ਨੋਕੀਆ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਨਵੰਬਰ ਸਕਿਓਰਿਟੀ ਅਪਡੇਟ ਮਿਲਣੀ ਸ਼ੁਰੂ

11/26/2018 5:44:56 PM

ਗੈਜੇਟ ਡੈਸਕ– ਨੋਕੀਆ ਬ੍ਰਾਂਡ ਨੂੰ ਮੈਨੇਜ ਕਰਨ ਵਾਲੀ ਐੱਚ.ਐੱਮ.ਡੀ. ਗਲੋਬਲ ਆਪਣੇ ਪੁਰਾਣੇ ਸਮਾਰਟਫੋਨ ਨੂੰ ਸਮੇਂ ’ਤੇ ਨਵੀਂ ਅਪਡੇਟ ਦੇਣ ’ਤੇ ਫੋਕਸ ਕਰ ਰਹੀ ਹੈ। ਨੋਕੀਆ8, ਨੋਕੀਆ 6 ਅਤੇ ਨੋਕੀਆ 5 ਪਹਿਲੇ ਡਿਵਾਈਸ ਸਨ, ਜਿਨ੍ਹਾਂ ਨੂੰ ਨਵੰਬਰ ਸਕਿਓਰਿਟੀ ਅਪਡੇਟ ਮਿਲੀ ਸੀ। ਉਥੇ ਹੀ ਹੁਣ MySmartPrice ਦਾ ਦਾਅਵਾ ਹੈ ਕਿ ਨੋਕੀਆ 3 ਲਈ ਵੀ ਇਹ ਅਪਡੇਟ ਜਾਰੀ ਕਰ ਦਿੱਤੀ ਗਈ ਹੈ। ਇਹ ਅਪਡੇਟ ਵੱਡੀ ਨਹੀਂ ਹੈ ਪਰ ਇਸ ਵਿਚ ਨਵੰਬਰ ਦਾ ਸਕਿਓਰਿਟੀ ਪੈਚ ਦਿੱਤਾ ਗਿਆ ਹੈ। 

ਇਸ ਅਪਡੇਟ ਦਾ ਡਾਊਨਲੋਡ ਸਾਈਜ਼ 82.75MB ਹੈ, ਜਿਸ ਵਿਚ ਐਂਡਰਾਇਡ ਦਾ ਅਪਡੇਟ ਸ਼ਾਮਲ ਨਹੀਂ ਹੈ। ਡਿਵਾਈਸ ਅਜੇ ਵੀ ਐਂਡਰਾਇਡ 8.0 ਓਰੀਓ ’ਤੇ ਕੰਮ ਕਰਦਾ ਹੈ। ਨਵੰਬਰ ਸਕਿਓਰਿਟੀ ਪੈਚ ਅਤੇ ਦੂਜੇ ਬਗ ਫਿਕਸ ਨੂੰ ਓ.ਟੀ.ਏ. ਅਪਡੇਟ ਰਹੀਂ ਜਾਰੀ ਕੀਤਾ ਗਿਆ ਹੈ। ਨੋਕੀਆ 3 ਦੇ ਨਾਲ ਹੀ Nokia 6.1 Plus (Nokia X6), Nokia 8 ਅਤੇ Nokia 8 Sirocco ਲਈ ਵੀ ਇਹ ਅਪਡੇਟ ਜਾਰੀ ਕੀਤੀ ਗਈ ਹੈ। Nokia 7 plus ਅਤੇ Nokia 6.1 Plus ਦੋ ਅਜਿਹੇ ਡਿਵਾਈਸ ਹਨ, ਜਿਨ੍ਹਾਂ ਲਈ ਐੱਚ.ਐੱਮ.ਡੀ. ਗਲੋਬਲ ਨੇ ਐਂਡਰਾਇਡ ਪਾਈ ਦੀ ਅਪਡੇਟ ਜਾਰੀ ਕੀਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਦਸੰਬਰ ਦੇ ਅੰਤ ਤਕ Nokia 5.1 Plus ਅਤੇ Nokia 3.1 Plus ਲਈ ਇਹ ਅਪਡੇਟ ਜਾਰੀ ਕੀਤੀ ਜਾਵੇਗੀ।


Related News