ਨਵੀਂ Pulsar 250 ਤੇ Pulsar 250F ਲਈ ਇੰਤਜ਼ਾਰ ਹੋਇਆ ਖਤਮ, ਵੀਰਵਾਰ ਹੋਣਗੀਆਂ ਲਾਂਚ

Wednesday, Oct 27, 2021 - 05:40 PM (IST)

ਨਵੀਂ Pulsar 250 ਤੇ Pulsar 250F ਲਈ ਇੰਤਜ਼ਾਰ ਹੋਇਆ ਖਤਮ, ਵੀਰਵਾਰ ਹੋਣਗੀਆਂ ਲਾਂਚ

ਆਟੋ ਡੈਸਕ– ਬਜਾਜ ਆਟੋ ਆਪਣੀ ਨਵੀਂ Pulsar 250 ਅਤੇ Pulsar 250F ਨੂੰ ਭਾਰਤੀ ਬਾਜ਼ਾਰ ’ਚ ਵੀਰਵਾਰ ਨੂੰ ਲਾਂਚ ਕਰਨ ਜਾ ਰਹੀ ਹੈ। ਇਨ੍ਹਾਂ ਦੋਵਾਂ ਮਾਡਲਾਂ ਨੂੰ ਟੈਸਟਿੰਗ ਦੌਰਨ ਕਈ ਵਾਰ ਭਾਰਤੀ ਸੜਕਾਂ ’ਤੇ ਵੇਖਿਆ ਗਿਆ ਹੈ। ਕੰਪਨੀ ਦੁਆਰਾ ਕੁਝ ਸਮਾਂਪਹਿਲਾਂ ਦੋਵਾਂ ਬਾਈਕਸ ਦਾ ਟੀਜ਼ਰ ਵੀ ਜਾਰੀ ਕੀਤਾ ਗਿਆ ਸੀ। 

ਜੇਕਰ ਗੱਲ ਕਰੀਏ ਤਾਂ ਨਵੀਂ ਬਜਾਜ ਪਲਸਰ 250 ’ਚ 250 ਸੀਸੀ ਦਾ ਇੰਜਣ ਦਿੱਤਾ ਗਿਆ ਹੈ ਜੋ ਕਿ 26 ਪੀ.ਐੱਸ. ਪਾਵਰ ਅਤੇ 22 ਐੱਨ.ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। 

PunjabKesari

ਨਵੀਂ Pulsar 250F ’ਚ ਬਿਲਕੁਲ ਨਵਾਂ ਡਿਜ਼ਾਇਨ ਦਿੱਤਾ ਜਾਵੇਗਾ। ਅਨੁਮਾਨ ਹੈ ਕਿ ਇਹ ਡਿਜ਼ਾਇਨ ਮੌਜੂਦਾ ਪਲਸਰ ਰੇਂਜ ਦੀ ਬਾਈਕ ਦੇ ਸਮਾਨ ਹੋਵੇਗਾ। ਇਸ ਦੇ ਨਾਲ ਇਸ ਦੇ ਡਿਜ਼ਾਇਨ ਦੀ ਖਾਸ ਗੱਲ ਇਹ ਰਹਿਣ ਵਾਲੀ ਹੈ ਕਿ ਇਸ ਵਿਚ ਇਕ ਐੱਲ.ਈ.ਡੀ. ਪ੍ਰਾਜੈਕਟਰ ਹੈੱਡਲੈਂਪ, ਐੱਲ.ਈ.ਡੀ. ਡੀ.ਆਰ.ਐੱਲ. ਅਤੇ ਸਪਲਿਟ ਸੀਟ, ਟੈਲੀਸਕੋਪਿਕ ਫਰੰਟ ਫੋਰਕ, ਰੀਅਰ ਮੋਨੋਸ਼ਾਕ, ਅਲੌਏ ਵ੍ਹੀਲ ਵਰਗੇ ਫੀਚਰਜ਼ ਸ਼ਾਮਲ ਕੀਤੇ ਗਏ ਹਨ। 

PunjabKesari

ਕੰਪਨੀ ਦੋਵਾਂ ਬਾਈਕਸ ਨੂੰ ਇਕ ਹੀ ਦਿਨ ਲਾਂਚ ਕਰੇਗੀ। ਦੋਵਾਂ ਹੀ ਬਾਈਕਸ ਦੀ ਸਟਾਈਲਿੰਗ ’ਚ ਕਾਫੀ ਫਰਕ ਹੋਣ ਵਾਲਾ ਹੈ। ਪਲਸਰ 250 ’ਚ ਨੇਕਡ ਸਟ੍ਰੀਟਫਾਈਟਰ ਸਟਾਈਲ ਸੈੱਟਅਪ ਦਿੱਤਾ ਜਾਵੇਗਾ, ਉਥੇ ਹੀ ਪਲਸਰ 250 ਐੱਫ ’ਚ ਸੈਮੀ-ਫੇਅਰਡ ਸੈੱਟਅਪ ਦਿੱਤਾ ਜਾਵੇਗਾ। ਦੋਵਾਂ ਮਾਡਲਾਂ ’ਚ ਇਕ ਹੀ ਮਕੈਨੀਕਲ ਅਤੇ ਫੀਚਰ ਸੈੱਟਅਪ ਦਿੱਤੇ ਜਾਣਗੇ।

ਅਨੁਮਾਨ ਹੈ ਕਿ ਨਵੀਂ ਪਲਸਰ 250 ਦੀ ਕੀਮਤ 1.35 ਲੱਖ ਰੁਪਏ ਹੋਵੇਗਾ ਅਤੇ ਪਲਸਰ 250 ਐੱਫ ਦੀ ਕੀਮਤ 1.45 ਲੱਖ ਰੁਪਏ ਹੋ ਸਕਦਾ ਹੈ। 


author

Rakesh

Content Editor

Related News