ਨਵੇਂ ਸਾਲ ''ਤੇ ਭਾਰਤ ਆ ਰਹੀ ਏ ਨਿਸਾਨ ਦੀ ਨਵੀਂ ਹਾਈਬ੍ਰਿਡ SUV X-Trail (ਤਸਵੀਰਾਂ)

Monday, Dec 12, 2016 - 03:03 PM (IST)

ਨਵੇਂ ਸਾਲ ''ਤੇ ਭਾਰਤ ਆ ਰਹੀ ਏ ਨਿਸਾਨ ਦੀ ਨਵੀਂ ਹਾਈਬ੍ਰਿਡ SUV X-Trail (ਤਸਵੀਰਾਂ)
ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਨਵੀਂ SUV X-Trail ਨੂੰ ਭਾਰਤ ''ਚ ਉਤਾਰਨ ਜਾ ਰਹੀ ਹੈ। ਇਹ ਭਾਰਤ ਦੀ ਪਹਿਲੀ ਫੁੱਲ ਹਾਈਬ੍ਰਿਡ ਐੱਸ.ਯੂ.ਵੀ. ਹੋਵੇਗੀ। ਸੈਗਮੇਂਟ ''ਚ ਇਸ ਦਾ ਮੁਕਾਬਲਾ ਹੋਂਡਾ ਸੀ.ਆਰ.-ਵੀ, ਹੁੰਡਈ ਟਿਊਸਾਨ ਅਤੇ ਸਕੋਡਾ ਯੇਤੀ ਨਾਲ ਹੋਵੇਗਾ, ਉਥੇ ਹੀ ਦੇ ਲਿਹਾਜ ਨਾਲ ਇਸ ਦੀ ਟੱਕਰ ਟੋਇਟਾ ਦੀ ਫਾਰਚੂਨਰ ਨਾਲ ਹੋਵੇਗੀ। ਇਸ ਦੀ ਕੀਮਤ 30 ਲੱਖ ਰੁਪਏ ਦੇ ਕਰੀਬ ਹੋ ਸਕਦ ਹੈ। 
 
ਕਾਰ ''ਚ ਮਿਲੇਗਾ ਪਾਵਰਫੁੱਲ ਇੰਜਣ-
ਨਿਸਾਨ ਐਕਸ-ਟ੍ਰੇਲ ''ਚ 2.0 ਲੀਟਰ ਦਾ ਪੈਟਰੋਲ ਇੰਜਣ ਮਿਲੇਗਾ ਜੋ 144 ਪੀ.ਐੱਸ. ਦੀ ਪਾਵਰ ਅਤੇ 200 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਇਹ ਇੰਜਣ ਇਕ ਇਲੈਕਟ੍ਰਿਕ ਮੋਟਰ ਨਾਲ ਜੋੜਿਆ ਗਿਆ ਹੋਵੇਗਾ ਅਤੇ ਇਸ ਵਿਚ ਲੱਗੀ ਲਿਥੀਅਮ ਆਇਨ ਬੈਟਰੀ ਵੱਖ ਤੋਂ 41 ਪੀ.ਐੱਸ. ਦੀ ਪਾਵਰ ਅਤੇ 160 ਐੱਨ.ਐੱਮ. ਦਾ ਟਾਰਕ ਪੈਦਾ ਕਰੇਗੀ। 
 
ਨਵੇਂ ਡਿਜ਼ਾਈਨ ਨਾਲ ਹੋਵੇਗੀ ਲੈਸ-
ਨਿਸਾਨ ਐਕਸ-ਟ੍ਰੇਲ ਦੀ ਲੰਬਾਈ 4,650 ਐੱਮ.ਐੱਮ., ਚੌੜਾਈ 1820 ਐੱਮ.ਐੱਮਨ. ਅਤੇ ਉੱਚਾਈ 1710 ਐੱਮ.ਐੱਮ. ਹੈ। ਇਸ ਦਾ ਵ੍ਹੀਲਬੇਸ ਵਧਾ ਕੇ 2705 ਐੱਮ.ਐੱਮ. ਕੀਤਾ ਗਿਆ ਹੈ, ਜਿਸ ਨਾਲ ਕੈਬਿਨ ''ਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਪੇਸ ਮਿਲੇਗੀ। ਇਸ ਕਾਰ ਨੂੰ ਭਾਰਤ ''ਚ ਸਾਲ 2017 ਦੀ ਪਹਿਲੀ ਤਿਮਾਹੀ ''ਚ ਲਾਂਚ ਕੀਤੇ ਜਾਣ ਦੀ ਉਮੀਦ ਹੈ।

Related News