Nissan Magnite ਭਾਰਤ ’ਚ ਲਾਂਚ, ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ, ਜਾਣੋ ਖੂਬੀਆਂ
Wednesday, Dec 02, 2020 - 04:42 PM (IST)
ਆਟੋ ਡੈਸਕ– ਨਿਸਾਨ ਨੇ ਆਖ਼ਿਰਕਾਰ ਆਪਣੀ ਕੰਪੈਕਟ ਐੱਸ.ਯੂ.ਵੀ. ਮੈਗਨਾਈਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 4.99 ਰੁਪਏ ਰੱਖੀ ਗਈ ਹੈ ਜੋ ਕਿ 31 ਦਸੰਬਰ 2020 ਤਕ ਬੁਕਿੰਗ ਕਰਨ ਵਾਲਿਆਂ ਲਈ ਲਾਗੂ ਹੋਵੇਗੀ। ਇਸ ਕੰਪੈਕਟ ਐੱਸ.ਯੂ.ਵੀ. ਨੂੰ ਕੰਪਨੀ ਦੀ ਡੀਲਰਸ਼ਿਪ ਜਾਂ ਆਨਲਾਈਨ ਤਰੀਕੇ ਨਾਲ 25,000 ਰੁਪਏ ਦੇ ਕੇ ਬੁਕ ਕੀਤਾ ਜਾ ਸਕਦਾ ਹੈ। ਇਸ ਨੂੰ ਚਾਰ ਮਾਡਲਾਂ ’ਚ ਲਿਆਇਆ ਗਿਆ ਹੈ ਅਤੇ ਟਾਪ ਸਪੇਕ XV ਪ੍ਰੀਮੀਅਮ CVT ਮਾਡਲ ਦੀ ਕੀਮਤ 9.35 ਲੱਖ ਰੁਪਏ ਦੱਸੀ ਗਈ ਹੈ।
Variant |
XE |
XL |
XV |
XV PREMIUM |
1.0 PETROL |
₹4,99,000 |
₹5,99,000 |
₹6,68,000 |
₹7,55,000 |
1.0 TURBO PETROL |
₹6,99,000 |
₹7,68,000 |
₹8,45,000 |
|
1.0L TURBO PETROL CVT |
₹7,89,000 |
₹8,58,000 |
₹9,35,000 |
ਇਹ ਵੀ ਪੜ੍ਹੋ– ਸਰਕਾਰ ਦੇ ਇਸ ਫੈਸਲੇ ਨਾਲ ਗੱਡੀਆਂ ਦੀ ਚੋਰੀ ’ਤੇ ਲੱਗੇਗੀ ਰੋਕ, ਲਾਪਰਵਾਹੀ ਕਰਨ ’ਤੇ ਹੋਵੇਗੀ ਜੇਲ
ਨਿਸਾਨ ਮੈਗਨਾਈਟ ਦਾ ਉਤਪਾਦਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਨੂੰ ਕੁਲ ਦੋ ਇੰਜਣ ਅਤੇ ਤਿੰਨ ਗਿਅਰਬਾਕਸ ਦੇ ਆਪਸ਼ਨ ਨਾਲ ਲਿਆਇਆ ਗਿਆ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ ਨੂੰ ਦੋ ਇੰਜਣ ਆਪਸ਼ਨ 1.0 ਲੀਟਰ ਪੈਟਰੋਲ ਅਤੇ 1.0 ਲੀਟਰ ਟਰਬੋ ਪੈਟਰੋਲ ’ਚ ਉਤਾਰਿਆ ਗਿਆ ਹੈ। ਪੈਟਰੋਲ ਇੰਜਣ 5 ਸਪੀਡ ਮੈਨੁਅਲ ਅਤੇ ਟਰਬੋ ਪੈਟਰੋਲ ਇੰਜਣ 5 ਸਪੀਡ ਮੈਨੁਅਲ ਅਤੇ ਸੀ.ਵੀ.ਟੀ. ਗਿਅਰਬਾਕਸ ਨਾਲ ਉਪਲੱਬਧ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ– ਕੋਰੋਨਾ ਤੋਂ ਬਚਾਅ ਲਈ ‘ਬਬਲ ਰੈਪ’ ’ਚ ਮਿਲ ਰਹੀਆਂ ਹਨ ਟਾਟਾ ਮੋਟਰਸ ਦੀਆਂ ਗੱਡੀਆਂ
ਕਾਰ ’ਚ ਮਿਲਦੇ ਹਨ ਆਧੁਨਿਕ ਫੀਚਰਜ਼
ਨਿਸਾਨ ਮੈਗਨਾਈਟ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਦੇ ਬੇਸ ਮਾਡਲ ’ਚ 16 ਇੰਚ ਵ੍ਹੀਲ, ਸਕਿਡ ਪਲੇਟ, ਫੰਕਸ਼ਨਲ ਰੂਫ ਰੇਲ, 3.5 ਇੰਚ ਦਾ ਐੱਲ.ਸੀ.ਡੀ. ਕਲੱਸਟਰ, ਸਾਰੇ ਪਾਵਰ ਵਿੰਡੋਜ਼ ਅਤੇ ਡਿਊਲ ਟੋਨ ਇੰਟੀਰੀਅਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟਾਪ ਮਾਡਲ ’ਚ 16 ਇੰਚ ਦੇ ਡਾਇਮੰਡ ਕਟ ਅਲੌਏ ਵ੍ਹੀਲਜ਼ ਮਿਲਦੇ ਹਨ।
ਕਾਰ ’ਚ 8 ਇੰਚ ਫਲੋਟਿੰਗ ਟੱਚ ਸਕਰੀਨ, 7 ਇੰਚ ਦਾ ਟੀ.ਐੱਫ.ਟੀ. ਮੀਟਰ, ਆਟੋਮੈਟਿਕ ਏ.ਸੀ., ਇਲੈਕਟ੍ਰਿਕਲੀ ਅਡਜਸਟੇਬਲ ਅਤੇ ਫੋਲਡੇਬਲ ORVM, ਵੌਇਸ ਰਿਕੋਗਨੀਸ਼ਨ, ਪੁਸ਼ ਬਟਨ ਸਟਾਰਟ, 6 ਸਪੀਕਰ ਆਡੀਓ, ਕਰੂਜ਼ ਕੰਟਰੋਲ, 360 ਡਿਗਰੀ ਅਰਾਊਂਡ ਵਿਊ ਮਾਨਿਟਰ ਅਤੇ ਟਾਇਰ ਪ੍ਰੈਸ਼ਰ ਮਾਨਿਟਰ ਆਦਿ ਫੀਚਰਜ਼ ਵੀ ਦਿੱਤੇ ਗਏ ਹਨ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
ਕਲਰ ਆਪਸ਼ਨ
ਨਿਸਾਨ ਮੈਗਨਾਈਟ ਨੂੰ 5 ਮੋਨੋਟੋਨ ਅਤੇ 3 ਡਿਊਲ ਟੋਨ ਕਲਰ ਆਪਸ਼ਨ ਨਾਲ ਉਤਾਰਿਆ ਗਿਆ ਹੈ। ਕਾਰ ਦੇ ਮੋਨੋਟੋਨ ਕਲਰ ਆਪਸ਼ਨ ’ਚ ਸਟਰੋਮ ਵਾਈਟ, ਓਨੈਕਸ ਬਲੈਕ, ਬਲੇਡ ਸਿਲਵਰ, ਬ੍ਰਾਊਨ ਸੈਂਡਸਟੋਨ ਅਤੇ ਫਲੇਅਰ ਗਾਰਨੇਟ ਰੈੱਡ ਕਲਰ ਦਾ ਆਪਸ਼ਨ ਮਿਲਦਾ ਹੈ। ਉਥੇ ਹੀ ਡਿਊਲ ਟੋਨ ਕਲਰ ਆਪਸ਼ਨ ’ਚ ਵਿਵਡ ਬਲਿਊ ਐਂਡ ਸਟਰੋਮ ਵਾਈਟ, ਫਲੇਅਰ ਗਾਰਨੇਟ ਰੈੱਡ ਐਂਡ ਓਨੈਕਸ ਬਲੈਕ ਅਤੇ ਪਰਲ ਵਾਈਟ ਐਂਡ ਓਨੈਕਸ ਬਲੈਕ ਰੰਗ ਦਾ ਆਪਸ਼ਨ ਮਿਲਦਾ ਹੈ।
ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ
ਭਾਰਤੀ ਬਾਜ਼ਾਰ ’ਚ ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ
ਨਿਸਾਨ ਮੈਗਨਾਈਟ ਦਾ ਮੁਕਾਬਲਾ ਭਾਰਤੀ ਬਾਜ਼ਾਰ ’ਚ ਕੀਆ ਸੋਨੇਟ, ਹੁੰਡਈ ਵੈਨਿਊ, ਮਹਿੰਦਰਾ XUV300, ਟਾਟਾ ਨੈਕਸਨ, ਫੋਰਡ ਈਕੋਸਪੋਰਟ, ਮਾਰੂਤੀ ਵਿਟਾਰਾ ਬ੍ਰੇਜ਼ਾ ਅਤੇ ਟੋਇਟਾ ਅਰਬਨ ਕਰੂਜ਼ਰ ਨਾਲ ਹੋਵੇਗਾ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕਾਰ ਨੂੰ ਗਾਹਕਾਂ ਵਲੋਂ ਕਿਹੋ ਜਿਹੀ ਪ੍ਰਤੀਕਿਰਿਆ ਮਿਲਦੀ ਹੈ।