Auto Expo 2020: ਹੁੰਡਈ ਦੀ ਆਲ ਨਿਊ ਕ੍ਰੇਟਾ ਤੋਂ ਕਿੰਗ ਖਾਨ ਨੇ ਉਠਾਇਆ ਪਰਦਾ

02/07/2020 1:14:45 PM

ਆਟੋ ਡੈਸਕ– ਹੁੰਡਈ ਮੋਟਰਜ਼ ਨੇ ਆਪਣੀ ਆਲ ਨਿਊ ਕ੍ਰੇਟਾ ਨੂੰ ਪੇਸ਼ ਕਰ ਦਿੱਤਾ ਹੈ। ਫਿਲਹਾਲ ਇੰਟੀਰੀਅਰ ਨੂੰ ਨਹੀਂ ਦਿਖਾਇਆ ਗਿਆ ਹੈ। ਗੱਲ ਐਕਸਟੀਰੀਅਰ ਦੀ ਕਰੀਏ ਤਾਂ ਉਹ ਕਾਬਲ-ਏ-ਤਾਰੀਫ ਹੈ। ਕ੍ਰੇਟਾ ਲੋਕਾਂ ਦੀ ਪਸੰਦੀਦਾ ਗੱਡੀ ਰਹੀ ਹੈ ਅਤੇ ਕੰਪਨੀ ਨੂੰ ਉਮੀਦ ਹੈ ਕਿ ਨਿਊ ਕ੍ਰੇਟਾ ਵੀ ਲੋਕਾਂ ਨੂੰ ਬਹੁਤ ਪਸੰਦ ਆਵੇਗੀ। ਮੌਜੂਦਾ ਮਾਡਲ ਦੇ ਮੁਕਾਬਲੇ ਨਵੀਂ ਹੁੰਡਈ ਕ੍ਰੇਟਾ ਦੀ ਲੁਕ ਅਲੱਗ ਹੈ। ਇਹ ਐੱਸ.ਯੂ.ਵੀ. ਬੀ.ਐੱਸ.-6 ਕੰਪਲਾਇੰਟ ਇੰਜਣ ਨਾਲ ਆਏਗੀ। ਐਕਸਟੀਰੀਅਰ ਦੀ ਗੱਲ ਕਰੀਏ ਤਾਂ ਇਸ ਦੀ ਗ੍ਰਿਲ ਨੂੰ ਚੇਂਜ ਕਰ ਦਿੱਤਾ ਗਿਆ ਹੈ। ਹੈੱਡ ਲੈਂਪਸ ਅਤੇ ਟੇਲ ਲੈਂਪਸ ਨਵੇਂ ਅਤੇ ਪਹਿਲਾਂ ਤੋਂ ਜ਼ਿਆਦਾ ਵੱਡੇ ਹਨ। ਡੀ. ਆਰ. ਐੱਲ. ਵੀ. ਸੁੰਦਰ ਹੈ। ਇਨ੍ਹਾਂ ਤੋਂ ਇਲਾਵਾ ਨਵੀਂ ਕ੍ਰੇਟਾ ਦਾ ਸਾਈਜ਼ ਵੀ ਮੌਜੂਦਾ ਮਾਡਲ ਤੋਂ ਵੱਡਾ ਹੈ। 

ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਨਵੀਂ ਕ੍ਰੇਟਾ ’ਚ ਕੀਆ ਸੈਲਟਾਸ ਵਾਲੇ ਇੰਜਣ ਹੋਣਗੇ। ਇਸ ਦਾ ਮਤਲਬ ਇਸ ਵਿਚ ਬੀ.ਐੱਸ.-6 ਕੰਪਲਾਇੰਟ 1.5 ਲੀਟਰ ਪੈਟਰੋਲ, 1.5 ਲੀਟਰ ਡੀਜ਼ਲ ਅਤੇ 1.4 ਲੀਟਰ ਟਰਬੋ ਪੈਟਰੋਲ ਇੰਜਣ ਮਿਲਣ ਦੀ ਉਮੀਦ ਹੈ। ਤਿੰਨਾਂ ਇੰਜਣਾਂ ਦੇ ਨਾਲ 6 ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਮਿਲਣਗੇ। 1.5 ਲੀਟਰ ਪੈਟਰੋਲ ਇੰਜਣ ਦੇ ਨਾਲ ਸੀ.ਵੀ.ਟੀ. ਆਟੋਮੈਟਿਕ ਗਿਅਰਬਾਕਸ, 1.5 ਲੀਟਰ ਡੀਜ਼ਲ ਇੰਜਣ ਦੇ ਨਾਲ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਅਤੇ 1.4 ਲੀਟਰ ਟਰਬੋ ਪੈਟਰੋਲ ਇੰਜਣ ਦੇ ਨਾਲ 7 ਸਪੀਡ ਡਿਊਲ ਕਲੱਚ ਆਟੋਮੈਟਿਕ ਗਿਅਰਬਾਕਸ ਦੇ ਆਪਸ਼ਨ ਵੀ ਉਪਲੱਬਧ ਹੋਣਗੇ। 

PunjabKesari

ਧਾਂਸੂ ਫੀਚਰਜ਼ ਨਾਲ ਬਾਜ਼ਾਰ ’ਚ ਆਏਗੀ SUV
ਹੁੰਡਈ ਇਸ ਐੱਸ.ਯੂ.ਵੀ. ਨੂੰ ਕਈ ਧਾਂਸੂ ਫੀਚਰਜ਼ ਦੇ ਨਾਲ ਬਾਜ਼ਾਰ ’ਚ ਉਤਾਰੇਗੀ। ਇਸ ਵਿਚ ਵੱਡਾ ਪੈਨੋਰਮਿਕ ਸਨਰੂਫ, 10.25 ਇੰਚ ਦਾ ਟਚਸਕਰੀਨ ਇੰਫੋਟੇਨਮੈਂਟ ਸਿਸਟਮ, ਬਲੂਲਿੰਕ ਕੁਨੈਕਟਿਡ ਕਾਰ ਟੈਕਨਾਲੋਜੀ ਅਤੇ ਇੰਸਟਰੂਮੈਂਟ ਕਲੱਸਟਰ ਲਈ 7 ਇੰਚ ਦੀ ਐੱਮ.ਆਈ.ਡੀ. ਵਰਗੇ ਫੀਚਰਜ਼ ਮਿਲਣਗੇ। ਇਸ ਤੋਂ ਇਲਾਵਾ ਨਵੀਂ ਕ੍ਰੇਟਾ ’ਚ ਕੂਲਡ ਸੀਟਾਂ ਅਤੇ ਵਾਇਰਲੈੱਸ ਚਾਰਜਿੰਗ ਵਰਗੇ ਫੀਚਰ ਵੀ ਮਿਲਣਦੀ ਦੀ ਉਮੀਦ ਹੈ। 

ਟਾਪ ਵੇਰੀਐਂਟ ’ਚ ਹੋ ਸਕਦੇ ਹਨ 6 ਏਅਰਬੈਗਸ
ਨਵੀਂ ਕ੍ਰੇਟਾ ’ਚ ਇਨਬਿਲਟ ਏਅਰ ਪਿਊਰੀਫਾਇਰ, ਪਾਵਰ ਅਜਸਟੇਬਲ ਫਰੰਟ ਸੀਟਸ, ਫਲੈਟਬਾਟਮ ਸਟੀਅਰਿੰਗ ਵਰਗੇ ਫੀਚਰਜ਼ ਵੀ ਦੇਖਣ ਨੂੰ ਮਿਲਣਗੇ। ਸੇਫਟੀ ਲਈ ਨਵੀਂ ਕ੍ਰੇਟਾ ’ਚ ਡਿਊਲ ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ. ਅਤੇ ਸਾਈਡ ਇੰਪੈਕਟ ਪ੍ਰੋਟੈਕਸ਼ਨ ਸਮੇਤ ਹੋਰ ਫੀਚਰਜ਼ ਸਟੈਂਡਰਡ ਹੋਣਗੇ। ਉਥੇ ਹੀ ਟਾਪ ਵੇਰੀਐਂਟ ’ਚ 6-ਏਅਰਬੈਗਸ ਮਿਲਣ ਦੀ ਉਮੀਦ ਹੈ। 

PunjabKesari

ਲਾਂਚਿੰਗ ਤੇ ਕੀਮਤ
ਨਵੀਂ ਹੁੰਡਈ ਕ੍ਰੇਟਾ ਇਸ ਸਾਲ ਮਾਰਚ ’ਚ ਲਾਂਚ ਹੋਵੇਗੀ। ਨਵੇਂ ਡਿਜ਼ਾਈਨ, ਲੇਟੈਸਟ ਫੀਚਰਜ਼ ਅਤੇ ਬੀ.ਐੱਸ.-6 ਇੰਜਣ ਦੇ ਚੱਲਦੇ ਇਸ ਦੀ ਕੀਮਤ ਮੌਜੂਦਾ ਮਾਡਲ ਤੋਂ ਜ਼ਿਆਦਾ ਹੋਣ ਦੀ ਉਮੀਦ ਹੈ। ਹੁੰਡਈ ਇਸ 10-16 ਲੱਖ ਰੁਪਏ ਦੇ ਵਿਚਕਾਰ ਰੱਖ ਸਕਦੀ ਹੈ। 


Related News