ਇਸੇ ਮਹੀਨੇ ਭਾਰਤ ’ਚ ਲਾਂਚ ਹੋਵੇਗੀ ਨਵੀਂ Mercedes S-Class

Friday, Jun 11, 2021 - 11:38 AM (IST)

ਇਸੇ ਮਹੀਨੇ ਭਾਰਤ ’ਚ ਲਾਂਚ ਹੋਵੇਗੀ ਨਵੀਂ Mercedes S-Class

ਆਟੋ ਡੈਸਕ– ਨਵੀਂ ਮਰਸੀਡੀਜ਼-ਬੈਂਜ਼ ਐੱਸ-ਕਲਾਸ ਇਸੇ ਜੂਨ 2021 ਯਾਨੀ ਇਸੇ ਮਹੀਨੇ ਦੇ ਅਖੀਰ ਤਕ ਭਾਰਤ ’ਚ ਲਾਂਚ ਹੋਣ ਵਾਲੀ। ਨਵੀਂ ਐੱਸ-ਕਲਾਸ ਨੂੰ ਪਿਛਲੇ ਸਾਲ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਵਿਖਾਇਆ ਗਿਆ ਸੀ। ਇਹ ਇਕ ਲਗਜ਼ਰੀ ਸੈਡਾਨ ਕਾਰ ਹੈ ਜਿਸ ਵਿਚ ਟੈਕਨਾਲੋਜੀ ਦਾ ਭਰਪੂਰ ਇਸਤੇਮਾਲ ਕੀਤਾ ਗਿਆ ਹੈ। ਐਕਸਟੀਰੀਅਰ ਦੀ ਗੱਲ ਕਰੀਏ ਤਾਂ ਨਵੀਂ ਐੱਸ-ਕਲਾਸ ’ਚ ਮਰਸੀਡੀਜ਼ ਦੀ ਡਿਜੀਟਲ ਲਾਈਟ ਐੱਲ.ਈ.ਡੀ. ਹੈੱਡਲੈਂਪ ਲਗਾਏ ਗਏ ਹਨ ਜੋ ਕਿ ਸੜਕ ਦੀ ਸਰਫੇਸ ’ਤੇ ਸਿੰਬਲਸ ਅਤੇ ਗਾਈਡਲਾਈਨਜ਼ ਆਦਿ ਨੂੰ ਪ੍ਰਾਜੈਕਟ ਕਰ ਸਕਦੇ ਹਨ। ਇਸ ਵਿਚ ਪੋਪ ਆਊਟ ਡੋਰ ਹੈਂਡਲਸ ਵੀ ਮਿਲਦੇ ਹਨ ਅਤੇ ਇਸ ਦਾ ਡਿਜ਼ਾਇਨ ਵੇਖਣ ’ਚ ਕਾਫੀ ਆਕਰਸ਼ਕ ਲਗਦਾ ਹੈ। ਇਸ ਵਿਚ ਲੱਗੇ ਅਲੌਏ ਵ੍ਹੀਲਜ਼ ਇਸ ਦੀ ਲੁੱਕ ਨੂੰ ਹੋਰ ਵੀ ਬਿਹਤਰ ਬਣਾ ਦਿੰਦੇ ਹਨ। 

ਲਾਜਵਾਬ ਕੈਬਿਨ
ਕੈਬਿਨ ਦੇ ਅੰਦਰ ਦੀ ਗੱਲ ਕਰੀਏ ਤਾਂ ਇਸ ਵਿਚ ਸਟੇਅਰਿੰਗ ਵ੍ਹੀਲ ਦੇ ਪਿੱਛੇ 12.3 ਇੰਚ ਦੀ ਇੰਸਟਰੂਮੈਂਟ ਡਿਸਪਲੇਅ ਦਿੱਤੀ ਗਈ ਹੈ, ਇਸ ਤੋਂ ਇਲਾਵਾ 12.8 ਇੰਚ ਦੀ ਪੋਟਰੇਟ ਟੱਚਸਕਰੀਨ ਨੂੰ ਵੀ ਸੈਂਟਰਲ ਕੰਸੋਲ ਦੇ ਵਿਚਕਾਰ ਲਗਾਇਆ ਗਿਆ ਹੈ। ਇਹ ਓ.ਐੱਲ.ਈ.ਡੀ. ਤਕਨੀਕ ’ਤੇ ਕੰਮ ਕਰਦੀ ਹੈ ਅਤੇ ਵੌਇਸ ਤੇ ਫਿੰਗਰਪ੍ਰਿੰਟ ਰਿਕੋਗਨੀਸ਼ਨ ਨੂੰ ਸੁਪੋਰਟ ਕਰਦੀ ਹੈ। ਇਸ ਵਿਚ 16 ਜੀ.ਬੀ. ਦੀ ਰੈਮ ਲੱਗੀ ਹੈ ਅਤੇ ਇਸ ਵਿਚ 320 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲਦੀ ਹੈ। ਇਸ ਸਿਸਟਮ ਨੂੰ ਸਮੇਂ-ਸਮੇਂ ’ਤੇ ਓਵਰ-ਦਿ-ਏਅਰ ਅਪਡੇਟਸ ਵੀ ਮਿਲਣ ਵਾਲੇ ਹਨ। 

ਹੋਰ ਕਮਾਲ ਦੇ ਫੀਚਰਜ਼
ਇਨ੍ਹਾਂ ਤੋਂ ਇਲਾਵਾ ਕਾਰ ’ਚ 64 ਕਲਰ ਐਕਟਿਵ ਐਂਬੀਅੰਟ ਲਾਈਟਿੰਗ, ਇਕ ਬਰਮੇਸਟਰ 4ਡੀ ਸਰਾਊਂਡ ਸਿਸਟਮ ਅਤੇ ਫਰੰਟ ’ਚ ਸਮਾਜ ਸੀਟਾਂ ਦਿੱਤੀਆਂ ਗਈਆਂ ਹਨ। ਇਸ ਵਿਚ ਰੀਅਰ ਸੀਟਾਂ ’ਚ ਐਂਟਰਟੇਨਮੈਂਟ ਸਕਰੀਨਸ ਤੋਂ ਕਾਰ ਦੇ ਫੰਕਸ਼ੰਸ ਨੂੰ ਕੰਟਰੋਲ ਕਰਨ ਲਈ ਸੈੰਟਰ ਟੇਬਲ ਕੰਟਰੋਲਰ ਵੀ ਮਿਲਦਾ ਹੈ। ਕਾਰ ਦੇ ਰੀਅਰ ਅਤੇ ਫਰੰਟ ਦੋਵਾਂ ਪਾਸੇ ਏਅਰਬੈਗਸ ਦੀ ਸੁਵਿਧਾ ਦਿੱਤੀ ਗਈ ਹੈ। 


author

Rakesh

Content Editor

Related News