Netflix ਨੇ ਦਿੱਤਾ ਝਟਕਾ, ਬੰਦ ਕੀਤੀ ਇਹ ਫ੍ਰੀ ਸੁਵਿਧਾ, ਦੇਣਾ ਹੋਣਗੇ ਇੰਨੇ ਪੈਸੇ

02/22/2020 2:05:48 PM

ਗੈਜੇਟ ਡੈਸਕ– ਨੈੱਟਫਲਿਕਸ ਇੰਡੀਆ ਨੇ ਆਪਣੇ ਭਾਰਤੀ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਤਕ ਤੁਸੀਂ ਫ੍ਰੀ ’ਚ ਪਹਿਲੇ ਮਹੀਨੇ ਨੈੱਟਫਲਿਕਸ ਦਾ ਇਸਤੇਮਾਲ ਕਰ ਰਹੇ ਹੋ ਪਰ ਹੁਣ ਅਜਿਹਾ ਨਹੀਂ ਹੋਵੇਗਾ। ਪਹਿਲੇ ਮਹੀਨੇ ਲਈ ਵੀ ਤੁਹਾਨੂੰ ਪੈਸੇ ਦੇਣਾ ਹੋਣਗੇ। ਨੈੱਟਫਲਿਕਸ ਇਸ ਆਫਰ ਦਾ ਪ੍ਰਚਾਰ ਵੀ ਆਪਣੀ ਐਪ ’ਤੇ ਕਰ ਰਹੀ ਹੈ। ਆਓ ਜਾਣਦੇ ਹਾਂ ਇਸ ਬਾਰੇ...

5 ਰੁਪਏ ’ਚ ਇੰਝ ਪਾਓ ਨੈੱਟਫਲਿਕਸ ਦਾ ਸਬਸਕ੍ਰਿਪਸ਼ਨ
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਨੈੱਟਫਲਿਕਸ ਦਾ ਇਹ ਆਫਰ ਸਿਰਫ ਨਵੇਂ ਗਾਹਕਾਂ ਲਈਹੈ। ਉਦਾਹਰਣ ਦੇ ਤੌਰ ’ਤੇ ਸਮਝੀਏ ਤਾਂ ਜੇਕਰ ਤੁਸੀਂ ਪਹਿਲੀ ਵਾਰ ਨੈੱਟਫਲਿਕਸ ਇਸਤੇਮਾਲ ਕਰਨ ਵਾਲੇ ਹੋ ਤਾਂ ਤੁਹਾਨੂੰ ਸਿਰਫ 5 ਰੁਪਏ ’ਚ ਪਹਿਲੇ ਮਹੀਨੇ ਦਾ ਸਬਸਕ੍ਰਿਪਸ਼ਨ ਮਿਲੇਗਾ ਅਤੇ ਉਸ ਤੋਂ ਬਾਅਦ ਤੁਸੀਂ 199 ਰੁਪਏ ਤੋਂ ਲੈ ਕੇ 799 ਰੁਪਏ ਤਕ ਦੇ ਪਲਾਨ ਚੁਣ ਸਕੋਗੇ। ਦੱਸ ਦੇਈਏ ਕਿ ਪਹਿਲਾਂ ਨੈੱਟਫਲਿਕਸ ਦਾ ਪਹਿਲੇ ਮਹੀਨੇ ਦਾ ਸਬਸਕ੍ਰਿਪਸ਼ਨ ਫ੍ਰੀ ’ਚ ਮਿਲਦਾ ਹੈ। 

ਕੰਪਨੀ ਨੇ ਕੀਤੀ ਨਵੇਂ ਆਫਰ ਦੀ ਪੁਸ਼ਟੀ
ਗੈਜੇਟ 360 ਦੀ ਰਿਪੋਰਟ ਮੁਤਾਬਕ, ਨੈੱਟਫਲਿਕਸ ਦੇ ਬੁਲਾਰੇ ਨੇ ਇਸ ਆਫਰ ਦੀ ਪੁੱਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਇਕ ਪ੍ਰਮੋਸ਼ਨਲ ਆਫਰ ਹੈ ਜੋ ਕਿ 5 ਰੁਪਏ ਦੀ ਕੀਮਤ ’ਤੇ ਇਕ ਮਹੀਨੇ ਲਈ ਉਪਲੱਬਧ ਹੋਵੇਗਾ। ਇਕ ਤਰ੍ਹਾਂ ਇਹ ਇਕ ਟ੍ਰਾਇਲ ਆਫਰ ਹੈ, ਹਾਲਾਂਕਿ ਇਹ ਆਫਰ ਫਿਲਹਾਲ ਕੁਝ ਹੀ ਗਾਹਕਾਂ ਨੂੰ ਮਿਲ ਰਿਹਾ ਹੈ। 


Related News