Threads ''ਤੇ ਡਾਇਰੈਕਟ ਪੋਸਟ ਕਰ ਸਕੋਗੇ Instagram ਰੀਲਜ਼, ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ Meta
Friday, Oct 11, 2024 - 05:11 AM (IST)

ਗੈਜੇਟ ਡੈਸਕ- ਮੈਟਾ ਨੇ ਇਕ ਸਾਲ ਪਹਿਲਾਂ ਥ੍ਰੈਡਸ ਨੂੰ ਐਲੋਨ ਮਸਕ ਦੇ ਐਕਸ ਮਾਈਕ੍ਰੋ-ਬਲਾਗਿੰਗ ਵਿਰੋਧੀ ਦੇ ਰੂਪ 'ਚ ਲਾਂਚ ਕੀਤਾ ਸੀ। ਜਿਵੇਂ-ਜਿਵੇਂ ਇਹ ਪਲੇਟਫਾਰਮ ਵਧਦਾ ਜਾ ਰਿਹਾ ਹੈ, ਮੈਟਾ ਇਸ ਵਿਚ ਨਵੀਆਂ-ਨਵੀਆਂ ਸਹੂਲਤਾਂ ਜੋੜਨ ਦੀ ਯੋਜਨਾ ਬਣਾ ਰਿਹਾ ਹੈ। ਸੋਸ਼ਲ ਮੀਡੀਆ ਦੀ ਇਹ ਦਿੱਗਜ ਕੰਪਨੀ ਹੁਣ ਇਕ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ,ਜਿਸ ਨਾਲ ਯੂਜ਼ਰਜ਼ ਸਿੱਧੇ ਇੰਸਟਾਗ੍ਰਾਮ ਰੀਲਜ਼ ਨੂੰ ਥ੍ਰੈਡਸ 'ਤੇ ਪੋਸਟ ਕਰ ਸਕਣਗੇ। ਇਹ ਨਵਾਂ ਫੀਚਰ ਮੈਟਾ ਦੀ ਕ੍ਰਾਸ-ਪੋਸਟਿੰਗ ਸਹੂਲਤ ਨੂੰ ਸਮਰੱਥ ਬਣਾਉਣ ਲਈ ਮੈਟਾ ਦੀ ਯੋਜਨਾ ਦਾ ਹਿੱਸਾ ਹੋ ਸਕਦਾ ਹੈ, ਜਿਸ ਨਾਲ ਇਸ ਦੇ ਵੱਖ-ਵੱਖ ਐਪਸ ਵਿਚਕਾਰ ਸਮੱਗਰੀ ਨੂੰ ਸਾਂਝਾ ਕਰਨਾ ਆਸਾਨ ਹੋ ਜਾਵੇਗਾ।
ਥ੍ਰੈਡਸ 'ਚ ਜਲਦ ਹੀ ਕ੍ਰਾਸ-ਪੋਸਟਿੰਗ ਫੀਚਰ ਆ ਸਕਦਾ ਹੈ
ਮੰਨੇ-ਪ੍ਰਮੰਨੇ ਡਿਵੈਲਪਰ ਅਲੇਸਾਂਦਰੋ ਪਾਲੁਜੀ (@alex193a) ਨੇ ਦਾਅਵਾ ਕੀਤਾ ਹੈ ਕਿ ਥ੍ਰੈਡਸ ਇਕ ਨਵੇਂ ਫੀਚਰ ਦੀ ਸੈਟਿੰਗ ਕਰ ਰਿਹਾ ਹੈ, ਜਿਸ ਨਾਲ ਯੂਜ਼ਰਜ਼ ਇੰਸਟਾਗ੍ਰਾਮ ਰੀਲਜ਼ ਅਤੇ ਪੋਸਟ ਨੂੰ ਸਿੱਧਾ ਥ੍ਰੈਡਸ 'ਤੇ ਸਾਂਝਾ ਕਰ ਸਕਣਗੇ। ਪਾਲੁਜੀ ਦੁਆਰਾ ਸਾਂਝਾ ਕੀਤੇ ਗਏ ਸਕਰੀਨਸ਼ਾਟ ਦੇ ਅਨੁਸਾਰ, ਥ੍ਰੈਡਸ 'ਚ ਡ੍ਰਾਪ-ਡਾਊਨ ਮੈਨੂ 'ਚ ਇਕ ਨਵਾਂ ਇੰਸਟਾਗ੍ਰਾਮ ਆਪਸ਼ਨ ਜੋੜਿਆ ਗਿਆ ਹੈ, ਜੋ ਪਹਿਲਾਂ ਤੋਂ ਮੌਜੂਦ GIF, Voice ਅਤੇ Poll ਆਪਸ਼ਨਾਂ ਦੇ ਨਾਲ ਦਿਖਾਈ ਦੇਵੇਗਾ। ਥ੍ਰੈਡਸ ਦੇ ਕੰਪੋਜ਼ ਬਾਕਸ 'ਚ ਨਵੇਂ ਇੰਸਟਾਗ੍ਰਾਮ ਬਟਨ 'ਤੇ ਕਰਨ ਨਾਲ ਇਕ ਗ੍ਰਿਡ ਦਿਖਾਈ ਦੇਵੇਗਾ, ਜਿਸ ਵਿਚ ਇੰਸਟਾਗ੍ਰਾਮ ਦੀ ਪੋਸਟ ਅਤੇ ਰੀਲਜ਼ ਦਿਸਣਗੀਆਂ। ਯੂਜ਼ਰਜ਼ ਉਥੋਂ ਚੁਣ ਸਕਣਗੇ ਕਿ ਕਿਹੜੀ ਰੀਲਜ਼ ਅਤੇ ਪੋਸਟ ਉਹ ਥ੍ਰੈਡਸ 'ਤੇ ਸਾਂਝੀ ਕਰਨਾ ਚਾਹੁੰਦੇ ਹਨ।
ਫਿਲਹਾਲ ਕਈ ਯੂਜ਼ਰਜ਼ ਆਪਣੀ ਇੰਸਟਾਗ੍ਰਾਮ ਪੋਸਟ ਅਤੇ ਰੀਲਜ਼ ਨੂੰ ਥ੍ਰੈਡਸ 'ਤੇ ਸਾਂਝਾ ਕਰਦੇ ਹਨ ਤਾਂ ਜੋ ਉਹ ਆਪਣੇ ਕੰਟੈਂਟ 'ਤੇ ਜ਼ਿਆਦਾ ਅੰਗੇਜ਼ਮੈਂਟ ਪ੍ਰਾਪਤਕਰ ਸਕਣ ਅਤੇ ਆਪਣੇ ਫਾਲੋਅਰਜ਼ ਵਧਾ ਸਕਣ। ਇਸ ਨਵੇਂ ਬਟਨ ਦੇ ਆਉਣ ਨਾਲ ਯੂਜ਼ਰਜ਼ ਨੂੰਹੋਰ ਵੀ ਜ਼ਿਆਦਾ ਅੰਗੇਜ਼ਮੈਂਟ ਪ੍ਰਾਪਤ ਕਰਨ ਅਤੇ ਕੰਟੈਂਟ ਦੀ ਦਿੱਖ ਨੂੰ ਵਦਾਉਣ 'ਚ ਮਦਦ ਮਿਲਣ ਦੀ ਉਮੀਦ ਹੈ।