ਇਸ ਮਹੀਨੇ ਲਾਂਚ ਹੋਵੇਗਾ ਇਸ ਕਾਰ ਦਾ ਆਟੋਮੈਟਿਕ ਵੇਰਿਅੰਟ
Tuesday, Oct 04, 2016 - 06:25 PM (IST)
ਜਲੰਧਰ- ਨਿਸਾਨ ਇੰਡੀਆ ਆਪਣੀ ਮਸ਼ਹੂਰ ਕੰਪੈਕਟ ਐੱਸ. ਯੂ. ਵੀ ਟੇਰਾਨੋ ਦਾ ਆਟੋਮੈਟਿਕ ਵੇਰਿਅੰਟ ਇਸ ਮਹੀਨੇ ਲਾਂਚ ਕਰਨ ਜਾ ਰਹੀ ਹੈ ਅਤੇ ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਇਕ ਟਵੀਟ ਦੇ ਜ਼ਰੀਏ ਦਿੱਤੀ ਹੈ।
ਤਿਓਹਾਰਾਂ ਦੇ ਮੱਦੇਨਜ਼ਰ ਕੰਪਨੀ ਨੇ ਟੇਰਾਨੋ ਦੇ ਆਟੋਮੈਟਿਕ ਵਰਜ਼ਨ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਲਾਂਚ ਦੇ ਤੁਰੰਤ ਬਾਅਦ ਤੋਂ ਹੀ ਇਸ ਦੀ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਨਿਸਾਨ ਟੇਰਾਨੋ ਏ. ਐੱਮ. ਟੀ ''ਚ 1.5-ਲਿਟਰ K9K ਡੀਜ਼ਲ ਇੰਜਣ ਲਗਾ ਹੋਵੇਗਾ ਜੋ 109 ਬੀ. ਐੱਚ. ਪੀ ਦੀ ਪਾਵਰ ਅਤੇ 248Nm ਦਾ ਟਾਰਕ ਜਨਰੇਟ ਕਰੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਵਰਜ਼ਨ ''ਚ ਕੰਪਨੀ ਅਤੇ ਕੌਣ ਕਿਹੜੇ ਬਦਲਾਵ ਲੈ ਕੇ ਆਉਂਦੀ ਹੈ। ਅਨੁਮਾਨ ਦੇ ਮੁਤਾਬਕ ਨਿਸਾਨ ਟੇਰਾਨੋ ਏ. ਐੱਮ. ਟੀ ਦੇ ਟਾਪ ਮਾਡਲ ਦੀ ਕੀਮਤ 12.50 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਦੇ ਕਰੀਬ ਕਰੀਬ ਹੋ ਸਕਦੀ ਹੈ।
