Renault ਭਾਰਤ ਲਿਆ ਰਹੀ ਹੈ ਨਵੀਂ SUV, ਹੋਣਗੀਆਂ ਇਹ ਖੂਬੀਆਂ

Tuesday, Jul 02, 2019 - 10:32 AM (IST)

Renault ਭਾਰਤ ਲਿਆ ਰਹੀ ਹੈ ਨਵੀਂ SUV, ਹੋਣਗੀਆਂ ਇਹ ਖੂਬੀਆਂ

ਗੈਜੇਟ ਡੈਸਕ– ਕਾਰ ਨਿਰਮਾਤਾ ਕੰਪਨੀ ਰੈਨੋ ਆਉਣ ਵਾਲੇ ਕੁਝ ਮਹੀਨਿਆਂ ’ਚ ਭਾਰਤ ’ਚ ਕੁਝ ਨਵੇਂ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਕੜੀ ’ਚ ਕੰਪਨੀ ਅਪਡੇਟਿਡ ਡਸਟਰ ਅਤੇ ਟਰਾਈਬਰ ਲਾਂਚ ਕਰੇਗੀ। ਇਨ੍ਹਾਂ ਦੋਵਾਂ ਕਾਰਾਂ ਦੀ ਹਾਲ ਹੀ ’ਚ ਭਾਰਤ ’ਚ ਗਲੋਬਲ ਅਨਵੀਲਿੰਗ ਹੋਈ ਸੀ। ਕੰਪਨੀ ਦੀ ਅਪਕਮਿੰਗ ਕਾਰ ਟਰਾਈਬਰ ’ਚ ਕਾਫੀ ਫੀਚਰਜ਼ ਦੇਣ ਦੀ ਗੱਲ ਕਹੀ ਜਾ ਰਹੀ ਹੈ। ਟਰਾਈਬਰ ’ਚ 7 ਲੋਕਾਂ ਲਈ ਸੀਟਿੰਗ ਅਤੇ 625 ਲੀਟਰ ਬੂਟ ਸਪੇਸ ਮਿਲੇਗੀ। ਖਾਸ ਗੱਲ ਇਹ ਹੈ ਕਿ ਇਹ ਫੀਚਰਜ਼ ਇਸ ਕਾਰ ਦੇ ਸਬ 4 ਮੀਟਰ ਐੱਸ.ਯੂ.ਵੀ. ਹੋਣ ਦੇ ਬਾਵਜੂਦ ਮਿਲਣਗੇ। 

CMF-A+ ਪਲੇਟਫਾਰਮ ’ਤੇ ਆਧਾਰਿਤ
ਰੈਨੋ ਦੀ ਟਰਾਈਬਰ CMF-A+ ਪਲੇਟਫਾਰਮ ’ਤੇ ਆਧਾਰਿਤ ਹੈ। ਇਹ ਪਲੇਟਫਾਰਮ ਵੱਖ-ਵੱਖ ਬਾਡੀ ਸਟਾਈਲ ਸਪੋਰਟ ਕਰਦਾ ਹੈ। ਰੈਨੋ ਇਸ ਪਲੇਟਫਾਰਮ ਦੀ ਫਲੈਕਸੀਬਿਲਟੀ ਦਾ ਪੂਰਾ ਇਸਤੇਮਾਲ ਕਰਨਾ ਚਾਹੁੰਦੀ ਹੈ। ਇਸ ਪਲੇਟਫਾਰਮ ਦਾ ਇਸਤੇਮਾਲ ਕਰਕੇ ਕੰਪਨੀ ਭਾਰਤੀ ਬਾਜ਼ਾਰ ਲਈ ਇਕ ਬ੍ਰਾਂਡ ਨਿਊ ਕੰਪੈਕਟ ਐੱਸ.ਯੂ.ਵੀ. ਲਿਆ ਰਹੀ ਹੈ ਜਿਸ ਨੂੰ HBC ਕੋਡਨੇਮ ਦਿੱਤਾ ਗਿਆ ਹੈ। 

ਭਾਰਤ ’ਚ 2021 ’ਚ ਸੇਲ ਲਈ ਹੋਵੇਗੀ ਉਪਲੱਬਧ
ਇਹ ਨਵੀਂ ਐੱਸ.ਯੂ.ਵੀ. ਭਾਰਤ ’ਚ 2021 ’ਚ ਸੇਲ ਲਈ ਉਪਲੱਬਧ ਹੋਵੇਗਾ। ਭਾਰਤ ’ਚ ਇਹ ਕਾਰ ਸਬ 4 ਮੀਟਰ (4 ਮੀਟਰ ਤੋਂ ਘੱਟ ਲੰਬਾਈ) ਸੈਗਮੈਂਟ ਦੀਆਂ ਕਾਰਾਂ ਨੂੰ ਟੱਕਰ ਦੇਵੇਗੀ। HBC ਦੇ ਬਾਜ਼ਾਰ ’ਚ ਲਾਂਚ ਹੋਣ ਤਕ ਇਸ ਕਾਰ ਦਾ ਮੁਕਾਬਲਾ ਮਾਰੂਤੀ ਵਿਟਾਰਾ ਬ੍ਰੇਜ਼ਾ, ਕੀਆ ਦੀ ਨਵੀਂ ਐੱਸ.ਯੂ.ਵੀ. ਨਾਲ ਹੋਵੇਗਾ। 

ਟਰਾਈਬਰ ਨਾਲ ਮਿਲਦੀ ਹੋਈ ਸਟਾਈਲਿੰਗ
ਮੰਨਿਆ ਜਾ ਰਿਹਾ ਹੈ ਕਿ HBC ਦੀ ਸਟਾਈਲਿੰਗ ਅਤੇ ਕਈ ਫੀਚਰਜ਼ ਟਰਾਈਬਰ ਨਾਲ ਮਿਲਦੇ ਹੋਣਗੇ ਕਿਉਂਕਿ ਟਰਾਈਬਰ ਦਾ ਕੋਡਨੇਮ RBC ਸੀ। HBC ਪਿਓਰ ਫਾਈਵ ਸੀਟਰ ਕਾਰ ਹੋਵੇਗਾ। ਇਸ ਵਿਚ ਟਾਈਬਰ ਦੀ ਤਰ੍ਹਾਂ ਰਿਮੂਵੇਬਲ ਥਰਡ ਰੋਅ ਨਹੀਂ ਹੋਵੇਗੀ। 

ਟਰਬੋਚਾਰਜਡ 1.0 ਐਨਰਜੀ ਪੈਟਰੋਲ ਇੰਜਣ
HBC ’ਚ ਕੰਪਨੀ ਟਰਬੋਚਾਰਜਡ 1.0 ਐਨਰਜੀ ਪੈਟਰੋਲ ਇੰਜਣ ਦਿੱਤਾ ਜਾਵੇਗਾ। ਜੋ ਪਹਿਲਾਂ ਟਰਾਈਬਰ ’ਚ ਨਜ਼ਰ ਆਏਗਾ। ਕਾਰ ’ਚ 5 ਸਪੀਡ ਮੈਨੁਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੋਵੇਂ ਆਪਸ਼ੰਸ ਦਿੱਤੇ ਜਾਣਗੇ। ਇਹ ਕਾਰ ਡੀਜ਼ਲ ਇੰਜਣ ’ਚ ਉਪਲੱਬਧ ਨਹੀਂ ਹੋਵੇਗੀ। 2020 ਤਕ ਰੈਨੋ ਦੀ ਪੂਰੀ ਲਾਈਨਅਪ ਪੈਟਰੋਲ ’ਤੇ ਆਧਾਰਿਤ ਹੋ ਸਕਦੀ ਹੈ। 


Related News