ਤੁਹਾਡੀ bike ride ਨੂੰ ਹੋਰ ਵੀ ਸੁਰੱੱਖਿਅਤ ਬਣਾ ਦਵੇਗਾ ਨਵੀਂ ਤਕਨੀਕ ਨਾਲ ਬਣਿਆ ਇਹ ਹੈਲਮੇਟ
Tuesday, Dec 22, 2015 - 04:43 PM (IST)
ਜਲੰਧਰ - ਤੁਸੀਂ ਕਈ ਅਲੱਗ-ਅਲੱਗ ਤਰ੍ਹਾਂ ਦੇ ਹੈਲਮੇਟਸ ਦੇਖੇ ਹੋਣਗੇ ਜੋ ਮੋਟਰਸਾਈਕਲ ਚਲਾਉਂਦੇ ਸਮੇਂ ਚਾਲਕ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ ਪਰ ਇਹ ਨਵੇਂ ਡਿਜ਼ਾਈਨ ਨਾਲ ਬਣਿਆ ਹੈਲਮੇਟ ਚਾਲਕ ਨੂੰ ਸੁਰੱਖਿਆ ਦੇਣ ਦੇ ਨਾਲ-ਨਾਲ ਨਵੇਂ ਫੀਚਰਸ ਵੀ ਦਿੰਦਾ ਹੈ।
ਇਸ Vozz 1.0 RS ਨੂੰ ਆਸਟ੍ਰੇਲਿਅਨ ਕੰਪਨੀ ਨੇ ISO ਸਰਟੀਫਾਈਡ ਦੇ ਤਹਿਤ ਨਵੀਂ ਤਕਨੀਕ ਨਾਲ ਬਣਾਇਆ ਹੈ ਤਾਂ ਜੋ ਯੂਜ਼ਰ ਦੇ ਪਹਿਨਣ ਸਮੇਂ ਇਹ ਪਿਛੋਂ ਖੁੱਲ੍ਹ ਕੇ ਬਿਨਾਂ ਚਿੰਨ-ਸਟ੍ਰੈਪ ਦੇ ਆਰਾਮ ਨਾਲ ਫਿਟ ਹੋ ਸਕੇ। ਜਿਸ ਨਾਲ ਹਵਾ ਦਾ ਦਬਾਅ ਪੈਣ ''ਤੇ ਵੀ ਇਹ ਹਿੱਲੇ ਨਾ ਅਤੇ ਦੁਰਘਟਨਾ ਦੇ ਦੌਰਾਨ ਗਲੇ ''ਚੋਂ ਵੀ ਨਾ ਉਤਰੇ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਆਨਲਾਈਨ ਸ਼ਾਪਿੰਗ ਸਾਈਟਸ ''ਤੇ ਇਸ ਨੂੰ ਉਪਲੱਬਧ ਕਰਾ ਦਿੱਤਾ ਜਾਵੇਗਾ।
