Nissan ਇਸ ਸਾਲ ਲਾਂਚ ਕਰੇਗੀ X-Trail Hybrid, ਜਾਣੋ ਕੀਮਤ
Thursday, Apr 27, 2017 - 06:03 PM (IST)

ਜਲੰਧਰ- ਦੇਸ਼ ਦੀ ਤੀਜੀ ਵੱਡੀ ਪੈਸੇਂਜਰ ਕਾਰ ਨਿਰਿਆਤਕ ਕੰਪਨੀ ਨਿਸਾਨ ਮੋਟਰ ਇੰਡਿਆ ਇਸ ਸਾਲ ਦੇ ਅੰਤ ਤੱਕ ਆਪਣੀ ਪਹਿਲੀ ਹਾਇਬਰਿਡ SUV ਨਿਸਾਨ X-ਟਰੇਲ ਨੂੰ ਭਾਰਤ ''ਚ ਲਾਂਚ ਕਰੇਗੀ। ਕੰਪਨੀ ਨੇ ਆਪਣੇ ਇਕ ਬਿਆਨ ''ਚ ਪੁਸ਼ਟੀ ਕੀਤੀ ਹੈ ਕਿ ਉਹ ਆਪਣੇ ਪ੍ਰੀਮੀਅਮ ਪ੍ਰੋਡਕਟਸ ''ਤੇ ਫੋਕਸ ਕਰ ਰਹੀ ਹੈ ਅਤੇ ਡੈਟਸਨ ਕਾਂਪੈਕਟ ਸੈਗਮੇਂਟ ''ਤੇ ਫੋਕਸ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਨਿਸਾਨ ਦੀ ਯੋਜਨਾ ਹੈ ਕਿ ਉਹ ਸਾਲ 2021 ਤੱਕ ਵੱਖ-ਵੱਖ ਸੈਗਮੇਂਟ ''ਚ 8 ਨਵੇਂ ਮਾਡਲਸ ਭਾਰਤ ''ਚ ਲਾਂਚ ਕਰੇਗਾ।
CBU ਰੂਟ ਦੇ ਜਰਿਏ ਆਵੇਗੀ ਭਾਰਤ :
ਨਿਸਾਨ X - ਟਰੇਲ ਹਾਇਬਰਿਡ ਭਾਰਤ ''ਚ ਕੰਪਲੀਟਲੀ ਬਿਲਡ ਯੂਨਿਟ (CBU ਰਾਹੀਂ ਲਿਆਈ ਜਾਵੇਗੀ। ਇਸ ਦੇ ਨਾਲ ਹੀ ਕੰਪਨੀ ਸਾਲ 2018 ਦੇ ਸ਼ੁਰੂਆਤ ''ਚ ਕਈ ਨਵੇਂ ਪ੍ਰੋਡਕਟਸ ਉਤਾਰੇਗੀ। ਨਿਸਾਨ ਭਾਰਤ ''ਚ ਰੇਨੋ ਦੇ ਗੱਢ-ਜੋੜ ਦੁਆਰਾ ਆਪਣੇ ਪ੍ਰੋਡਕਟਸ ਦੀ ਮੈਨਿਉਫੈਕਚਰਿੰਗ ਕਰੇਗੀ। ਰੇਨੋ-ਨਿਸਾਨ ਦੇ ਗੱਢ-ਜੋੜ ਨਾਲ ਪਲਾਂਟ ਚੇਂਨਈ ''ਚ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਸ ਪਲਾਂਟ ''ਚ ਬਣਨ ਵਾਲੇ ਪ੍ਰੋਡਕਟਸ ਰੇਨੋ ਦੇ ਪ੍ਰੋਡਕਟਸ 100 ਫੀਸਦੀ ਵੱਖ ਹੋਣਗੇ।
ਕੀ ਹੋਵੇਗੀ ਕੀਮਤ
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਨਿਸਾਨ X-ਟਰੇਲ ਹਾਇਬਰਿਡ ''ਚ 1.6 ਲਿਟਰ ਅਤੇ 2.0 ਲਿਟਰ ਡੀਜ਼ਲ ਇੰਜਣ ਦਿੱਤਾ ਜਾ ਸਕਦਾ ਹੈ। ਇਹ ਇੰਜਣ ਅਧਿਕਤਮ 128hp ਦੀ ਪਾਵਰ ਅਤੇ 320Nm ਦਾ ਟਾਰਕ ਜਨਰੇਟ ਕਰੇਗਾ । ਇੰਜਣ 6 ਸਪੀਡ CVT ਗਿਅਰਬਾਕਸ ਨਾਲ ਲੈਸ ਹੈ। ਭਾਰਤੀ ਬਾਜ਼ਾਰ ''ਚ ਇਸਦਾ ਮੁਕਾਬਲਾ ਹੌਂਡਾ CR - V ਅਤੇ ਹੁੰਡਈ ਸੈਂਟਾ-ਫੇ ਨਾਲ ਹੋਵੇਗਾ। ਇਸ ਦੀ ਅਨੂਮਾਨਿਤ ਕੀਮਤ 30 ਤੋਂ 35 ਲੱਖ ਰੁਪਏ ਦੇ ਕਰੀਬ ਕਰੀਬ ਹੋ ਸਕਦੀ ਹੈ।