ਭਾਰਤੀ ਬਾਜ਼ਾਰ ''ਚ ਦੁਬਾਰਾ ਐਂਟਰੀ ਕਰੇਗੀ ਹੁੰਡਈ ਦੀ ਇਹ ਹੈੱਚਬੈਕ ਕਾਰ

Sunday, Nov 27, 2016 - 03:58 PM (IST)

ਭਾਰਤੀ ਬਾਜ਼ਾਰ ''ਚ ਦੁਬਾਰਾ ਐਂਟਰੀ ਕਰੇਗੀ ਹੁੰਡਈ ਦੀ ਇਹ ਹੈੱਚਬੈਕ ਕਾਰ

ਜਲੰਧਰ- ਹੁੰਡਈ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ। ਲੋਕ ਹੁੰਡਈ ਦੀਆਂ ਗੱਡੀਆਂ ਨੂੰ ਕਾਫੀ ਪਸੰਦ ਕਰਦੇ ਹਨ ਜਿਸ ਕਰਕੇ  ਭਾਰਤੀ ਕਾਰ ਬਾਜ਼ਾਰ ਤੇ ਹੁੰਡਈ ਨੇ ਕਾਫੀ ਚੰਗੀ ਫੜ ਬਣਾਈ ਹੋਈ ਹੈ। ਪਰ ਹੁਣ ਹੁੰਡਈ ਦੀ ਸਭ ਤੋਂ ਲੋਕਪ੍ਰਿਅ ਅਤੇ ਸਫਲ ਹੈੱਚਬੈਕ ਕਾਰ ਸੈਂਟਰੋਂ ਇਕ ਵਾਰ ਫਿਰ ਚਰਚਾ ''ਚ ਹੈ। ਹੁਣ ਕੰਪਨੀ ਇਸ ਮਸ਼ਹੂਰ ਕਾਰ ਬਰਾਂਡ ਦੀ ਭਾਰਤੀ ਬਾਜ਼ਾਰ ''ਚ ਇਕ ਵਾਰ ਫਿਰ ਵਾਪਸੀ ਕਰਾਉਣ ਦੀ ਤਿਆਰੀ ਕਰ ਰਹੀ ਹੈ। ਨਵੀਂ ਹੁੰਡਈ ਸੈਂਟਰਾਂ ਨੂੰ 2018 ''ਚ ਭਾਰਤੀ ਬਾਜ਼ਾਰ ''ਚ ਉਤਾਰਾ ਜਾਵੇਗਾ ਅਤੇ ਇਹ ਕਾਰ ਹੁੰਡਈ ਆਈ10 ਨੂੰ ਰਿਪਲੇਸ ਕਰੇਗੀ। ਕੰਪਨੀ ਇਸ ਕਾਰ ''ਤੇ ਕੰਮ ਸ਼ੁਰੂ ਕਰ ਚੁੱਕੀ ਹੈ ਹਾਲਾਂਕਿ, ਕੰਪਨੀ ਨੇ ਅਜੇ ਤੱਕ ਨਾਮ ਕੰਫਰਮ ਨਹੀਂ ਕੀਤਾ ਹੈ ਪਰ ਇਸ ਨਵੀਂ ਕਾਰ ਨੂੰ ਵੀ ਸੈਂਟਰੋ ਨਾਮ ਹੀ ਦਿੱਤਾ ਜਾ ਸਕਦਾ ਹੈ। ਲਾਂਚ ਤੋਂ ਬਾਅਦ ਨਵੀਂ ਸੈਂਟਰੋਂ, ਆਈ-10 ਦੀ ਜਗ੍ਹਾ ਲਵੇਂਗੀ।

 

ਜਾਣਕਾਰੀ ਮੁਤਾਬਕ ਇਹ ਨਵੀਂ ਕਾਰ ਸੈਂਟਰੋਂ ਦੇ ਪਿਛਲੇ ਮਾਡਲ ਤੋਂ ਜ਼ਿਆਦਾ ਪ੍ਰੀਮੀਅਮ ਅਤੇ ਆਰਾਮਦਾਇਕ ਹੋਵੇਗੀ। ਕਾਰ ਦੇ ਇੰਟੀਰਿਅਰ ਨੂੰ ਪਿਛਲੇ ਮਾਡਲ ਦੀ ਤੁਲਨਾ ''ਚ ਜ਼ਿਆਦਾ ਪ੍ਰੀਮੀਅਮ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਕਾਰ ''ਚ ਕਈ ਨਵੇਂ ਅਤੇ ਅਤਿਆਧੁਨਿਕ ਫੀਚਰਸ ਵੀ ਸ਼ਾਮਿਲ ਕੀਤੇ ਜਾਣਗੇ। ਅਨੁਮਾਨ ਦੇ ਮੁਤਾਬਕ ਇਹ ਕਾਰ 0.8-ਲਿਟਰ ਅਤੇ 1.0-ਲਿਟਰ ਇੰਜਣ ਆਪਸ਼ਨ ਦੇ ਨਾਲ ਆਵੇਗੀ। ਇਨ੍ਹਾਂ ਦੋਨਾਂ ਇੰਜਣਾਂ ਨੂੰ 5- ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਜਾ ਸਕਦਾ ਹੈ।

 

ਇਹ ਵੀ ਸੰਭਵ ਹੈ ਕਿ ਨਵੀਂ ਹੁੰਡਈ ਸੈਂਟਰੋਂ ਨੂੰ 2018 ਦਿੱਲੀ ਆਟੋ ਐਕਸਪੋ ''ਚ ਸ਼ੋਅਕੇਸ ਵੀ ਕੀਤਾ ਜਾਵੇਗਾ। ਹੁੰਡਈ ਸੈਂਟਰੋਂ ਦਾ ਭਾਰਤੀ ਬਾਜ਼ਾਰ ''ਚ ਮੁਕਾਬਲਾ ਰੇਨੋ ਕਵਿੱਡ, ਡੈਟਸਨ ਗੋ, ਟਾਟਾ ਟਿਆਗੋ, ਮਾਰੂਤੀ ਸੁਜ਼ੂਕੀ ਆਲਟੋ ਦੇ10 ਗੱਡੀਆਂ ਨਾਲ ਹੋਵੇਗਾ। ਅਨੁਮਾਨ ਦੇ ਮੁਤਾਬਕ ਇਸ ਨਵੀਂ ਕਾਰ ਦੀ ਸ਼ੁਸ਼ੁਰੂਆਤੀ ਕੀਮਤ 4 ਲੱਖ ਰੁਪਏ (ਐਕਸ-ਸ਼ੋਰੂਮ) ਦੇ ਕਰੀਬ ਕਰੀਬ ਰੱਖੀ ਜਾ ਸਕਦੀ ਹੈ।


Related News