ਭਾਰਤ ''ਚ ਲਾਂਚ ਹੋਈ ਸਭ ਤੋਂ ਜ਼ਿਆਦਾ ਗਿਅਰਾਂ ਵਾਲੀ ਮਿੰਨੀ ਕਾਰ
Friday, Dec 16, 2016 - 12:50 PM (IST)
.jpg)
ਜਲੰਧਰ : ਬੀ. ਐੱਮ. ਡਬਲੀਯੂ ਦੀ ਮਲਕਿਅਤ ਵਾਲੀ ਕੰਪਨੀ ਮਿੰਨੀ ਨੇ ਭਾਰਤੀ ਬਾਜ਼ਾਰ ''ਚ ਮਿੰਨੀ ਕੂਪਰ ਐਸ ਕਨਵਰਟਿਬਲ ਨੂੰ ਉਤਾਰਣ ਤੋਂ ਬਾਅਦ ਨਵੀਂ ਮਿੰਨੀ ਕਲਬਮੈਨ ਲਾਂਚ ਕੀਤੀ ਹੈ। ਇਸ ਕਾਰ ਦੀ ਕੀਮਤ 37.9 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈ ਹੈ। ਮਿੰਨੀ ਕਲਬਮੈਨ ਸਭ ਤੋਂ ਜ਼ਿਆਦਾ ਗਿਅਰਾਂ ਨਾਲ ਲੈਸ ਮਿੰਨੀ ਕਾਰ ਹੈ ਅਤੇ ਇਸ ''ਚ ਬੀ. ਐੱਮ. ਡਬਲੀਯੂ ਦਾ 8-ਸਪੀਡ ਸਟੈਪਟ੍ਰਾਨਿਕ ਟਰਾਂਸਮਿਸ਼ਨ ਮੌਜੂਦ ਹੈ।
ਮਿੰਨੀ ਕਲਬਮੈਨ ਸਪੈਸੀਫਿਕੇਸ਼ਨਸ-
ਕਾਰ ''ਚ 2.0 ਲਿਟਰ ਦਾ ਪੈਟਰੋਲ ਇੰਜਣ ਲਗਾ ਹੈ ਜੋ 189bhp ਦੀ ਪਾਵਰ ਅਤੇ 280Nm ਦਾ ਮੈਕਸੀਮਮ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇੰਜਣ ਨਾਲ ਇਹ ਕਾਰ 0 ਤੋਂ 100 kmph ਦੀ ਸਪੀਡ ਫੜਨ ''ਚ ਸਿਰਫ਼ 7.2 ਸੈਕੇਂਡ ਦਾ ਸਮਾਂ ਲਗਾਉਂਦੀ ਹੈ ਅਤੇ ਇਸ ਦੀ ਟਾਪ ਸਪੀਡ 228 kmph ਕੀਤੀ ਹੈ। ਵੱਡੀ ਫ੍ਰੰਟ ਗਰਿਲ ਦੇ ਨਾਲ ਕਾਰ ''ਚ LED ਡੇ-ਟਾਇਮ ਰਨਿੰਗ ਲਾਈਟਸ, ਕ੍ਰੋਮ ਹੈਂਡਲਸ ਅਤੇ ਹਾਰਿਜਾਂਟਲ LED ਟੇਲ ਲੈਂਪਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰਾਊਂਡ ਫਾਗ ਲੈਂਪਸ ਦੇ ਨਾਲ ਕਾਰ ''ਚ ਨਵੇਂ ਅਲੌਏ ਵ੍ਹੀਲਸ ਮੌਜੂਦ ਹਨ ਜੋ ਕਾਰ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਂਦੇ ਹਨ।