Nissan GTR ਦੀ ਲਾਂਚਿੰਗ ਟਲੀ, ਇਸ ਤਰੀਖ ਨੂੰ ਹੋਵੇਗੀ ਹੁੱਣ ਲਾਂਚ
Saturday, Oct 29, 2016 - 03:56 PM (IST)
.jpg)
ਜਲੰਧਰ - ਭਾਰਤ ''ਚ ਨਿਸਾਨ ਦੀ ਆਇਕਾਨਿਕ ਸੁਪਰਕਾਰ ਜੀ. ਟੀ -ਆਰ, ਜੋ ਗਾਡਜ਼ਿਲਾ ਦੇ ਨਾਮ ਨਾਲ ਵੀ ਮਸ਼ਹੂਰ ਹੈ 9 ਨਵੰਬਰ ਨੂੰ ਲਾਂਚ ਹੋਣ ਵਾਲੀ ਸੀ। ਜਾਣਕਾਰੀ ਦੇ ਮੁਤਾਬਕ ਹੁਣ ਇਹ ਕਾਰ ਨਵੰਬਰ ਦੇ ਮਹੀਨੇ ''ਚ ਨਹੀਂ ਬਲਕਿ 2 ਦਿਸੰਬਰ ਨੂੰ ਲਾਂਚ ਹੋਵੇਗੀ। ਇਸ ਕਾਰ ਦੀ ਬੁਕਿੰਗ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਕੀਮਤ ਦੀ ਗੱਲ ਕਰੀਏ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਹ ਕਰੋੜਾਂ ''ਚ ਹੋਵੋਗੀ। ਅਨੁਮਾਨ ਹੈ ਕਿ ਇਸ ਕਾਰ ਦਾ ਮੁੱਲ 2 ਕਰੋੜ ਰੂਪਏ ਤੱਕ ਹੋ ਸਕਦੀ ਹੈ।
ਜੀ. ਟੀ. ਆਰ ਦੇ ਇਸ ਨਵੇਂ ਅਵਤਾਰ ''ਚ ਕਈ ਕਾਸਟਮੈਟਿਕ ਬਦਲਾਵ ਦੇਖਣ ਨੂੰ ਮਿਲਣਗੇ। ਇਨ੍ਹਾਂ ਬਦਲਾਵਾਂ ''ਚ ਨਵੇਂ ਡਿਜ਼ਾਇਨ ਦੇ ਨਾਲ ਨਵਾਂ ਬੰਪਰ, ਵੀ-ਮੋਸ਼ਨ ਗਰਿਲ ਅਤੇ ਅਪਡੇਟਡ ਹੈੱਡਲੈਂਪ-ਡੇ ਟਾਇਮ ਰਨਿੰਗ ਲਾਈਟਸ ਮੌਜੂਦ ਹੋਣਗੀਆਂ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ''ਚ 3.8 ਲਿਟਰ ਦਾ 24 ਵਾਲਵ ਵਾਲਾ ਵੀ-6 ਟਵਿੱਨ ਟਰਬੋਚਾਰਜ ਇੰਜਣ ਲਗਾ ਹੈ, ਜੋ 570 ਪੀ. ਐੱਸ ਦੀ ਪਾਵਰ ਅਤੇ 637ਐੱਨ. ਐੱਮ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਡਿਊਲ ਕਲਚ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ, ਜੋ ਇਕੱਠੇ ਚਾਰੋਂ ਪਹੀਆਂ ''ਤੇ ਪਾਵਰ ਸਪਲਾਈ ਕਰਦਾ ਹੈ। ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਪਾਉਣ ''ਚ ਸਿਰਫ਼ 2.9 ਸੈਕੇਂਡ ਦਾ ਸਮਾਂ ਲੈਂਦੀ ਹੈ।