਆ 8.1 ਦਾ 6GB ਰੈਮ ਵੇਰੀਐਂਟ ਭਾਰਤ ''ਚ ਹੋਇਆ ਲਾਂਚ

02/01/2019 2:07:32 AM

ਗੈਜੇਟ ਡੈਸਕ—ਐੱਚ.ਐੱਮ.ਡੀ. ਗਲੋਬਲ ਨੇ ਪਿਛਲੇ ਸਾਲ ਭਾਰਤ 'ਚ ਆਪਣਾ 4ਜੀ.ਬੀ. ਰੈਮ ਵਾਲਾ ਨੋਕੀਆ 8.1 ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ ਦਾ 6ਜੀ.ਬੀ. ਰੈਮ ਵੇਰੀਐਂਟ ਭਾਰਤ 'ਚ ਲਾਂਚ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਨੋਕੀਆ 8.1 ਸਮਾਰਟਫੋਨ ਐਕਸ7 ਦਾ ਗਲੋਬਲ ਵੇਰੀਐਂਟ ਹੈ। 
6ਜੀ.ਬੀ. ਰੈਮ ਵਾਲੇ ਨੋਕੀਆ 8.1 ਸਮਾਰਟਫੋਨ ਦੀ ਕੀਮਤ 29,999 ਰੁਪਏ ਰੱਖੀ ਗਈ ਹੈ। ਐਮਾਜ਼ੋਨ, ਨਕੀਆ ਮੋਬਾਇਲ ਸਟੋਰ ਅਤੇ ਨੋਕੀਆ.ਕਾਮ 'ਤੇ ਗਾਹਕਾਂ ਲਈ 6 ਫਰਵਰੀ ਤੋਂ ਵਿਕਰੀ ਲੀ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ ਨੋਕੀਆ ਦੀ ਵੈੱਬਸਾਈਟ 'ਤੇ 1 ਫਰਵਰੀ ਤੋਂ ਸ਼ੁਰੂ ਹੋਵੇਗੀ। ਲਾਂਚ ਆਫਰ ਤਹਿਤ ਏਅਰਟੈੱਲ ਵੱਲੋਂ 1ਟੀ.ਬੀ. ਡਾਟਾ ਫ੍ਰੀ ਦਿੱਤਾ ਜਾਵੇਗਾ। ਏਅਰਟੈੱਲ ਦੇ ਪੋਸਟਪੇਡ ਗਾਹਕਾਂ ਨੂੰ 120ਜੀ.ਬੀ. ਡਾਟਾ ਨਾਲ ਤਿੰਨ ਮਹੀਨੇ ਲਈ ਨੈੱਟਫਲਿਕਸ ਅਤੇ 1 ਸਾਲ ਲਈ ਐਮਾਜ਼ੋਨ ਪ੍ਰਾਈਮ ਸਬਸਕਰੀਪਸ਼ਨ ਮਿਲੇਗਾ। ਇਨ੍ਹਾਂ ਹੀਂ ਨਹੀਂ ਐਮਾਜ਼ੋਨ ਦੀ ਵੈੱਬਸਾਈਟ 'ਤੇ 6-17 ਫਰਵਰੀ ਵਿਚਾਲੇ ਨੋਕੀਆ 8.1 ਖਰੀਦਣ 'ਤੇ 2,500 ਰੁਪਏ ਦਾ ਹੋਰ ਡਿਸਕਾਊਂਟ ਵੀ ਦਿੱਤਾ ਜਾਵੇਗਾ। 

ਡਿਊਲ ਸਿਮ ਵਾਲਾ ਨੋਕੀਆ 8.1 ਸਮਾਰਟਫੋਨ ਐਂਡ੍ਰਾਇਡ 9.0 ਪਾਈ 'ਤੇ ਕੰਮ ਕਰਦਾ ਹੈ। ਫੋਨ 'ਚ 6.18 ਇੰਚ ਦੀ ਫੁੱਲ ਐੱਚ.ਡੀ.+ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਦੇ ਫਰੰਟ 'ਤੇ ਨੌਚ ਡਿਸਪਲੇਅ ਦਿੱਤੀ ਗਈ ਹੈ, ਨਾਲ ਹੀ ਹੇਠਾਂ ਨੋਕੀਆ ਲਿਖਿਆ ਹੈ। ਮੈਟਲ ਫਰੇਮ ਵਾਲੇ ਨੋਕੀਆ 8.1 'ਚ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 710 ਪ੍ਰੋਸੈਸਰ ਅਤੇ ਡਿਵਾਈਸ 'ਚ 2.5ਡੀ ਕਵਰਡ ਗਲਾਸ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨੂੰ 6ਜੀ.ਬੀ.ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਮਾਈਕ੍ਰੋ ਐੱਸ.ਡੀ.  ਕਾਰਡ ਜ਼ਰੀਏ ਇਸ ਦੇ ਇੰਟਰਨਲ ਸਟੋਰੇਜ਼ ਨੂੰ 400ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਨੋਕੀਆ 8.1 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜੋ ਕਾਰਲ ਜਾਇਸ ਆਪਟੀਕਸ ਨਾਲ ਆਉਂਦਾ ਹੈ। ਐੱਫ/1.8 ਨਾਲ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ ਜੋ ਆਪਟੀਕਲ ਇਮੇਜ ਸਟੈਬਲਾਈਜੇਸਨ, ਇਲੈਕਟ੍ਰਾਨਿਕ ਇਮੇਜ ਸਟੈਬਲਾਈਜੇਸਨ ਅਤੇ ਡਿਊਲ ਐੱਲ.ਈ.ਡੀ. ਫਲੈਸ਼ ਨਾਲ ਲੈਸ ਹੈ। ਉੱਥੇ 13 ਮੈਗਾਪਿਕਸਲ ਦਾ ਸਕੈਂਡਰੀ ਕੈਮਰਾ ਹੈ ਜੋ ਫਿਕਸਡ ਫੋਕਸ ਲੈਂਸ ਹੈ। ਸੈਲਫੀ ਦੇ ਸ਼ੌਕੀਨਾਂ ਲਈ ਫੋਨ ਦੇ ਫਰੰਟ 'ਚ 20 ਮੈਗਾਪਿਕਸਲ ਦਾ ਫਿਕਸਡ ਫੋਕਸ ਲੈਂਸ ਦਿੱਤਾ ਗਿਆ ਹੈ ਅਤੇ ਇਸ ਦਾ ਅਪਰਚਰ ਐੱਫ/2.0 ਹੈ। ਕੰਪਨੀ ਦੇ ਇਸ ਫੋਨ 'ਚ ਬੋਥੀ ਫੀਚਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦੀ ਮਦਦ ਨਾਲ ਯੂਜ਼ਰ ਇਕ ਨਾਲ ਫਰੰਟ ਅਤੇ ਰੀਅਰ ਕੈਮਰੇ ਤੋਂ ਤਸਵੀਰ ਲੈ ਸਕਣਗੇ। ਕੁਨੀਕਟੀਵਿਟ ਲਈ ਇਸ 'ਚ ਵਾਈ-ਫਾਈ, ਬਲੂਟੁੱਥ ਅਤੇ 4ਜੀ ਵੀ.ਓ.ਐੱਲ.ਟੀ.ਈ. ਸਪਾਰਟ, ਐੱਫ.ਐੱਮ. ਆਡੀਓ ਰੇਡੀਓ 3.5 ਐੱਮ.ਐੱਮ. ਹੈੱਡਫੋਨ ਜੈਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤੇ ਗਏ ਹਨ।


Related News