ਕਰੋ ਇਨ੍ਹਾਂ ਨਿਯਮਾਂ ਦੀ ਪਾਲਣਾ ਤਾਂ ਮਿਲੇਗੀ ਫ੍ਰੀ ਸਿਮ

Sunday, Nov 15, 2020 - 07:44 PM (IST)

ਗੈਜੇਟ ਡੈਸਕ—ਬੀ.ਐੱਸ.ਐੱਨ.ਐੱਲ. ਨੇ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੁਝ ਨਵੇਂ ਨਿਯਮ ਅਤੇ ਸ਼ਰਤਾਂ ਨਾਲ ਫ੍ਰੀ 'ਚ ਸਿਮ ਦੇਣ ਦਾ ਐਲਾਨ ਕੀਤਾ ਹੈ। ਇਸ ਨਵੇਂ ਆਫਰ ਤਹਿਤ ਕੰਪਨੀ ਏਅਰਟੈੱਲ, ਜਿਓ ਅਤੇ ਵੋਡਾਫੋਨ-ਆਈਡੀਆ ਸਮੇਤ ਹੋਰ ਟੈਲੀਕਾਮ ਕੰਪਨੀਆਂ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰੇਗੀ। ਫਿਲਹਾਲ ਹੁਣ ਤੱਕ ਬੀ.ਐੱਸ.ਐੱਨ.ਐੱਲ. ਸਿਮ ਕਾਰਡ ਲਈ 20 ਰੁਪਏ ਚਾਰਜ ਕਰਦੀ ਸੀ ਪਰ ਹੁਣ ਲਿਮਟਿਡ ਪੀਰੀਅਡ ਆਫਰ ਤਹਿਤ ਤੁਹਾਨੂੰ 15 ਨਵੰਬਰ ਤੋਂ 28 ਨਵੰਬਰ ਵਿਚਾਲੇ ਫ੍ਰੀ 'ਚ ਬੀ.ਐੱਸ.ਐੱਨ.ਐੱਲ. ਦੀ ਸਿਮ ਪਾਉਣ ਦੀ ਮੌਕਾ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਆਫਰ ਦੇ ਐਲਾਨ ਨਾਲ ਬੀ.ਐੱਸ.ਐੱਨ.ਐੱਲ. ਦੇ ਗਾਹਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :-ਭਾਰਤ 'ਚ ਸ਼ੁਰੂ ਹੋਈ iPhone 12 mini, iPhone 12 Pro Max ਦੀ ਸੇਲ, ਜਾਣੋ ਕੀਮਤ ਤੇ ਆਫਰਸ

ਫ੍ਰੀ ਸਿਮ ਲਈ ਤੁਹਾਨੂੰ ਕੀ ਕਰਨਾ ਹੋਵੇਗਾ
ਤੁਹਾਨੂੰ ਦੱਸ ਦੇਈਏ ਕਿ ਹਰ ਟੈਲੀਕਾਮ ਕੰਪਨੀ ਆਪਣੀ ਨਵੀਂ ਸਿਮ ਦੇ ਬਦਲੇ ਕੁਝ ਨਾ ਕੁਝ ਗਾਹਕਾਂ ਤੋਂ ਚਾਰਜ ਕਰਦੀ ਹੈ ਜਿਸ ਨੂੰ ਐੱਫ.ਆਰ.ਸੀ. ਭਾਵ ਕਿ ਫਰਸਟ ਰਿਚਾਰਜ ਕੂਪਨ ਕਿਹਾ ਜਾਂਦਾ ਹੈ। ਬੀ.ਐੱਸ.ਐੱਨ.ਐੱਲ. ਦੀ ਸਿਮ ਜੇਕਰ ਤੁਸੀਂ ਫ੍ਰੀ 'ਚ ਲੈਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਪਹਿਲਾਂ ਰਿਚਾਰਜ 100 ਰੁਪਏ ਦਾ ਕਰਵਾਉਣਾ ਹੋਵੇਗਾ। ਤੁਸੀਂ ਨੇੜਲੇ ਬੀ.ਐੱਸ.ਐੱਨ.ਐੱਲ. ਸਟੋਰ 'ਤੇ ਜਾ ਕੇ ਇਸ ਆਫਰ ਦਾ ਫਾਇਦਾ ਲੈ ਸਕਦੇ ਹੋ।

ਇਹ ਵੀ ਪੜ੍ਹੋ :-ਵੋਡਾ-ਆਈਡੀਆ ਦੇ ਇਸ ਪਲਾਨ ’ਚ ਮਿਲੇਗਾ ਅਨਲਿਮਟਿਡ ਡਾਟਾ ਤੇ Amazon Prime ਦੀ ਫ੍ਰੀ ਸਬਸਕ੍ਰਿਪਸ਼ਨ


Karan Kumar

Content Editor

Related News