ਇਸ ਸਮਾਰਟਫੋਨ ''ਚ ਹੈ 60 ਮੈਗਾਪਿਕਸਲ ਕੈਮਰਾ ਅਤੇ ਹੋਰ ਵੀ ਬਿਹਤਰੀਨ ਫੀਚਰਸ
Saturday, Sep 03, 2016 - 02:58 PM (IST)

ਜਲੰਧਰ-ਟਿਊਰਿੰਗ ਰੋਬੋਟਿਕ ਇੰਡਸਟ੍ਰੀਜ਼ (TRI) ਵੱਲੋਂ ਹਾਲ ਹੀ ''ਚ ਇਕ ਨਵੇਂ ਸਮਾਰਟਫੋਨ ਦਾ ਖੁਲਾਸਾ ਕੀਤਾ ਗਿਆ ਹੈ। ਟਿਊਰਿੰਗ ਫੋਨ ਕੇਡੇਨਜ਼ਾ ''ਚ ਵਾਇਸ ਆਨ ਟੈਕਨਾਲੋਜੀ ਦਿੱਤੀ ਗਈ ਹੈ ਜਿਸ ਨਾਲ ਫੋਨ ਨੂੰ ਵਾਇਸ ਕਮਾਂਡ ਨਾਲ ਸਵਿੱਚ ਆਨ ਅਤੇ ਸਵਿੱਚ ਆਫ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਯੂਜ਼ਰਜ਼ ਬਾਇਓਮੈਟਰਿਕ ਆਥੰਟੀਕੇਸ਼ਨ ਲਈ ਵਾਇਸ ਕਮਾਂਡ ਦੀ ਵਰਤੋਂ ਕਰ ਸਕਦੇ ਹਨ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਟਿਊਰਿੰਗ ਫੋਨ ਕੇਡੇਨਜ਼ਾ ''ਚ ਇਕ 5.8 ਇੰਚ ਕੁਆਡ ਐੱਚ.ਡੀ. ਡਿਸਪਲੇ ਦੇ ਨਾਲ1440x2560 ਪਿਕਸਲ ਰੇਜ਼ੋਲੁਸ਼ਨ ਦਿੱਤਾ ਗਿਆ ਹੈ। ਇਸ ''ਚ ਦੋ ਕੁਆਲਕਾਮ ਸਨੈਪਡ੍ਰੈਗਨ 830 ਦੀ ਪਾਵਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਇਸ ''ਚ 12ਜੀਬੀ ਰੈਮ ਅਤੇ 1ਟੀਬੀ ਇੰਟਰਨਲ ਸਟੋਰੇਜ ਵਾਲੇ ਸੀ.ਪੀ.ਯੂ. ਇਕ ਪੇਅਰ ਦਿੱਤਾ ਗਿਆ ਹੈ। ਇੰਟਰਨਲ ਸਟੋਰੇਜ ਨੂੰ ਤੁਸੀਂ ਐੱਸ.ਡੀ. ਕਾਰਡ ਦੀ ਮਦਦ ਨਾਲ 500ਜੀਬੀ ਤੱਕ ਵਧਾ ਸਕਦੇ ਹੋ। ਕੇਡੇਨਜ਼ਾ ਟਿਊਰਿੰਗ ਦੇ ਆਪਣੇ ਸਵ੍ਰਡਿਜ਼ ਆਪ੍ਰੇਟਿੰਗ ਸਿਸਟਮ (ਓ.ਐੱਸ.) ''ਤੇ ਕੰਮ ਕਰੇਗਾ। ਇਸ ਦੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਫੀਚਰਸ ''ਚ ਇਕ 60 ਮੈਗਾਪਿਕਸਲ ਰਿਅਰ ਕੈਮਰਾ, ਆਈ.ਐੱਮ.ਏ.ਐੱਕਸ. 6ਕੇ ਰਿਕਾਰਡਿੰਗ ਅਤੇ ਇਕ 20 ਮੈਗਾਪਿਕਸਲ ਡਿਊਲ ਫਰੰਟ ਕੈਮਰਾ ਸ਼ਾਮਿਲ ਹੈ। ਯੂਜ਼ਰਜ਼ ਇਸ ''ਚ ਚਾਰ ਸਿਮ ਕਾਰਡਜ਼ ਨੂੰ ਇੰਸਟਾਲ ਕਰ ਸਕਦੇ ਹਨ ਅਤੇ ਇਸ ''ਚ ਗ੍ਰੈਫਿਨ ਅਤੇ ਹਾਈਡ੍ਰੋਜਨ ਫਿਊਲ ਸੈੱਲਜ਼ ਨਾਲ 100Wh ਬੈਟਰੀ ਵੀ ਦਿੱਤੀ ਗਈ ਹੈ।