ਜਲਦ ਭਾਰਤ ’ਚ ਲਾਂਚ ਹੋ ਸਕਦੀ ਹੈ ਨਵੀਂ ਫਾਕਸਵੈਗਨ ਪੋਲੋ
Saturday, Apr 10, 2021 - 05:24 PM (IST)

ਆਟੋ ਡੈਸਕ– ਫਾਕਸਵੈਗਨ ਪੋਲੋ ’ਚ ਪਿਛਲੇ ਕਈ ਸਾਲਾਂ ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਹੁਣ ਕੰਪਨੀ ਇਸ ਨੂੰ ਜਲਦ ਹੀ ਨਵੇਂ ਅਵਤਾਰ ’ਚ ਲਾਂਚ ਕਰ ਸਕਦੀ ਹੈ। ਫਾਕਸਵੈਗਨ ਇੰਡੀਆ ਦੇ ਬ੍ਰਾਂਡ ਡਾਇਰੈਕਟਰ, ਅਸ਼ੀਸ਼ ਗੁਪਤਾ ਨੇ ਹਾਲ ਹੀ ’ਚ ਕਿਹਾ ਹੈ ਕਿ ਕੰਪਨੀ ਭਾਰਤ ’ਚ ਨਵੀਂ ਪੋਲੋ ਨੂੰ ਲਾਂਚ ਕਰਨ ’ਤੇ ਵਿਚਾਰ ਕਰ ਰਹੀ ਹੈ। ਦੱਸ ਦੇਈਏ ਕਿ ਭਾਰਤ ’ਚ ਪੋਲੋ ਦੀ ਪੰਜਵੀਂ ਜਨਰੇਸ਼ਨ ਦੀ ਵਿਕਰੀ ਕੰਪਨੀ ਕਰ ਰਹੀ ਹੈ ਜਦਕਿ ਛੇਵੀਂ ਜਨਰੇਸ਼ਨ ਦੀ ਪੋਲੋ ਨੂੰ ਅੰਤਰਰਾਸ਼ਟਰੀ ਬਾਜ਼ਾਰ ’ਚ ਸਾਲ 2017 ’ਚ ਲਾਂਚ ਕੀਤਾ ਗਿਆ ਸੀ।
ਨਵੀਂ ਜਨਰੇਸ਼ਨ ਪੋਲੋ ਨੂੰ ਫਾਕਸਵੈਗਨ ਦੇ ਨਵੇਂ ‘ਐੱਮ.ਕਿਊ.ਬੀ. ਏ.ਓ. ਆਈ.ਐੱਨ.’ ਪਲੇਟਫਾਰਮ ’ਤੇ ਬਣਾਇਆ ਗਿਆ ਹੈ ਜਦਕਿ ਮੌਜੂਦਾ ਕਾਰ ਪੀ.ਕਿਊ 25 ਪਲੇਟਫਾਰਮ ’ਤੇ ਤਿਆਰ ਕੀਤੀ ਗਈ ਹੈ। ਵਰਤਮਾਣ ’ਚ ਮੌਜੂਦ ਪੋਲੋ ਹੈਚਬੈਕ ਦਾ ਸਾਈਜ਼ 4 ਮੀਟਰ ਤੋਂ ਜ਼ਿਆਦਾ ਹੈ। ਅਜਿਹੇ ’ਚ ਕੰਪਨੀ ਦਾ ਕਹਿਣਾ ਹੈ ਕਿ ਨਵੀਂ ਜਨਰੇਸ਼ਨ ਪੋਲੋ ਦੀ ਕੀਮਤ ਨੂੰ ਕੰਟਰੋਲ ਰੱਖਣ ਲਈ ਇਸ ਦੇ ਸਾਈਜ਼ ਨੂੰ 4 ਮੀਟਰ ਦੇ ਅੰਦਰ ਰੱਖਿਆ ਜਾਵੇਗਾ। ਫਾਕਸਵੈਗਨ ਪੋਲੋ ਦਾ ਮੌਜੂਦਾ ਮਾਡਲ 6.17 ਲੱਖ ਰੁਪਏ ਤੋਂ 10 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ ’ਤੇ ਉਪਲੱਬਧ ਹੈ।