ਨਿਸਾਨ ਨੇ ਪੈਟਰੋਲ ਤੇ ਡੀਜ਼ਲ ਇੰਜਨ ਆਪਸ਼ਨ ''ਚ ਲਾਂਚ ਕੀਤੀ ਨਵੀਂ ਟੇਰਾਨੋ (ਤਸਵੀਰਾਂ)

03/27/2017 6:48:00 PM

ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਨੇ ਨਵੀਂ ਟੇਰਾਨੋ (Terrano) ਦੇ ਫੇਸਲਿਫਟ ਵਰਜ਼ਨ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਕੀਮਤ 9.99 ਲੱਖ ਰੁਪਏ (ਬੇਸ ਵੈਰੀਐਂਟ) ਤੋਂ ਸ਼ੁਰੂ ਹੋ ਕੇ 13.95 ਲੱਖ ਰੁਪਏ (ਟਾਪ ਵੈਰੀਐਂਟ) ਰੱਖੀ ਗਈ ਹੈ। ਨਿਸਾਨ ਟੇਰਾਨੋ ਨੂੰ ਕਈ ਬਦਲਾਵਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਕਾਰ ''ਚ ਆਡੀਓ ਕੰਟਰੋਲਸ ਦੇ ਨਾਲ ਨਵਾਂ ਸਟੀਅਰਿੰਗ ਵ੍ਹੀਲ ਅਤੇ ਡਿਊਲ ਟੋਨ ਸੀਟਸ ਮੌਜੂਦ ਹਨ। ਸਪਰ ਨੂੰ ਬਿਹਤਰ ਬਣਾਉਣ ਲਈ ਕਾਰ ''ਚ ਬਲੂਟੂਥ ਅਤੇ ਨੈਵੀਗੇਸ਼ਨ ਨੂੰ ਸਪੋਰਟ ਕਰਨ ਵਾਲੀ 7-ਇੰਚ ਦੀ ਟੱਚਸਕਰੀਨ ਡਿਸਪਲੇ ਦਿੱਤੀ ਗਈ ਹੈ। 
 
ਇੰਜਨ ਆਪਸ਼ੰਸ-
ਨਿਸਾਨ ਟੇਰਾਨੋ ਫੇਸਲਿਫਟ ਨੂੰ 1.6 ਲੀਟਰ ਪੈਟਰੋਲ ਇੰਜਨ ਦੇ ਵਿਕਲਪ ''ਚ ਉਪਲੱਪਧ ਕੀਤਾ ਜਾਵੇਗਾ। ਕਾਰ ''ਚ ਲੱਗਾ 1.6 ਲੀਟਰ ਪੈਟਰੋਲ ਇੰਜਨ 102 ਬੀ.ਐੱਚ.ਪੀ. ਦੀ ਪਾਵਰ ਅਤੇ 154 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਉਥੇ ਹੀ ਡੀਜ਼ਲ ਇੰਜਨ ਦੀ ਗੱਲ ਕੀਤੀ ਜਾਵੇ ਤਾਂ ਇਹ 1.5 ਲੀਟਰ ਇੰਜਨ 84 ਬੀ.ਐੱਚ.ਪੀ. ਦੀ ਪਾਵਰ ਅਤੇ 200 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਇਸ ਇੰਜਨ ਨੂੰ 5 ਸਪੀਡ ਮੈਨੁਅਰ ਅਤੇ 6 ਸਪੀਡ ਮੈਨੁਅਲ ਅਤੇ ਏ.ਐੱਮ.ਟੀ. ਵਰਜ਼ਨ ''ਚ ਉਪਲੱਬਧ ਕੀਤਾ ਜਾਵੇਗਾ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਕਾਰ ਦੀ ਮਾਈਲੇਜ 19.64 ਕਿਲੋਮੀਟਰ ਪ੍ਰਤੀ ਲੀਟਰ ਦੀ ਹੋਵੇਗੀ। ਇਸ ਤੋਂ ਇਲਾਵਾ ਇਸ ਵਿਚ ਏ.ਬੀ.ਐੱਸ. ਸਿਸਟਮ ਵੀ ਮੌਜੂਦ ਹੈ ਜੋ ਤੇਜ਼ ਰਫਤਾਰ ''ਤੇ ਕਾਰ ਨੂੰ ਸੇਫਲੀ ਰੋਕਣ ''ਚ ਮਦਦ ਕਰੇਗਾ। ਨਵੀਂ ਟੇਰਾਨੋ ਨੂੰ ਜਲਦੀ ਹੀ ਵਿਕਰੀ ਲਈ ਡੀਲਰਸ਼ਿਪ ''ਤੇ ਉਪਲੱਬਧ ਕੀਤਾ ਜਾਵੇਗਾ।

Related News