ਨਿਸਾਨ ਨੇ ਲਾਂਚ ਕੀਤਾ ਟੇਰਾਨੋ ਦਾ ਆਟੋਮੈਟਿਕ ਵੇਰਿਅੰਟ

Wednesday, Oct 12, 2016 - 12:06 PM (IST)

ਨਿਸਾਨ ਨੇ ਲਾਂਚ ਕੀਤਾ ਟੇਰਾਨੋ ਦਾ ਆਟੋਮੈਟਿਕ ਵੇਰਿਅੰਟ
ਜਲੰਧਰ- ਨਿਸਾਨ ਇੰਡੀਆ ਨੇ ਆਪਣੀ ਮਸ਼ਹੂਰ ਕਾਂਪੈਕਟ ਐੱਸ. ਯੂ. ਵੀ ਟੇਰਾਨੋ ਦਾ ਆਟੋਮੈਟਿਕ ਵੇਰਿਅੰਟ ਲਾਂਚ ਕਰ ਦਿੱਤਾ ਹੈ। ਇਸ ਟੇਰਾਨੋ ''ਚ 6-ਸਪੀਡ ਈ. ਜੀ ਆਰ. ਐਮ. ਟੀ ਗਿਅਰਬਾਕਸ ਦਿੱਤਾ ਗਿਆ ਹੈ ਅਤੇ ਇਸ ਦੀ ਕੀਮਤ 13.75 ਲੱਖ ਰੂਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈ ਹੈ। ਇਸ ਦੀ ਵਿਕਰੀ ਅਕਤੂਬਰ ਦੇ ਅੰਤ ਤੱਕ ਸ਼ੁਰੂ ਹੋਵੇਗੀ, ਪਰ ਇਸ ਕਾਰ ਦੀ ਬੁਕਿੰਗਸ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਨੂੰ 25,000 ਰੂਪਏ ''ਚ ਬੁੱਕ ਕੀਤਾ ਜਾ ਸਕਦਾ ਹੈ।
 
ਨਿਸਾਨ ਟੇਰਾਨੋ ਏ. ਐੱਮ. ਟੀ ''ਚ 1.5-ਲਿਟਰ K9K ਡੀਜ਼ਲ ਇੰਜਣ ਲਗਾ ਹੈ ਜੋ 109 ਬੀ. ਐੱਚ. ਪੀ ਦੀ ਪਾਵਰ ਅਤੇ 248Nm ਦਾ ਟਾਰਕ ਜਨਰੇਟ ਕਰਦਾ ਹੈ। ਆਟੋਮੈਟਿਕ ਡਸਟਰ ਦੀ ਤਰ੍ਹਾਂ ਟੇਰਾਨੋ ''ਚ ਵੀ ਹਿੱਲ ਅਸਿਸਟ ਕੰਟਰੋਲ ਅਤੇ ਇਲੈਕਟ੍ਰਾਨਿਕ ਸਟੇਬੀਲਿਟੀ ਪ੍ਰੋਗਰਾਮ ਜਿਹੇ ਕਈ ਫੀਚਰ ਦਿੱਤੇ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ ਆਟੋਮੈਟਿਕ ਟੇਰਾਨੋ 19.61 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਦੇਵੇਗੀ।
 
ਇਸ ਕਾਰ ''ਚ ਇਲੈਕਟ੍ਰਿਕਲੀ ਫੋਲਡ ਹੋਣ ਵਾਲੇ ਵਿੰਗ ਮਿਰਰ, ਐਂਟੀ ਪਿੰਚ ਡਰਾਇਵਰ ਸਾਇਡ ਪਾਵਰ ਵਿੰਡੋ, ਵਨ ਟਚ ਟਰਨ ਇੰਡੀਕੇਟਰ ਅਤੇ ਇਮਰਜੈਂਸੀ ''ਚ ਬ੍ਰੇਕ ਲਗਾਉਣ ਦੇ ਦੌਰਾਨ ਆਟੋਮੈਟਿਕ ਵਾਰਨਿੰਗ ਸਿਸਟਮ ਮੌਜੂਦ ਹੈ। ਨਾਲ ਹੀ ਇਸ ''ਚ ਰਿਅਰ ਕੈਮਰਾ, ਨੈਵੀਗੇਸ਼ਨ ਵਾਲਾ ਟੱਚਸਕ੍ਰੀਨ ਇੰਫੋਟੇਂਮੇਂਟ ਸਿਸਟਮ ਅਤੇ ਆਟੋਮੈਟਿਕ ਕਲਾਇਮੇਟ ਕੰਟਰੋਲ ਜਿਵੇਂ ਕਈ ਫੀਚਰ ਦਿੱਤੇ ਗਏ ਹਨ।

Related News