ਵਿਗਿਆਨੀਆਂ ਨੇ ਬਣਾਇਆ ਚਿੱਪ ''ਤੇ ਦਿਲ ਦਾ 3D ਪ੍ਰਤੀਰੂਪ

02/28/2017 4:08:32 PM

ਜਲੰਧਰ- ਦਿਲ ਦੀਆਂ ਬਿਮਾਰੀਆਂ ਤੋਂ ਨਿਪਟਣ ਦੀ ਦਿਸ਼ਾ ''ਚ ਉਮੀਦ ਦੀ ਨਵੀਂ ਕਿਰਨ ਦਿਖਾਈ ਦਿੱਤੀ ਹੈ। ਵਿਗਿਆਨੀਆਂ ਨੇ ਚਿੱਪ ''ਤੇ ਦਿਲ ਦਾ 3ਡੀ ਪ੍ਰਤੀਰੂਪ ਬਣਾਉਣ ''ਚ ਸਫਲਤਾ ਹਾਸਲ ਕੀਤੀ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦੇ ਅਧਿਐਨ ਅਤੇ ਨਵੀਆਂ ਦਵਾਈਆਂ ਦੀ ਖੋਜ ''ਚ ਮਦਦ ਮਿਲੇਗੀ। ਅਮਰੀਕਾ ਦੀ ਵੰਡਰਬਿਲਟ ਯੂਨੀਵਰਸਿਟੀ ਦੇ ਪ੍ਰੋ. ਜਾਨ ਵਿਕਸੋ ਨੇ ਕਿਹਾ ਅਸੀਂ ਆਈ-ਵਾਇਰ -ਹਾਰਟ-ਆਨ-ਏ-ਚਿੱਪ ਬਣਾਉਣ ''ਚ ਸਫਲਤਾ ਹਾਸਲ ਕੀਤੀ ਹੈ।
ਇਸ ਦੀ ਮਦਦ ਨਾਲ ਅਸੀਂ ਦਿਲ ਦੀਆਂ ਕੋਸ਼ਿਕਾਵਾਂ ਨੂੰ ਸਿਰਫ ਦੇਖਦੇ ਹੀ ਨਹੀਂ ਸਗੋਂ ਆਪਣੇ ਹਿਸਾਬ ਤੋਂ ਵੱਖ-ਵੱਖ ਪ੍ਰਸਿਥਤੀਆਂ ''ਚ ਉਨ੍ਹਾਂ ਦੀ ਪ੍ਰਤੀਯੋਗਤਾਵਾਂ ਨੂੰ ਸਮਝਾਉਣ ''ਚ ਵੀ ਸਮਰੱਥ ਹੋ ਸਕਣਗੇ। ਇੰਨਾ ਹੀ ਨਹੀਂ ਭਵਿੱਖ ''ਚ ਮਰੀਜ਼ਾਂ ਦੀਆਂ ਕੋਸ਼ਿਕਾਵਾਂ ਦੇ ਹਿਸਾਬ ਤੋਂ ਉਸ ਨੂੰ ਵਿਸ਼ੇਸ਼ ਦਵਾਈਆਂ ਦੇਣਾ ਵੀ ਸੰਭਵ ਹੋ ਸਕੇਗਾ।

Related News