ਆਨਲਾਈਨ ਫੈਸਟਿਵ ਸੇਲ ’ਚ ਬਣਿਆ ਨਵਾਂ ਰਿਕਾਰਡ, ਹਰ ਮਿੰਟ ’ਚ ਵਿਕੇ 1.5 ਕਰੋੜ ਰੁਪਏ ਦੇ ਫੋਨ

10/28/2020 1:16:58 AM

ਗੈਜੇਟ ਡੈਸਕ—ਦੇਸ਼ ’ਚ ਫੈਸਟਿਵ ਸੇਲ ਦੌਰਾਨ 7 ਦਿਨ (15 ਤੋਂ 21 ਅਕਤੂਬਰ) ਵਿਚਾਲੇ ਸਮਾਰਟਫੋਨਸ ਨੇ ਬਾਜ਼ੀ ਮਾਰੀ। ਸ਼ਾਪਿੰਗ ਕੈਟੇਗਰੀ ’ਚ ਸਭ ਤੋਂ ਜ਼ਿਆਦਾ ਸਮਾਰਟਫੋਨਸ ਵਿਕੇ ਅਤੇ ਕੁੱਲ ਫੈਟਟਿਵ ਸੇਲ ਦਾ 47 ਫੀਸਦੀ ਸ਼ੇਅਰ ਹਾਸਲ ਕੀਤਾ। ਬੈਂਗਲੁਰੂ ਦੀ ਮਾਰਕਿਟ ਰਿਸਰਚ ਫਰਮ RedSeer ਮੁਤਾਬਕ ਫੈਸਟਿਵ ਸੇਲ ਪਹਿਲੇ ਹਫਤੇ ’ਚ ਆਨਲਾਈਨ ਪਲੇਟਫਾਰਮ ’ਤੇ ਹਰ ਮਿੰਟ 1.5 ਕਰੋੜ ਰੁਪਏ ਦੇ ਸਮਾਰਟਫੋਨਸ ਵਿਕੇ। ਇਸ ਦਾ ਕਾਰਣ ਵੈਲਿਊ ਸਲੈਕਸ਼ਨ, ਅਫਾਰਡੇਬਿਲਿਟੀ ਸਕੀਮ ਅਤੇ ਫਾਸਟ ਡਿਲਿਵਰੀ ਰਹੀ।

RedSeer Consulting ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਕਈ ਮਾਈਨਿਆਂ ’ਚ ਇਹ ਸੱਚਮੁੱਚ ਭਾਰਤੀ ਈ-ਕਾਮਰਸ ਦੇ ਲਈ #FestivalofFirsts ਹੈ ਜੋ ਇਸ ਦੀ ਫਿਊਚਰ ਗ੍ਰੋਥ ਦੀ ਮਜ਼ਬੂਤ ਨੀਂਹ ਬਣਾਵੇਗੀ। ਪਿਛਲੇ ਸਾਲ ਫੈਸਟਿਵ ਸੇਲ ’ਚ ਫੈਸ਼ਨ ਦਾ ਬਹੁਤ ਵੱਡਾ ਯੋਗਦਾਨ ਨਹੀਂ ਰਿਹਾ ਸੀ ਪਰ ਇਸ ਵਾਰ ਫੈਸ਼ਨ ਦਾ ਹਿੱਸਾ 14 ਫੀਸਦੀ ਪਹੁੰਚ ਗਿਆ। ਜਦਕਿ ਫਾਰਮਲ ਅਤੇ ਫੈਸਟਿਵ ਵੀਅਰ ਦੀ ਮੰਗ ਅਜੇ ਵੀ ਘੱਟ ਹੈ।

ਰਿਪੋਰਟ ’ਚ ਦੱਸਿਆ ਗਿਆ ਹੈ ਕਿ ਹੋਮ ਅਤੇ ਹੋਮ ਫਨੀਸ਼ਿੰਗ ਵਰਗੀ ਕੈਟੇਗਰੀਜ਼ ਦੀ ਮੰਗ ’ਚ ਵਰਕ-ਫ੍ਰਾਮ-ਹੋਮ ਅਤੇ ਸਟੱਡੀ-ਫ੍ਰਾਮ-ਹੋਮ ਇਨਫਰਾਸਰਕਚਰ ਦੇ ਚੱਲਦੇ ਜਮ੍ਹ ਕੇ ਵਾਧਾ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਪਿਛਲੇ ਹਫਤੇ ਸਮਾਰਟਫੋਨ ਕੰਪਨੀ Mi India ਨੇ ਜਾਣਕਾਰੀ ਦਿੱਤੀ ਸੀ ਕਿ ਕੰਪਨੀ ਨੇ ਐਮਾਜ਼ੋਨ, ਫਲਿੱਪਕਾਰਟ ਅਤੇ mi.com ਪਲੇਟਫਾਰਮ ’ਤੇ 7 ਦਿਨਾਂ ਦੀ ਫੈਸਟਿਵ ਸੇਲ ਦੌਰਾਨ 50 ਲੱਖ ਹੈਂਡਸੈੱਟ ਵੇਚੇ।

ਉੱਥੇ ਚੀਨੀ ਸਮਾਰਟਫੋਨ ਬ੍ਰੈਂਡ ਪੋਕੋ ਨੇ ਫਲਿੱਪਕਾਰਟ ’ਤੇ ਫੈਸਟਿਵ ਸੇਲ ’ਚ 10 ਲੱਖ ਤੋਂ ਜ਼ਿਆਦਾ ਸਮਾਰਟਫੋਨਸ ਵੇਚ ਦਿੱਤੇ। ਇਸ ਤੋਂ ਪਹਿਲਾਂ ਫਲਿੱਪਕਾਰਟ ਨੇ ਕਿਹਾ ਸੀ ਕਿ ਮੋਬਾਇਲ ਕੈਟੇਗਿਰੀ ’ਚ ਕੰਪਨੀ ਨੇ ਦੋ ਗੁਣਾ ਗ੍ਰੋਥ ਰਿਕਾਰਡ ਕੀਤੀ ਹੈ। ਪ੍ਰੀਮੀਅਮ ਸੈਗਮੈਂਟ ’ਚ ਸਮਾਰਟਫੋਨ ਨੇ 3.2 ਗੁਣਾ ਦੀ ਗ੍ਰੋਥ ਹਾਸਲ ਕੀਤੀ ਹੈ। ਇਸ ’ਚ ਵੱਡਾ ਹਿੱਸਾ ਐਪਲ, ਗੂਗਲ ਅਤੇ ਸੈਮਸੰਗ ਸਮੇਤ ਦੂਜੀਆਂ ਦਿਗਜ ਕੰਪਨੀਆਂ ਦਾ ਰਿਹਾ।


Karan Kumar

Content Editor

Related News