ਜਲਦ ਹੀ Lenovo ਸ਼ਾਨਦਾਰ ਫੀਚਰਸ ਨਾਲ ਪੇਸ਼ ਕਰੇਗਾ ਨਵਾਂ Moto Razr ਫੋਨ
Thursday, Mar 01, 2018 - 08:19 AM (IST)

ਜਲੰਧਰ-ਲੇਨੋਵੋ ਦੀ ਮਲਕੀਅਤ ਕੰਪਨੀ ਮੋਟੋਰੋਲਾ ਜਲਦ ਹੀ ਨਵੇਂ ਮੋਟੋ ਰੇਜ਼ਰ ਫੋਨ ਨੂੰ ਪੇਸ਼ ਕਰ ਸਕਦੀ ਹੈ। ਰਿਪੋਰਟ ਅਨੁਸਾਰ ਜਲਦ ਹੀ ਆਉਣ ਵਾਲੇ ਸਮੇਂ 'ਚ Retro ਸਮਾਰਟਫੋਨ ਇਸ ਰੁਝਾਨ 'ਚ ਪੇਸ਼ ਹੋਵੇਗਾ। ਜਿਵੇਂ ਕਿ ਨੋਕੀਆ ਨੇ ਪਹਿਲਾਂ 3310 ਅਤੇ ਹੁਣ ਨੋਕੀਆ 8110 4G ਸਮਾਰਟਫੋਨਜ਼ ਬਾਜ਼ਾਰ 'ਚ ਪੇਸ਼ ਕਰਨ ਤੋਂ ਬਾਅਦ ਹੁਣ ਮੋਟੋ ਵੀ ਆਪਣਾ ਇਕ ਨਵਾਂ ਮੋਟੋ ਰੇਜ਼ਰ ਫੋਨ ਪੇਸ਼ ਕਰਨ ਵੱਲ ਧਿਆਨ ਦੇ ਰਹੀਂ ਹੈ।
ਟੈੱਕ ਰੇਂਡਰ ਦੀ ਰਿਪੋਰਟ ਅਨੁਸਾਰ MWC 2018 ਦੇ ਦੌਰਾਨ ਲੇਨੋਵੋ ਦੇ ਸੀ. ਈ. ਓ. ਦੇ ਬਿਆਨ 'ਚ Yang Yuanqing ਨੇ ਫੋਨ ਨੂੰ ਵਾਪਿਸ ਲਿਆਉਣ ਦੀ ਗੱਲ ਕੀਤੀ ਹੈ। ਇਸ ਦੇ ਨਾਲ '' ਨਵੀਂ ਤਕਨੀਕ , ਫੋਲਡਬੇਲ ਸਕਰੀਨ ਨਾਲ ਸ਼ਾਇਦ ਤੁਹਾਨੂੰ ਸਾਡੇ ਸਮਾਰਟਫੋਨ ਡਿਜ਼ਾਇਨ 'ਚ ਹੋਰ ਵੀ ਲੇਂਟੈਸਟ ਫੀਚਰਸ ਦੇਖਣ ਨੂੰ ਮਿਲਣਗੇ। ਉਮੀਦ ਹੈ ਕਿ ਜਲਦ ਹੀ Motorola Razr ਬ੍ਰਾਂਡ ਨੂੰ ਰੀਲੀਜ਼ ਕੀਤਾ ਜਾਵੇਗਾ।
ਇਸ ਦੇ ਨਾਲ ਅਜਿਹਾ ਵੀ ਲੱਗ ਰਿਹਾ ਹੈ ਕਿ ਕੰਪਨੀ ਡਿਜ਼ਾਇਨ ਨੂੰ ਅਪਡੇਟ ਕਰਨ ਤੋਂ ਇਲਾਵਾ ਕੁਝ ਕੰਮ ਕਰ ਰਹੀਂ ਹੈ। ਦੋਵੇਂ Retro ਨੋਕੀਆ ਫੋਨਜ਼ ਅਤੇ ਜਿਆਦਾ ਫੀਚਰਸ ਨਾਲ ਆ ਸਕਦਾ ਹੈ, ਪਰ ਇਹ ਹੁਣ ਵੀ ਫੀਚਰ ਫੋਨ ਹੀ ਹੈ। ਨਵਾਂ moto razr ਇਕ ਨਵਾਂ ਡਿਵਾਈਸ ਹੋ ਸਕਦਾ ਹੈ, ਜੋ ਫੋਲਡਬੇਲ ਡਿਸਪਲੇਅ ਨਾਲ ਆਵੇਗਾ ਅਤੇ ਜਿਸ ਨੂੰ ਸੈਮ ਬ੍ਰਾਂਡਿੰਗ ਦਿੱਤੀ ਜਾਵੇਗੀ। ਇਸ ਤੋਂ ਪਤਾ ਲੱਗ ਰਿਹਾ ਹੈ ਕਿ ਕੰਪਨੀ ਸੈਮਸੰਗ ਵਰਗਾ ਹੀ ਫੋਲਡਬੇਲ ਤਕਨੀਕ 'ਤੇ ਕੰਮ ਕਰ ਰਹੀਂ ਹੈ।