ਨਾਸਾ ਨੇ ਮੰਗਲ ''ਤੇ ਬੈਂਗਣੀ ਚੱਟਾਨ ਦਾ ਲਗਾਇਆ ਪਤਾ

Saturday, Dec 31, 2016 - 09:04 AM (IST)

ਨਾਸਾ ਨੇ ਮੰਗਲ ''ਤੇ ਬੈਂਗਣੀ ਚੱਟਾਨ ਦਾ ਲਗਾਇਆ ਪਤਾ
ਜਲੰਧਰ- ਨਾਸਾ ਦੇ ਮੰਗਲ ਕਿਯੂਰਿਓਸਿਟੀ ਪੁਲਾੜ ਨੇ ਲਾਲ ਗ੍ਰਹਿ ਦੇ ਪਰਬਤੀ ਖੇਤਰ ਨੂੰ ਕਰੀਬ ਨਾਲ ਕੈਦ ਕੀਤਾ ਹੈ, ਜਿਸ ਦੇ ਅਗਲੇ ਹਿੱਸੇ ''ਚ ਬੈਂਗਣੀ ਰੰਗ ਦੀ ਚੱਟਾਨ ਨਜ਼ਰ ਆ ਰਹੀ ਹੈ। ਪੁਲਾੜ ਦੇ ਮਾਸਟ ਕੈਮਰਾ (ਮਾਸਟਕੈਮ) ਨਾਲ ਲਈ ਗਈ ਤਸਵੀਰ ''ਚ ਮਾਊਂਟ ਸ਼ਾਰਪ ਦੇ ਨਿਕਟ ਬੈਂਗਣੀ ਰੰਗ ਦੀਆਂ ਚੱਟਾਨਾ ਨਜ਼ਰ ਆ ਰਹੀਆਂ ਹਨ। ਦ੍ਰਿਸ਼ ''ਚ ਉੱਚੀ ਪਰਤ ਸਮੇਤ ਮੱਧ ਦੂਰੀ ਵੀ ਨਜ਼ਰ ਆ ਰਹੀ ਹੈ, ਜਿੱਥੇ ਭਵਿੱਖ ''ਚ ਮਿਸ਼ਨ ਨੂੰ ਪਹੁੰਚਾਉਣਾ ਹੈ।
ਨਾਸਾ ਨੇ ਦੱਸਿਆ ਹੈ ਕਿ ਪਰਬਤਾਂ ਦੇ ਰੰਗ ''ਚ ਅੰਤਰ ਮਾਊਂਟ ਸ਼ਾਰਪ ਦੀ ਬਣਤਰ ਸੰਬੰਧੀ ਭਿੰਨਤਾ ਵੱਲ ਇਸ਼ਾਰਾ ਕਰਦਾ ਹੈ। ਅਮਰੀਕੀ ਪੁਲਾੜ ਏਜੰਸੀ ਨੇ ਕਿਹਾ ਹੈ ਕਿ ਹੋਰ ਪਰਬਤਾਂ ਦੇ ਅੱਗੇ ਦੇ ਹਿੱਸੇ ਦਾ ਰੰਗ ਬੈਂਗਣੀ ਪਾਇਆ ਗਿਆ ਕਿਯੂਰਿਓਸਿਟੀ ਦੇ ਰਸਾਇਣਕ ਅਤੇ ਖਣਿਜ ਉਪਕਰਣ ਨੇ ਹੇਮਾਟਾਈਟ ਦਾ ਪਤਾ ਲਗਾਇਆ ਹੈ।

Related News