ਇਨ੍ਹਾਂ ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Coolpix W300 Compact Camera

Friday, Jun 02, 2017 - 01:47 PM (IST)

ਇਨ੍ਹਾਂ ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Coolpix W300 Compact Camera

ਜਲੰਧਰ- ਫੋਟੋਗ੍ਰਾਫੀ ਲਈ ਨਿਕਾਨ ਇੰਡੀਆ ਨੇ ਕੂਲਪਿਕਸ W300 ਕੰਪੈੱਕਟ ਕੈਮਰਾ ਲਾਂਚ ਕੀਤਾ ਹੈ। ਇਸ ਦੀ ਕੀਮਤ 395 ਡਾਲਰ (ਕਰੀਬ 25,500 ਰੁਪਏ) ਹੈ। ਇਸ ਫੋਨ ਦੀਆਂ ਦੋ ਵੱਡੀਆਂ ਖਸੀਅਤਾਂ, ਵਾਟਰਪਰੂਫ ਅਤੇ ਸ਼ਾਕਪਰੂਫ ਹਨ। ਜੇਕਰ ਇਹ ਕੈਮਰਾ 2.4 ਮੀਟਰ ਦੀ ਉੱਚਾਈ ਤੋਂ ਡਿੱਗ ਵੀ ਜਾਂਦਾ ਹੈ ਤਾਂ ਵੀ ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਇਹੀ ਨਹੀਂ, ਇਹ ਪਾਣੀ 'ਚ 30 ਮੀਟਰ ਦੀ ਢੁੰਘਾਈ ਅਤੇ 10 ਡਿਗਰੀ ਸੈਲਸੀਅਸ ਤਾਪਮਾਨ 'ਚ ਵੀ ਕੰਮ ਕਰ ਸਕਦਾ ਹੈ। ਇਸ ਕੈਮਰੇ ਦੀ ਵਿਕਰੀ ਜੂਨ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।

PunjabKesari

 

ਕੂਲਪਿਕਸ W300 ਕੰਪੈੱਕਟ ਦੇ ਫੀਚਰਜ਼
ਇਸ ਕੈਮਰੇ 'ਚ I/2.3 ਇੰਚ ਸੈਂਸਰ ਅਤੇ 5X ਆਪਟਿਕਲ ਜ਼ੂਮ ਨਾਲ ਲੈਸ 16 ਮੈਗਾਪਿਕਸਲ ਦਾ ਲੈਂਜ਼ ਦਿੱਤਾ ਗਿਆ ਹੈ। ਇਸ ਦੀ ਅਪਰਚਰ ਰੇਂਜ ਐੱਫ/2.8 ਵਾਈਡ ਅਤੇ ਐੱਫ/4.9 ਟੈਲੀਫੋਟੋ ਹੈ। ਨਾਲ ਹੀ ਇਸ ਦੀ ਆਈ.ਐੱਸ.ਓ. ਰੇਂਜ 125 ਤੋਂ 1600 ਤੱਕ ਹੈ, ਜਿਸ ਨੂੰ 6400 ਤੱਕ ਵਧਾਇਆ ਜਾ ਸਕਦਾ ਹੈ। ਇਹ ਕੰਟਰਾਸਟ ਡਿਟੈੱਕਸ਼ਨ ਆਟੋਫੋਕਸ ਸਿਸਟਮ ਨਾਲ ਲੈਸ ਹੈ। ਇਹ ਕੈਮਰਾ 30fps (ਫੁੱਲ-ਐੱਚ.ਡੀ. 'ਚ 60fps) 4ਕੇ ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ। 
ਇਸ ਵਿਚ 3-ਇੰਚ ਦੀ ਐੱਲ.ਸੀ.ਡੀ. ਡਿਸਪਲੇ ਦਿੱਤੀ ਗਈ ਹੈ। ਇਸ ਦਾ ਪਿਕਸਲ ਰੈਜ਼ੋਲਿਊਸ਼ਨ 921K-dot ਹੈ। ਇਹ ਬਲੂਟੂਥ ਰਾਹੀਂ ਨਿਕਾਨ ਦਾ ਫੋਟੋ ਸ਼ੇਅਰਿੰਗ ਫੀਚਰ ਸਨੈਪਬ੍ਰਿਜ ਵੀ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਵਾਈ-ਫਾਈ, ਜੀ.ਪੀ.ਐੱਸ., ਈ-ਕੰਪਾਸ ਅਤੇ ਐਲਟੀਮੀਟਰ ਵੀ ਹੈ। 

PunjabKesari

ਨਿਕਾਨ ਦੇ ਮੈਨੇਜਿੰਗ ਡਾਇਰੈਕਟਰ ਕਾਜੁਓ ਨੀਨੋਮੀਆ ਨੇ ਕਿਹਾ ਕਿ ਐਡਵੈਂਚਰ ਸਪੋਰਟ ਅਤੇ ਐਕਟੀਵਿਜੀਜ 'ਚ ਵਧਦੀ ਰੂਚੀ ਨੂੰ ਦੇਖਦੇ ਹੋਏ ਕੂਲਪਿਕਸ W300 ਕੰਪੈੱਕਟ ਕੈਮਰਾ ਲਾਂਚ ਕੀਤਾ ਗਿਆ ਹੈ ਜੋ ਯੂਜ਼ਰਸ ਨੂੰ ਬਿਹਤਰ ਅਤੇ ਸ਼ਾਨਦਾਰ ਤਸਵੀਰਾਂ ਦਿੰਦਾ ਹੈ। ਇਹ ਵਾਟਰਪਰੂਫ ਕੈਮਰਾ ਹੈ। ਨਾਲ ਹੀ ਇਸ ਨੂੰ ਕੰਪੈੱਕਟ ਡਿਜ਼ਾਈਨ ਦੇ ਨਾਲ ਬਣਾਇਆ ਗਿਆ ਹੈ। ਫੋਟੋਗ੍ਰਾਫੀ ਦੇ ਸ਼ੌਕੀਨਾਂ ਨੂੰ ਇਹ ਕੈਮਰਾ ਕਾਫੀ ਪਸੰਦ ਆਏਗਾ। ਇਸ ਨੂੰ 4 ਕਲਰ ਵੇਰੀਅੰਟ 'ਚ ਉਪਲੱਬਧ ਕਰਾਇਆ ਜਾਵੇਗਾ। 

PunjabKesari

 


Related News