50 ਸਪੋਰਟਸ ਮੋਡ ਤੇ 10 ਦਿਨਾਂ ਦੈ ਬੈਟਰੀ ਬੈਕਅਪ ਨਾਲ Noise ਦੀ ਨਵੀਂ ਸਮਾਰਟਵਾਚ ਲਾਂਚ
Tuesday, Sep 28, 2021 - 04:49 PM (IST)
ਗੈਜੇਟ ਡੈਸਕ– ਘਰੇਲੂ ਕੰਪਨੀ ਨੌਇਜ਼ ਨੇ ਆਪਣੀ ਨਵੀਂ ਸਮਾਰਟਵਾਚ Noise ColorFit Brio ਨੂੰ ਲਾਂਚ ਕਰ ਦਿੱਤਾ ਹੈ। Noise ColorFit Brio ਸਮਾਰਟਵਾਚ ’ਚ 1.52 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ 50 ਸਪੋਰਟਸ ਮੋਡਸ ਵੀ ਹਨ. ਇਸ ਵਾਚ ਦੇ ਨਾਲ ਕਲਾਊਡ ਆਧਾਰਿਤ ਵਾਚ ਫੇਸਿਜ਼ ਵੀ ਮਿਲਦੇ ਹਨ ਜਿਨ੍ਹਾਂ ਨੂੰ ਤਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਕਸਟਮਾਈਜ਼ ਕਰ ਸਕਦੇ ਹੋ। Noise ColorFit Brio ਦੀ ਬੈਟਰੀ ਨੂੰ ਲੈ ਕੇ 10 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ।
Noise ColorFit Brio ਦੀ ਭਾਰਤ ’ਚ ਕੀਮਤ
Noise ColorFit Brio ਦੀ ਕੀਮਤ 2,999 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਫਲਿਪਕਾਰਟ ਤੋਂ ਇਲਾਵਾ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਵੀ ਖਰੀਦਿਆ ਜਾ ਸਕਦਾ ਹੈ। ਇਹ ਵਾਚ ਸਿਲਵਰ ਗ੍ਰੇਅ ਅਤੇ ਜੈੱਟ ਬਲੈਕ ਤੇ ਗੁਲਾਬੀ ਰੰਗ ’ਚ ਮਿਲੇਗੀ। ਇਸ ਦੇ ਨਾਲ 1 ਸਾਲ ਦੀ ਵਾਰੰਟੀ ਮਿਲ ਰਹੀ ਹੈ।
Noise ColorFit Brio ਦੇ ਫੀਚਰਜ਼
ਇਸ ਸਮਾਰਟਵਾਚ ’ਚ 1.52 ਇੰਚ ਦੀ ਟਰੂ-ਵਿਊ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 360x400 ਪਿਕਸਲ ਹੈ। ਵਾਚ ਦਾ ਭਾਰ 34 ਗ੍ਰਾਮ ਹੈ। ਇਸ ਦੇ ਨਾਲ ਬਲੱਡ ਆਕਸੀਜ਼ਨ ਟ੍ਰੈਕਿੰਗ ਲਈ SpO2 ਸੈਂਸਰ ਮਿਲਦਾ ਹੈ। ਨਾਲ ਹੀ 24x7 ਹਾਰਟ ਰੇਟ ਮਾਨੀਟਰਿੰਗ ਵੀ ਮਿਲਦੀ ਹੈ। ਇਸ ਦੇ ਨਾਲ 50 ਸਪੋਰਟਸ ਮੋਡਸ ਅਤੇ IP68 ਦ ਰੇਟਿੰਗ ਮਿਲਦੀ ਹੈ। ਇਸ ਵਾਚ ’ਚ ਇਕ DND ਮੋਡ ਅਤੇ ਕੁਇਕ ਰਿਪਲਾਈ ਫੀਚਰ ਵੀ ਹੈ।
Noise ColorFit Brio ਦੀ ਬੈਟਰੀ ਨੂੰ ਲੈ ਕੇ 10 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ 190mAh ਦੀ ਬੈਟਰੀ ਦਿੱਤੀ ਗਈ ਹੈ। ਬੈਟਰੀ ਨੂੰ ਲੈ ਕੇ 30 ਦਿਨਾਂ ਦੇ ਸਟੈਂਡਬਾਈ ਦਾ ਦਾਅਵਾ ਹੈ । ਇਸ ਵਿਚ ਕੁਨੈਕਟੀਵਿਟੀ ਲਈ ਬਲੂਟੁੱਥ ਵੀ5 ਦਿੱਤਾ ਗਿਆ ਹੈ। ਇਸ ਦੀ ਬਾਡੀ ਪਾਲੀਕਾਰਬੋਨੇਟ ਦੀ ਬਣੀ ਹੈ। ਵਾਚ ਦੇ ਨਾਲ ਫਾਇੰਡ ਫੋਨ, ਸੇਡੈਂਟਰੀ ਰਿਮਾਇੰਡਰ, ਡ੍ਰਿੰਕਿੰਗ ਵਾਟਰ ਰਿਮਾਇੰਡਰ, ਕੈਮਰਾ ਕੰਟਰੋਲ, ਐਪਲ ਹੈਲਥ, ਗੂਗਲ ਫਿਟ ਆਦਿ ਦਾ ਸਪੋਰਟ ਹੈ।