ਨੋਕੀਆ 7 ਪਲੱਸ ਨੂੰ ਐਂਡ੍ਰਾਇਡ 9.0 ਪਾਈ ਅਪਡੇਟ ਮਿਲਣੀ ਸ਼ੁਰੂ
Friday, Sep 28, 2018 - 07:10 PM (IST)
ਜਲੰਧਰ- HMD Global ਦੇ Nokia 7 Plus ਸਮਾਰਟਫੋਨ ਨੂੰ ਗੂਗਲ ਦਾ ਲੇਟੈਸਟ ਵਰਜ਼ਨ Android 9.0 Pie ਸਾਫਟਵੇਅਰ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਐਂਡ੍ਰਾਇਡ ਪਾਈ ਅਪਡੇਟ ਇੰਸਟਾਲ ਹੋਣ ਦੇ ਨਾਲ ਹੀ Nokia 7 Plus 'ਚ ਤੁਹਾਨੂੰ ਡੂ ਨਾਟ ਡਿਸਟਰਬ ਮੋਡ, ਅਡੈਪਟਿਵ ਬੈਟਰੀ ਫੀਚਰ, ਅਡੈਪਟਿਵ ਬ੍ਰਾਈਟਨੈੱਸ, ਜੇਸਚਰ ਅਧਾਰਿਤ ਨੈਵੀਗੇਸ਼ਨ, ਨਵਾਂ ਰੀ-ਡਿਜ਼ਾਈਨ ਡੈਸ਼ਬੋਰਡ ਤੇ ਹੋਰ ਫੀਚਰਸ ਮਿਲਣਗੇ। ਨਵੇਂ ਸਾਫਟਵੇਅਰ ਅਪਡੇਟ ਦਾ ਵਰਜਨ ਨੰਬਰ 3.223 ਹੈ। ਫਾਈਲ ਦਾ ਸਾਈਜ਼ 1,471 ਐੱਮ. ਬੀ ਜਾਂ 1.47 ਜੀ. ਬੀ ਹੈ।
ਕੁਝ ਦਿਨਾਂ ਪਹਿਲਾਂ ਕੰਪਨੀ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਨੋਕਿਆ 7 ਪਲਸ ਲਈ ਐਂਡ੍ਰਾਇਡ ਪਾਈ ਸਾਫਟਵੇਅਰ ਅਪਡੇਟ ਜਾਰੀ ਹੋਣ 'ਚ ਦੇਰੀ ਹੋ ਸਕਦੀ ਹੈ। ਪਰ ਹੁਣ ਨੋਕੀਆ ਬਰਾਂਡ ਦੇ ਇਸ ਮਿਡ-ਰੇਂਜ ਹੈਂਡਸੈੱਟ ਲਈ ਨਵਾਂ ਐਂਡ੍ਰਾਇਡ ਵਰਜ਼ਨ ਰੋਲ ਆਊਟ ਕਰ ਦਿੱਤਾ ਗਿਆ ਹੈ। 
ਐੱਚ. ਐੱਮ. ਡੀ ਗਲੋਬਲ ਦੇ ਚੀਫ ਪ੍ਰੋਡਕਟ ਆਫਿਸਰ ਜੂਹਾਂ ਸਰਵਿਕਾਸ ਨੇ ਸ਼ੁੱਕਰਵਾਰ ਨੂੰ ਟਵੀਟ ਕਰਦੇ ਹੋਏ ਇਸ ਗੱਲ ਨੂੰ ਕੰਫਰਮ ਕੀਤਾ ਹੈ। ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿੱਖਿਆ-ਹਰ ਕਿਸੇ ਨੂੰ ਪਾਈ ਚਾਹੀਦਾ ਹੈ, ਇਸ ਲਈ ਅਸੀਂ ਨੋਕੀਆ 7 ਪਲਸ ਲਈ ਐਂਡ੍ਰਾਇਡ 9 ਅਪਡੇਟ ਜਾਰੀ ਕਰ ਰਹੇ ਹਾਂ। ਇਸ 'ਚ ਕਿਹੜਾ ਫੀਚਰ ਤੁਹਾਡਾ ਪਸੰਦੀਦਾ ਹੈ।
ਨੋਕੀਆ 7 ਪਲੱਸ
ਡਿਸਪਲੇਅ
ਨੋਕੀਆ 7 ਪਲੱਸ ਦੀ ਬਾਡੀ 6000 ਸੀਰੀਜ ਐਲਮੀਨੀਅਮ ਦੀ ਬਣੀ ਹੈ ਅਤੇ ਇਹ ਦੇਖਣ 'ਚ ਸਲਿਮ ਵੀ ਹੈ। ਨੋਕੀਆ 7 ਪਲੱਸ 'ਚ 6-ਇੰਚ ਦੀ ਫੁੱਲ. ਐੈੱਚ. ਡੀ+ (1080x2160 ਪਿਕਸਲ ਰੈਜ਼ੋਲਿਊਸ਼ਨ) ਡਿਸਪਲੇਅ ਦਿੱਤੀ ਗਈ ਹੈ। ਫੋਨ ਦੀ ਸਕਰੀਨ ਗੋਰਿੱਲਾ ਗਲਾਸ 3 ਕੋਟੇਡ ਹੈ ਜੋ ਇਸ ਨੂੰ ਮਜ਼ਬੂਤੀ ਦਿੰਦੀ ਹੈ ਅਤੇ ਸਖਰੈਚ ਤੋਂ ਬਚਾਂਉਦੇ ਹਨ। ਕੰਪਨੀ ਨੇ ਇਸਨੂੰ 18:9 ਆਸਪੈਕਟ ਰੇਸ਼ਿਓ ਵਾਲੀ ਸਕ੍ਰੀਨ ਦਾ ਇਸਤੇਮਾਲ ਕੀਤਾ ਹੈ ਅਜਿਹੇ 'ਚ ਤੁਹਾਨੂੰ ਸਕ੍ਰੀਨ ਦੇ ਹੇਠਾਂ ਬਹੁਤ ਘੱਟ ਹੀ ਬੇਜ਼ਲ ਨਜ਼ਰ ਆਉਣਗੇ।
ਇਸ ਫੋਨ 'ਚ 4 ਜੀ. ਬੀ ਰੈਮ ਦੇ ਨਾਲ 64 ਜੀ. ਬੀ ਦੀ ਮੈਮਰੀ ਦਿੱਤੀ ਗਈ ਹੈ। ਉਥੇ ਹੀ ਇਸ 'ਚ ਮੈਮਰੀ ਕਾਰਡ ਸਪੋਰਟ ਵੀ ਹੈ। ਫੋਨ ਨੂੰ ਕੁਆਲਕਾਮ ਸਨੈਪਡ੍ਰੈਗਨ 660 ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ ਅਤੇ ਇਸ 'ਚ 2. 2 ਗੀਗਾਹਟਰਜ ਦਾ ਆਕਟਾ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਡਰੀਨੋ 512 ਜੀ. ਪੀ. ਯੂ ਦਿੱਤਾ ਗਿਆ ਹੈ। ਨੋਕਿਆ 7 ਪਲਸ ਐਂਡ੍ਰਾਇਡ ਆਪਰੇਟਿੰਗ ਸਿਸਟਮ 8.0 ਓਰੀਓ 'ਤੇ ਕੰਮ ਕਰਦਾ ਹੈ। ਇਹ ਫੋਨ ਐਂਡਰਾਇਡ ਵਨ ਇੰਟੀਗ੍ਰੇਸ਼ਨ ਦੇ ਨਾਲ ਉਪਲੱਬਧ ਹੈ ਮਤਲਬ ਤੁਹਾਨੂੰ ਪਿਓਰ ਐਂਡ੍ਰਾਇਡ ਦਾ ਅਹਿਸਾਸ ਕਰਾਏਗਾ। ਇਸ ਦੇ ਨਾਲ ਹੀ ਅੱਗੇ ਵੀ ਅਪਡੇਟ ਮਿਲਣਗੇ।
ਕੈਮਰਾ ਸੈਟਅਪ
ਫੋਟੋਗਰਾਫੀ ਸੈਗਮੈਂਟ ਦੀ 12-ਮੈਗਾਪਿਕਸਲ ਅਤੇ 13-ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਉਥੇ ਹੀ ਸੈਲਫੀ ਲਈ ਇਸ ਫੋਨ 'ਚ 16-ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ । ਦੋਨੋਂ ਕੈਮਰੇ ਦਾ ਇਸਤੇਮਾਲ ਤੁਸੀਂ ਇਕੱਠੇ ਕਰ ਸਕਦੇ ਹੋ।
ਡਾਟਾ ਅਤੇ ਕੁਨੈੱਕਟੀਵਿਟੀ
ਇਸ 'ਚ ਡਿਊਲ ਸਿਮ ਸਪੋਰਟ ਹੈ ਅਤੇ ਦੋਨੋਂ ਸਿਮ 'ਤੇ ਤੁਸੀਂ 4ਜੀ ਵੋ. ਐੈੱਲ. ਟੀ. ਈ ਦਾ ਫਾਇਦਾ ਲੈ ਸਕਦੇ ਹੋ। ਉਥੇ ਹੀ ਇਸ 'ਚ ਤੁਹਾਨੂੰ ਐਨ. ਐੱਫ. ਸੀ ਦੇ ਨਾਲ ਹੀ ਪਿਛਲੇ ਪੈਨਲ 'ਚ ਤੁਹਾਨੂੰ ਡਿਊਲ ਕੈਮਰਾ ਅਤੇ ਰਿੰਗ ਦੇ ਅੰਦਰ ਫਿੰਗਰਪਿਰੰਟ ਸਕੈਨਰ ਦੇਖਣ ਨੂੰ ਮਿਲੇਗਾ। ਨੋਕੀਆ 7 ਪਲਸ 'ਚ ਤੁਹਾਨੂੰ 3,800 ਐੱਮ. ਏ. ਐੱਚ ਦੀ ਬੈਟਰੀ ਮਿਲੇਗੀ। ਫੋਨ 'ਚ ਫਾਸਟ ਚਰਜਿੰਗ ਸਪੋਰਟ ਹੈ।
