50 ਹਜ਼ਾਰ ਰੁਪਏ ਤੱਕ ਘੱਟ ਹੋਈ ਇਸ ਕਾਰ ਦੀ ਕੀਮਤ
Friday, Jun 17, 2016 - 06:16 PM (IST)

ਜਲੰਧਰ— ਨਿਸਾਨ ਹੈਚਬੈਕ ਕਾਰ ਮਾਈਕਰਾ ਦੇ XL ਅਤੇ XV ਵੇਰੀਅੰਟ ਦੀਆਂ ਕੀਮਤਾਂ ''ਚ 50 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਦੋਵੇਂ ਵੇਰੀਅੰਟ CVT ਆਟੋਮੈਟਿਕ ਵੇਰੀਅੰਟ ਹਨ। ਹੁਣ ਤੋਂ XL ਵੇਰੀਅੰਟ ਦੀ ਸ਼ੁਰੂਆਤੀ ਕੀਮਤ 5.99 ਲੱਖ ਰੁਪਏ ਅਤੇ XV ਦੀ ਕੀਮਤ 6.74 ਲੱਖ ਰੁਪਏ ਹੈ।
ਇਸ ਹੈਚਬੈਕ ਦਾ ਨਿਰਮਾਣ ਕੰਪਨੀ ਨੇ ਚੇਨਈ ''ਚ ਸਥਿਤ ਲੋਕਲ ਪਲਾਂਟ ''ਚ ਕੀਤਾ ਹੈ।
ਨਿਸਾਨ ਮਾਈਕਰਾ ਦਾ ਮੁਕਾਬਲਾ ਮਾਰੂਤੀ ਸਵਿੱਫਟ ਅਤੇ ਹੁੰਡਈ ਗ੍ਰੈਂਡ ਆਈ-10 ਨਾਲ ਹੈ। ਇਸ ਵਿਚ 1.2 ਲੀਟਰ ਦਾ 4 ਸਿਲੰਡਰ ਇੰਜਣ ਲੱਗਾ ਹੈ ਜੋ 77 ਪੀ.ਐੱਸ. ਦੀ ਪਾਵਰ ਦੇ ਨਾਲ 104 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਸੈਗਮੇਂਟ ''ਚ ਮਾਈਕਰਾ ਇਕਲੌਤੀ ਕਾਰ ਹੈ ਜਿਸ ਵਿਚ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। ਇਸ ਕਾਰ ''ਚ X-Tronic CVT ਟ੍ਰਾਂਸਮਿਸ਼ਨ ਲੱਗਾ ਹੈ। ਨਾਲ ਹੀ ਆਟੋਮੈਟਿਕ ਕਲਾਈਮੇਟ ਕੰਟਰੋਲ, ਸਟੀਅਰਿੰਗ ਮਾਊਂਟਿਡ ਕੰਟਰੋਲ ਅਤੇ ਕੀ-ਲੈੱਸ ਐਂਟਰੀ ਵਰਗੇ ਫਚੀਰਸ ਵੀ ਦਿੱਤੇ ਗਏ ਹਨ।