4GB ਰੈਮ ਤੇ ਨੌਚ ਡਿਸਪਲੇਅ ਨਾਲ ਨੋਕੀਆ 6.1 ਪਲੱਸ ਭਾਰਤ 'ਚ ਹੋਇਆ ਲਾਂਚ

08/21/2018 1:33:16 PM

ਜਲੰਧਰ- ਐੱਚ. ਐੱਮ. ਡੀ ਗਲੋਬਲ ਨੇ Nokia 6.1 Plus ਤੇ Nokia 5.1 Plus ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤੇ ਹਨ। ਐੈੱਚ ਐੱਮ. ਡੀ ਗਲੋਬਲ ਦੇ ਚੀਫ ਐਗਜ਼ੀਕਿਊਟਿੱਵ ਆਫਿਸਰ ਫਲੋਰੀਨ ਨੇ ਕਿਹਾ, ਅਸੀਂ ਨੋਕੀਆ ਦੇ ਨਵੀਂ ਜਨਰੇਸ਼ਨ ਦੇ ਫੋਨਜ਼ ਨੂੰ ਲਾਂਚ ਕੀਤੇ ਹਨ, ਜਿਨ੍ਹਾਂ ਨੂੰ ਯੂਜ਼ਰਸ ਦੇ ਵੱਲੋਂ ਕਾਫ਼ੀ ਚੰਗਾ ਰਿਸਪਾਂਸ ਮਿਲਿਆ।PunjabKesari

Nokia 6.1 Plus ਤੇ Nokia 5.1 Plus ਦੀ ਕੀਮਤ ਅਤੇ ਆਫਰਸ 
ਦੋਵਾਂ ਸਮਾਰਟਫੋਨਸ nokia.com/phones ਤੇ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਮਿਲਣਗੇ। ਨੋਕੀਆ 6.1 ਪਲੱਸ ਦੀ ਕੀਮਤ 15,999 ਰੁਪਏ ਹੈ। ਫੋਨ ਲਈ ਮੰਗਲਵਾਰ ਤੋਂ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ ਤੇ ਪਹਿਲੀ ਸੇਲ 30 ਅਗਸਤ ਤੋਂ ਸ਼ੁਰੂ ਹੋਵੇਗੀ। ਗੱਲ ਕਰੀਏ ਨੋਕੀਆ 5.1 ਪਲੱਸ ਕੀਤੀ ਤਾਂ ਇਸ ਦੀ ਵਿਕਰੀ ਸਤੰਬਰ 'ਚ ਸ਼ੁਰੂ ਹੋਵੇਗੀ। ਫੋਨ ਦੀ ਕੀਮਤ 199euro ਰੱਖੀ ਗਈ ਹੈ।PunjabKesari

ਨੋਕੀਆ  6.1 ਪਲੱਸ ਦੇ ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ 'ਚ 5.8-ਇੰਚ ਫੁੱਲ HD ਪਲਸ ਡਿਸਪਲੇਅ ਹੈ ਜਿਸ ਦੀ ਸਕ੍ਰੀਨ ਰੈਜ਼ੋਲਿਊਸ਼ਨ 2280x1080 ਪਿਕਸਲ ਤੇ 19:9 ਸਕ੍ਰੀਨ ਆਸਪੈਕਟ ਹੈ। ਡਿਸਪਲੇਅ ਨੂੰ ਕਾਰਨਿੰਗ ਗੋਰਿੱਲਾ ਗਲਾਸ 3 ਤੋਂ ਸੁਰੱਖਿਆ ਦਿੱਤੀ ਗਈ ਹੈ। ਇਹ ਡਿਵਾਈਸ 1.878੍ਰ ਆਕਟਾ-ਕੋਰ ਕੁਆਲਕਾਮ 636 ਪ੍ਰੋਸੈਸਰ 'ਤੇ ਚੱਲਦਾ ਹੈ ਤੇ ਇਸ 'ਚ ਗਰਾਫਿਕਸ ਲਈ ਐਡਰਿਨੋ 509 GPU ਹੈ। ਇਸ 'ਚ 4GB ਰੈਮ ਹੈ ਤੇ 64GB ਇੰਟਰਨਲ ਸਟੋਰੇਜ਼ ਹੈ, ਜਿਸ ਨੂੰ ਮਾਈਕ੍ਰੋ. ਐੱਸ. ਡੀ. ਕਾਰਡ ਸਲਾਟ ਨਾਲ 256GB ਤੱਕ ਵਧਾਇਆ ਜਾ ਸਕਦਾ ਹੈ।

ਨੋਕੀਆ ਦਾ ਇਹ ਸਮਾਰਟਫੋਨ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਇਸ 'ਚ ਇਕ 16MP ਦਾ ਪ੍ਰਾਇਮਰੀ ਸੈਂਸਰ ਹੈ ਤੇ ਦੂਜਾ 5MP ਦਾ ਸਕੈਂਡਰੀ ਸੈਂਸਰ ਹੈ, ਜੋ ਕਿ ਅਪਰਚਰ f/2.0 ਤੇ 1- ਮਾਈਕ੍ਰੋਨ ਪਿਕਸਲ ਸਾਈਜ਼ ਖੂਬੀ ਦੇ ਨਾਲ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ 'ਚ 16MP ਦਾ ਫਰੰਟ ਕੈਮਰਾ ਹੈ। ਕੰਪਨੀ ਦੇ ਮੁਤਾਬਕ, ਇਸ ਦਾ ਕੈਮਰਾ 19 (ਆਰਟੀਫਿਸ਼ੀਅਲ ਇੰਟੈਲੀਜੈਂਸ) ਫੀਚਰਸ ਤੇHDR ਸਪੋਰਟ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਬੋਥੀ ਫੀਚਰ ਹੈ, ਜਿਸ ਦੇ ਨਾਲ ਕਿ ਫਰੰਟ ਕੈਮਰਾ ਤੇ ਰੀਅਰ ਕੈਮਰਾ ਦਾ ਇਸਤੇਮਾਲ ਇਕੱਠੇ ਕੀਤਾ ਜਾ ਸਕਦਾ ਹੈ।PunjabKesari 

ਇਸ ਸਮਾਰਟਫੋਨ 'ਚ 3060mAh ਦੀ ਬੈਟਰੀ ਹੈ ਜੋ ਕੁਆਲਕਾਮ ਕਵਿੱਕ ਚਾਰਜ 3.0 ਖੂਬੀ ਦੇ ਨਾਲ ਹੈ। ਨੋਕੀਆ 6.1 ਪਲਸ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਇਸ ਡਿਵਾਇਸ 'ਚ ਫਿੰਗਰਪਿਰੰਟ ਦੀ ਸਹੂਲਤ ਬੈਕ ਪੈਨਲ 'ਤੇ ਦਿੱਤੀ ਗਈ ਹੈ ਅਤੇ ਇਸ 'ਚ ਫੇਸ ਅਨਲਾਕ ਫੀਚਰ ਵੀ ਹੈ। ਇਸ ਡਿਵਾਇਸ ਦਾ ਕੁਲ ਮਾਪ 147.2x70.98x7.99 ਮਿਮੀ ਤੇ ਭਾਰ 151 ਗਰਾਮ ਹੈ।PunjabKesari

ਨੋਕੀਆ 5 . 1 ਪਲਸ ਦੇ ਸਪੈਸੀਫਿਕੇਸ਼ਨਸ
ਇਸ 'ਚ 5.8 ਇੰਚ ਫੁੱਲ ਐੱਚ. ਡੀ+ (1080x2280 ਪਿਕਸਲ) ਡਿਸਪਲੇਅ ਹੈ। ਡਿਸਪਲੇਅ 'ਤੇ ਇਕ ਨੌਚ ਦਿੱਤੀ ਗਈ ਹੈ ਤੇ ਸਕ੍ਰੀਨ ਦਾ ਆਸਪੈਕਟ ਰੇਸ਼ਿਓ 19:9 ਹੈ। ਨੋਕੀਆ 5.1 ਪਲੱਸ 'ਚ ਮੀਡੀਆਟੈੱਕ ਹੀਲਿਓ ਪੀ60 ਪ੍ਰੋਸੈਸਰ ਦਿੱਤਾ ਗਿਆ ਹੈ।

PunjabKesari  

ਨੋਕੀਆ 5.1 ਪਲਸ 'ਚ 13 ਮੈਗਾਪਿਕਸਲ ਪ੍ਰਾਇਮਰੀ ਤੇ 5 ਮੈਗਾਪਿਕਸਲ ਸਕੈਂਡਰੀ ਸੈਂਸਰ ਦੇ ਨਾਲ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਕੈਮਰਾ ਬੋਕੇਅ ਇਫੈਕਟ ਦੇ ਨਾਲ ਆਉਆਉਂਦਾ ਹੈ। ਫੋਨ 'ਚ ਸੈਲਫੀ ਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਜੋ ਐੱਮ.ਆਈ ਅਸਿਸਟਿਡ ਪੋਟ੍ਰੇਟ ਲਾਈਟਿੰਗ ਫੀਚਰ ਦੇ ਨਾਲ ਆਉਂਦਾ ਹੈ। ਨੋਕੀਆ 5.1 ਪਲਸ ਐਂਡ੍ਰਾਇਡ 8.1.0 ਓਰੀਓ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ ਤੇ ਇਹ ਐਂਡ੍ਰਾਇਡ ਵਨ ਪ੍ਰੋਗਰਾਮ ਦਾ ਹਿੱਸਾ ਹੈ।


Related News