ਹੁਣ ਹਿੰਦੀ ਭਾਸ਼ਾ ’ਚ ਚਲਾ ਸਕੋਗੇ Netflix, ਯੂਜ਼ਰ ਇੰਟਰਫੇਸ ਨੂੰ ਮਿਲੀ ਦੇਸੀ ਭਾਸ਼ਾ ਦੀ ਸੁਪੋਰਟ

Monday, Aug 10, 2020 - 12:28 PM (IST)

ਹੁਣ ਹਿੰਦੀ ਭਾਸ਼ਾ ’ਚ ਚਲਾ ਸਕੋਗੇ Netflix, ਯੂਜ਼ਰ ਇੰਟਰਫੇਸ ਨੂੰ ਮਿਲੀ ਦੇਸੀ ਭਾਸ਼ਾ ਦੀ ਸੁਪੋਰਟ

ਗੈਜੇਟ ਡੈਸਕ– ਸਾਢੇ ਚਾਰ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅਖ਼ਿਰਕਾਰ ਨੈਟਫਲਿਕਸ ਨੇ ਭਾਰਤ ’ਚ ਆਪਣੇ ਯੂਜ਼ਰ ਇੰਟਰਫੇਸ ਦਾ ਪਹਿਲਾ ਦੇਸੀ ‘ਹਿੰਦੀ’ ਵਰਜ਼ਨ ਪੇਸ਼ ਕਰ ਦਿੱਤਾ ਹੈ। ਯਾਨੀ ਇਸ ਅਪਡੇਟ ਤੋਂ ਬਾਅਦ ਨੈਟਫਲਿਕਸ ਪੂਰੀ ਤਰ੍ਹਾਂ ਹਿੰਦੀ ਹੋ ਚੁੱਕਾ ਹੈ। ਹੁਣ ਇਸ ਵਿਚ ਸਾਈਨ-ਅਪ, ਟਾਈਟਲ, ਸਰਚ ਅਤੇ ਪੇਮੈਂਟ ਹਰ ਚੀਜ਼ ਦੀ ਸੁਵਿਧਾ ਤੁਹਾਨੂੰ ਹਿੰਦੀ ਭਾਸ਼ਾ ’ਚ ਹੀ ਮਿਲੇਗੀ। ਨੈਟਫਲਿਕਸ ਹਿੰਦੀ ਸੇਵਾ ਸਾਰੇ ਐਪਸ ਅਤੇ ਡਿਵਾਈਸਿਜ਼ ’ਤੇ ਉਪਲੱਬਧ ਹੋਵੇਗੀ, ਜਿਨ੍ਹਾਂ ’ਚ ਮੋਬਾਇਲ ਫੋਨ, ਕੰਪਿਊਟਰ ਅਤੇ ਟੀਵੀ ਆਦਿ ਸਭ ਨੂੰ ਸ਼ਾਮਲ ਕੀਤਾ ਗਿਆ ਹੈ। 

PunjabKesari

ਇੰਝ ਕਰੋ ਹਿੰਦੀ ਭਾਸ਼ਾ ਨੂੰ ਸੈੱਟ
ਨੈਟਫਲਿਕਸ ਅਕਾਊਂਟ ’ਚ ਹਿੰਦੀ ਭਾਸ਼ਾ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ Manage Profiles ’ਚ ਜਾਣਾ ਹੋਵੇਗਾ। ਇਸ ਤੋਂ ਬਾਅਦ Language ’ਚ ਜਾ ਕੇ ਤੁਸੀਂ ਹਿੰਦੀ ਭਾਸ਼ਾ ਚੁਣ ਸਕਦੇ ਹੋ। ਧਿਆਨ ਰਹੇ ਕਿ ਲੈਂਗਵੇਜ ਸੈਟਿੰਗਸ ਆਪਸ਼ਨ ਪ੍ਰੋਫਾਈਲ-ਸਪੈਸੀਫਿਕ ਹੈ। ਜੇਕਰ ਤੁਸੀਂ ਆਪਣੇ ਪ੍ਰੋਫਾਈਲ ’ਚ ਹਿੰਦੀ ਭਾਸ਼ਾ ਨੂੰ ਸੈੱਟ ਕੀਤਾ ਹੈ ਤਾਂ ਤੁਸੀਂ ਹੀ ਇਸ ਨੂੰ ਹਿੰਦੀ ’ਚ ਵੇਖ ਸਕਦੇ ਹੋ, ਦੂਜੇ ਪ੍ਰੋਫਾਈਲ ’ਚ ਇਹ ਕੰਟੈਂਟ ਅੰਗਰੇਜੀ ਭਾਸ਼ਾ ’ਚ ਹੀ ਸ਼ੋਅ ਹੋਵੇਗਾ। 


author

Rakesh

Content Editor

Related News