ਝੁਕਿਆ ਪਾਕਿਸਤਾਨ, ਭਾਰਤ ਦੀ ਹਰ ਸ਼ਰਤ ਮੰਨਣ ਨੂੰ ਤਿਆਰ ਤੇ ਪੰਜਾਬ ਸਰਕਾਰ ਦੀ ਆ ਗਈ ਨਵੀਂ ਯੋਜਨਾ, ਅੱਜ ਦੀਆਂ ਟੌਪ-10 ਖਬਰਾਂ

Thursday, May 15, 2025 - 06:09 PM (IST)

ਝੁਕਿਆ ਪਾਕਿਸਤਾਨ, ਭਾਰਤ ਦੀ ਹਰ ਸ਼ਰਤ ਮੰਨਣ ਨੂੰ ਤਿਆਰ ਤੇ ਪੰਜਾਬ ਸਰਕਾਰ ਦੀ ਆ ਗਈ ਨਵੀਂ ਯੋਜਨਾ, ਅੱਜ ਦੀਆਂ ਟੌਪ-10 ਖਬਰਾਂ

ਜਲੰਧਰ - ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਖੇਤਾਂ 'ਚ ਵਿਅਕਤੀ ਦਾ ਕਤਲ, ਟਰੈਕਟਰ ਨਾਲ ਦੂਰ ਤੱਕ ਘੜੀਸਿਆ ਥਾਣਾ ਦਸੂਹਾ ਦੇ ਪਿੰਡ ਸ਼ਾਹਪੁਰ ਵਿਖੇ ਅੱਜ ਇਕ ਜਿਮੀਦਾਰ ਵੱਲੋਂ ਪਿੰਡ ਦੇ ਹੀ ਇਕ ਵਿਅਕਤੀ ਦਾ ਟਰੈਕਟਰ ਨਾਲ ਘੜੀਸ ਕੇ ਕਤਲ ਕਰ ਦਿੱਤਾ ਗਿਆ। ਉੱਥੇ ਹੀ ਦੂਜੇ ਪਾਸੇ ਸਿੰਧੂ ਜਲ ਸੰਧੀ 'ਤੇ ਭਾਰਤ ਦੇ ਸਟੈਂਡ ਤੋਂ ਬਾਅਦ ਪਾਕਿਸਤਾਨ ਗੋਡੇ ਟੇਕ ਗਿਆ ਹੈ। ਪਹਿਲੀ ਵਾਰ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਇਸ ਸੰਧੀ ਦੀਆਂ ਸ਼ਰਤਾਂ 'ਤੇ ਹੋਰ ਚਰਚਾ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ ...

1. ਪੰਜਾਬ ਸਰਕਾਰ ਦੀ ਨਵੀਂ ਯੋਜਨਾ! ਇਨ੍ਹਾਂ ਲੋਕਾਂ ਨੂੰ ਹੋਵੇਗਾ 5-5 ਕਰੋੜ ਰੁਪਏ ਦਾ ਫ਼ਾਇਦਾ
ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਖੇਤਾਂ 'ਚ ਵਿਅਕਤੀ ਦਾ ਕਤਲ, ਟਰੈਕਟਰ ਨਾਲ ਦੂਰ ਤੱਕ ਘੜੀਸਿਆ ਥਾਣਾ ਦਸੂਹਾ ਦੇ ਪਿੰਡ ਸ਼ਾਹਪੁਰ ਵਿਖੇ ਅੱਜ ਇਕ ਜਿਮੀਦਾਰ ਵੱਲੋਂ ਪਿੰਡ ਦੇ ਹੀ ਇਕ ਵਿਅਕਤੀ ਦਾ ਟਰੈਕਟਰ ਨਾਲ ਘੜੀਸ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਣ ਮਗਰੋਂ ਥਾਣਾ ਮੁਖੀ ਦਸੂਹਾ ਰਜਿੰਦਰ ਸਿੰਘ ਮਿਨਹਾਸ, ਏ. ਐੱਸ. ਆਈ. ਜਰਨੈਲ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਪਹੁੰਚੇ। ਕਤਲ ਕੀਤੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦਸੂਹਾ ਦੇ ਸਿਵਲ ਹਸਪਤਾਲ ਦੀ ਮੁਰਦਾਘਰ ਵਿੱਚ ਰੱਖਵਾ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਸਰਕਾਰ ਦੀ ਨਵੀਂ ਯੋਜਨਾ! ਇਨ੍ਹਾਂ ਲੋਕਾਂ ਨੂੰ ਹੋਵੇਗਾ 5-5 ਕਰੋੜ ਰੁਪਏ ਦਾ ਫ਼ਾਇਦਾ

2. ਪੰਜਾਬ ਸਰਕਾਰ ਦੀ ਨਵੀਂ ਯੋਜਨਾ! ਇਨ੍ਹਾਂ ਲੋਕਾਂ ਨੂੰ ਹੋਵੇਗਾ 5-5 ਕਰੋੜ ਰੁਪਏ ਦਾ ਫ਼ਾਇਦਾ
ਪੰਜਾਬ ਸਰਕਾਰ ਨੇ ਪਰਾਲੀ ਸਾੜਣ ਦੀ ਸਮੱਸਿਆ ਤੋਂ ਹੱਲ ਲਈ ਵੱਡੀ ਪਹਿਲਕਦਮੀ ਕੀਤੀ ਹੈ। ਇਸ ਨਾਲ ਪਰਾਲੀ ਸਾੜਣ 'ਤੇ ਰੋਕ ਲੱਗਣ ਦੇ ਨਾਲ-ਨਾਲ ਨਾ ਸਿਰਫ਼ ਕਿਸਾਨਾਂ ਨੂੰ, ਸਗੋਂ ਉਦਯੋਗਾਂ ਨੂੰ ਵੀ ਕਾਫ਼ੀ ਫ਼ਾਇਦਾ ਹੋਵੇਗਾ। ਇਸ ਤਹਿਤ ਹੁਣ ਪਰਾਲੀ ਤੋਂ ਉਦਯੋਗਾਂ ਦੇ ਲਈ ਈਂਧਨ ਬਣਾਇਆ ਜਾਵੇਗਾ। ਇਸ ਮੰਤਵ ਨਾਲ ਬੁਆਲਿਰ ਲਗਾਉਣ ਵਾਲੇ ਉਦਯੋਗਾਂ ਨੂੰ ਕਰੋੜਾਂ ਰੁਪਏ ਤਕ ਦੀ ਸਬਸਿਡੀ ਵੀ ਦਿੱਤੀ ਜਾਵੇਗੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-  ਪੰਜਾਬ ਸਰਕਾਰ ਦੀ ਨਵੀਂ ਯੋਜਨਾ! ਇਨ੍ਹਾਂ ਲੋਕਾਂ ਨੂੰ ਹੋਵੇਗਾ 5-5 ਕਰੋੜ ਰੁਪਏ ਦਾ ਫ਼ਾਇਦਾ

3. ਸਿੱਖ ਲਾਈਟ ਇਨਫੈਂਟਰੀ 'ਚ ਤਾਇਨਾਤ ਫ਼ੌਜੀ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ
ਲੁਧਿਆਣਾ ਦਿਹਾਤੀ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ 3 ਸਮੱਗਲਰਾਂ ਕੋਲੋਂ 279 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਸਬ-ਇੰਸਪੈਕਟਰ ਸਾਹਿਬ ਮੀਤ ਸਿੰਘ ਮੁੱਖ ਅਫਸਰ ਥਾਣਾ ਜੋਧਾਂ ਦੀ ਪੁਲਸ ਪਾਰਟੀ ਦੇ ਥਾਣੇਦਾਰ ਗੁਰਚਰਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਚੈਕਿੰਗ ਸਬੰਧੀ ਮੇਨ ਬਾਜ਼ਾਰ ਜੋਧਾਂ ਵਿਖੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਿਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਭਨੋਹੜ ਥਾਣਾ ਦਾਖਾ ਪਿੰਡ ਪਮਾਲ ਵਿਖੇ ਕਾਰ ’ਤੇ ਹੈਰੋਇਨ ਵੇਚਣ ਲਈ ਜਾ ਰਿਹਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸਿੱਖ ਲਾਈਟ ਇਨਫੈਂਟਰੀ 'ਚ ਤਾਇਨਾਤ ਫ਼ੌਜੀ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ

4. ਫਗਵਾੜਾ 'ਚ ਵੱਡੀ ਵਾਰਦਾਤ, ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ
ਫਗਵਾੜਾ-ਜਲੰਧਰ ਨੈਸ਼ਨਲ ਹਾਈਵੇਅ 'ਤੇ ਸਥਿਤ ਨਿੱਜੀ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਹੇ ਸੁਡਾਨ ਦੇ ਇਕ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ। ਕਤਲ ਦੀ ਵਾਰਦਾਤ ਨੂੰ ਅੰਜਾਮ ਯੂਨੀਵਰਸਿਟੀ ਵਿਚ ਹੀ ਪੜ੍ਹਾਈ ਕਰ ਰਹੇ ਕੁਝ ਵਿਦਿਆਰਥੀਆਂ ਵੱਲੋਂ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਕਤਲ ਵਿਚ ਸ਼ਾਮਲ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਗੌਰਵ ਤੁਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਤਲ ਵਿਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਫਗਵਾੜਾ 'ਚ ਵੱਡੀ ਵਾਰਦਾਤ, ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ

5. ਪੰਜਾਬ ਸਰਕਾਰ ਦਾ ਤੋਹਫ਼ਾ, ਲੱਖਾਂ ਲੋਕਾਂ ਨੂੰ ਹੋਵੇਗਾ ਫਾਇਦਾ
ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਨਾਭਾ ਦੇ ਨਿਵਾਸੀਆਂ ਨਾਲ ਖੁਸ਼ੀ ਸਾਂਝੀ ਕੀਤੀ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਨਿਵਾਸੀਆਂ ਨੂੰ 31.9 ਕਰੋੜ ਰੁਪਏ ਦੀ ਲਾਗਤ ਨਾਲ 111 ਕਿਲੋਮੀਟਰ 42 ਪੇਂਡੂ ਲਿੰਕ ਸੜਕਾਂ ਦਾ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕਾਂ ਪਿਛਲੇ ਕਰੀਬ ਕਈ ਸਾਲਾਂ ਤੋਂ ਨਾ ਬਨਣ ਕਰਕੇ ਲਮਕ ਰਹੀਆਂ ਸਨ, ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਪਿਛਲੀਆਂ ਸਰਕਾਰਾਂ ਨੇ ਕਦੇ ਇਸ ਵੱਲ ਧਿਆਨ ਨਹੀਂ ਦਿੱਤਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-ਪੰਜਾਬ ਸਰਕਾਰ ਦਾ ਤੋਹਫ਼ਾ, ਲੱਖਾਂ ਲੋਕਾਂ ਨੂੰ ਹੋਵੇਗਾ ਫਾਇਦਾ

6. ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਆਸਿਫ਼ ਐਨਕਾਊਂਟਰ 'ਚ ਢੇਰ
ਜੰਮੂ-ਕਸ਼ਮੀਰ ਤੋਂ ਇਸ ਸਮੇਂ ਵੱਡੀ ਖ਼ਬਰ ਆ ਰਹੀ ਹੈ। ਪਹਿਲਗਾਮ ਅੱਤਵਾਦੀ ਹਮਲੇ ਵਿਚ 26 ਬੇਕਸੂਰ ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਵਿਚ ਸ਼ਾਮਲ ਮਾਸਟਰਮਾਈਂਡ ਆਸਿਫ਼ ਸੁਰੱਖਿਆ ਬਲਾਂ ਦੀ ਗੋਲੀ ਦਾ ਸ਼ਿਕਾਰ ਹੋਇਆ। ਅੱਜ ਸਵੇਰੇ ਪੁਲਵਾਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਇਹ ਮੁਕਾਬਲਾ ਦੱਖਣੀ ਕਸ਼ਮੀਰ ਦੇ ਤਰਾਲ ਖੇਤਰ ਦੇ ਨਾਦੇਰ ਪਿੰਡ ਵਿਚ ਹੋਇਆ, ਜਿਸ ਵਿਚ 3 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ। ਮਾਰੇ ਗਏ ਇਨ੍ਹਾਂ 3 ਅੱਤਵਾਦੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਆਸਿਫ਼ ਐਨਕਾਊਂਟਰ 'ਚ ਢੇਰ

7. 'ਪਾਕਿਸਤਾਨ ਜਿੱਥੇ ਖੜ੍ਹਾ ਹੁੰਦਾ ਹੈ, ਮੰਗਣ ਵਾਲਿਆਂ ਦੀ ਲਾਈਨ ਉੱਥੋਂ ਹੀ ਸ਼ੁਰੂ ਹੁੰਦੀ ਹੈ...'
ਅੱਜ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਰੇਸ਼ਨ ਸਿੰਦੂਰ ਮਗਰੋਂ ਪਹਿਲੀ ਵਾਰ ਜੰਮੂ-ਕਸ਼ਮੀਰ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀਨਗਰ ਏਅਰਬੇਸ ਦਾ ਦੌਰਾ ਕੀਤਾ ਤੇ ਫੌਜੀ ਜਵਾਨਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਸੰਬੋਧਨ ਦੌਰਾਨ ਪਾਕਿਸਤਾਨ ਨੂੰ ਵੀ ਘੇਰਿਆ ਤੇ ਭਾਰਤ ਨਾਲ ਮੁਕਾਬਲੇ ਮਗਰੋਂ ਆਈ.ਐੱਮ.ਐੱਫ਼ ਤੋਂ ਕਰਜ਼ਾ ਮੰਗਣ ਨੂੰ ਲੈ ਕੇ ਉਨ੍ਹਾਂ 'ਤੇ ਤੰਜ ਕੱਸਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-'ਪਾਕਿਸਤਾਨ ਜਿੱਥੇ ਖੜ੍ਹਾ ਹੁੰਦਾ ਹੈ, ਮੰਗਣ ਵਾਲਿਆਂ ਦੀ ਲਾਈਨ ਉੱਥੋਂ ਹੀ ਸ਼ੁਰੂ ਹੁੰਦੀ ਹੈ...'

8. J&K ਦੇ ਤ੍ਰਾਲ 'ਚ ਐਨਕਾਊਂਟਰ, ਸੁਰੱਖਿਆ ਬਲਾਂ ਨੇ ਜੈਸ਼ ਦੇ 3 ਅੱਤਵਾਦੀ ਕੀਤੇ ਢੇਰ
ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਦੇ ਨਾਦੇਰ, ਤ੍ਰਾਲ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਦੇ ਖ਼ਬਰ ਹੈ। ਤ੍ਰਾਲ ਇਲਾਕੇ ਵਿਚ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ 2 ਤੋਂ 3 ਅੱਤਵਾਦੀਆਂ ਦੇ ਲੁੱਕੇ ਹੋਣ ਦੀ ਖ਼ਬਰ ਹੈ। ਦੱਸ ਦੇਈਏ ਕਿ ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਸਿੰਦੂਰ ਮਗਰੋਂ ਅਜੇ ਤੱਕ ਕਈ ਅੱਤਵਾਦੀਆਂ ਨੂੰ ਢੇਰ ਕੀਤਾ ਹੈ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- J&K ਦੇ ਤ੍ਰਾਲ 'ਚ ਐਨਕਾਊਂਟਰ, ਸੁਰੱਖਿਆ ਬਲਾਂ ਨੇ ਜੈਸ਼ ਦੇ 3 ਅੱਤਵਾਦੀ ਕੀਤੇ ਢੇਰ

9. ਸਿੰਧੂ ਜਲ ਸੰਧੀ 'ਤੇ ਝੁਕਿਆ ਪਾਕਿਸਤਾਨ, ਭਾਰਤ ਦੀ ਸ਼ਰਤ ਮੰਨਣ ਲਈ ਤਿਆਰ
ਸਿੰਧੂ ਜਲ ਸੰਧੀ 'ਤੇ ਭਾਰਤ ਦੇ ਸਟੈਂਡ ਤੋਂ ਬਾਅਦ ਪਾਕਿਸਤਾਨ ਗੋਡੇ ਟੇਕ ਗਿਆ ਹੈ। ਪਹਿਲੀ ਵਾਰ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਇਸ ਸੰਧੀ ਦੀਆਂ ਸ਼ਰਤਾਂ 'ਤੇ ਹੋਰ ਚਰਚਾ ਕਰਨ ਲਈ ਤਿਆਰ ਹੈ। ਪਾਕਿਸਤਾਨ ਦੇ ਜਲ ਸਰੋਤ ਮੰਤਰੀ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ 1960 ਦੇ ਸੰਧੀ ਦੇ ਉਨ੍ਹਾਂ ਬਿੰਦੂਆਂ 'ਤੇ ਗੱਲਬਾਤ ਕਰਨ ਲਈ ਤਿਆਰ ਹੈ ਜਿਨ੍ਹਾਂ 'ਤੇ ਭਾਰਤ ਨੂੰ ਇਤਰਾਜ਼ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸਿੰਧੂ ਜਲ ਸੰਧੀ 'ਤੇ ਝੁਕਿਆ ਪਾਕਿਸਤਾਨ, ਭਾਰਤ ਦੀ ਸ਼ਰਤ ਮੰਨਣ ਲਈ ਤਿਆਰ

10. IPL Playoffs ਤੋ ਪਹਿਲਾਂ ਹੋ ਗਿਆ ਨਵਾਂ ਐਲਾਨ, ਪੰਜਾਬ ਕਿੰਗਜ਼ ਨੂੰ ਹੋਵੇਗਾ ਵੱਡਾ ਫ਼ਾਇਦਾ
ਭਾਰਤ-ਪਾਕਿ ਵਿਚਾਲੇ ਜੰਗ ਵਰਗੇ ਹਾਲਾਤ ਬਣਨ ਕਾਰਨ ਆਈਪੀਐੱਲ 2025 ਦਾ ਆਯੋਜਨ ਰੋਕਣਾ ਪਿਆ ਸੀ ਪਰ ਹੁਣ ਹਾਲਾਤ ਆਮ ਹੋਣ ਤੋਂ ਬਾਅਦ 17 ਮਈ ਭਾਵ ਸ਼ਨੀਵਾਰ ਤੋਂ ਆਈਪੀਐੱਲ ਮੁੜ ਸ਼ੁਰੂ ਹੋਵੇਗਾ। ਪਰ ਇਸ ਦੇ ਨਾਲ ਹੀ ਆਈਪੀਐੱਲ ਟੀਮਾਂ ਨੂੰ ਇਕ ਸਮੱਸਿਆ ਇਹ ਵੀ ਆ ਰਹੀ ਹੈ ਕਿ ਕੀ ਆਈਪੀਐੱਲ ਦੇ ਆਯੋਜਨ ਰੁਕਣ ਕਾਰਨ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਗਏ ਵਿਦੇਸ਼ੀ ਖਿਡਾਰੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਦੇ ਕ੍ਰਿਕਟ ਬੋਰਡ ਦੁਬਾਰਾ ਖਿਡਾਉਣ ਨੂੰ ਤਿਆਰ ਹੋਣਗੇ?
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-IPL Playoffs ਤੋ ਪਹਿਲਾਂ ਹੋ ਗਿਆ ਨਵਾਂ ਐਲਾਨ, ਪੰਜਾਬ ਕਿੰਗਜ਼ ਨੂੰ ਹੋਵੇਗਾ ਵੱਡਾ ਫ਼ਾਇਦਾ


author

Sunaina

Content Editor

Related News