ਸਾਲ 2018 ''ਚ ਸੂਰਜ ''ਤੇ ਵਿਸ਼ਵ ਦਾ ਪਹਿਲਾ ਮਿਸ਼ਨ ਸ਼ੁਰੂ ਕਰੇਗਾ ਨਾਸਾ

Friday, Jun 02, 2017 - 01:30 PM (IST)

ਸਾਲ 2018 ''ਚ ਸੂਰਜ ''ਤੇ ਵਿਸ਼ਵ ਦਾ ਪਹਿਲਾ ਮਿਸ਼ਨ ਸ਼ੁਰੂ ਕਰੇਗਾ ਨਾਸਾ

ਜਲੰਧਰ- ਨਾਸਾ ਅਗਲੇ ਸਾਲ ਸੂਰਜ ਲਈ ਆਪਣਾ ਪਹਿਲਾ ਰੋਬੋਟਿਕ ਪੁਲਾੜਯਾਨ ਰਵਾਨਾ ਕਰਨ ਦੀ ਤਿਆਰੀ ਕਰ ਰਿਹਾ ਹੈ। ਸੂਰਜ ਦੇ ਵਾਤਾਵਰਣ ਅਤੇ ਉੱਥੋ ਦੇ ਹਾਲਾਤਾਂ ਦੇ ਅਧਿਐਨ ਲਈ ਇਹ ਪੁਲਾੜਯਾਨ ਉਸ ਦੇ 60 ਲੱਖ ਕਿਲੋਮੀਟਰ ਦੀ ਪੈਰਾਡੀ 'ਚ ਪ੍ਰਵੇਸ਼ ਕਰੇਗਾ। ਇਸ ਤੋਂ ਪਹਿਲਾਂ ਮਨੁੱਖ ਨੇ ਚੰਦਰਮਾਂ, ਮੰਗਲ ਅਤੇ ਤਾਰਿਆਂ ਦੇ ਵਿਚਕਾਰ ਦੀ ਜਗ੍ਹਾ 'ਚ ਆਪਣੇ ਸਪੇਸਕ੍ਰਾਫਟ ਭੇਜੇ ਹਨ। ਹੁਣ ਨਾਸਾ ਆਪਣਾ ਪਹਿਲਾ ਸੋਲਰ ਪ੍ਰੋਬ ਪਲੱਸ ਮਿਸ਼ਨ ਭੇਜਣ ਦੀ ਤਿਆਰੀ ਕਰ ਰਿਹਾ ਹੈ। ਸੂਰਜ ਅਤੇ ਧਰਤੀ ਦੀ ਦੂਰੀ ਕਰੀਬ 14,900,0000 ਕਿਲੋਮੀਟਰ ਹੈ।
ਨਾਸਾ ਦੇ ਇਕ ਰਿਸਰਚ ਵਿਗਿਆਨੀਆਂ ਨੇ ਦੱਸਿਆ ਸੂਰਜ ਲਈ ਇਹ ਸਾਡਾ ਪਹਿਲਾ ਮਿਸ਼ਨ ਹੋਵੇਗਾ। ਅਸੀਂ ਸੂਰਜ ਦੀ ਸਤ੍ਹਾ 'ਤੇ ਨਹੀਂ ਜਾ ਸਕਦੇ ਪਰ ਇਸ ਮਿਸ਼ਨ 'ਚ ਅਸੀਂ ਸੂਰਜ ਦੇ ਇੰਨੇ ਨਜ਼ਦੀਕ ਜਾਣਗੇ ਕਿ ਉਸ ਦੇ ਵਾਤਾਵਰਣ ਅਤੇ ਹਾਲਾਤਾਂ ਨਾਲ ਜੁੜੇ ਅਹਿਮ ਸਾਵਾਲਾਂ ਦਾ ਜਵਾਬ ਖੋਜ ਸਕੇ। 
ਉਮੀਦ ਹੈ ਕਿ ਮਿਸ਼ਨ ਵੱਲੋਂ ਵਿਗਿਆਨੀ ਇਹ ਪਤਾ ਕਰ ਸਕਣਗੇ ਕਿ ਸੂਰਜ ਦੀ ਸਤ੍ਹਾ ਉਸ ਦੇ ਵਾਤਾਵਰਣ ਦੀ ਤਰ੍ਹਾਂ ਗਰਮ ਕਿਉਂ ਨਹੀਂ ਹੈ। ਸੂਰਜ ਦੀ ਸਤ੍ਹਾ ਨੂੰ ਫੋਟੋਸਫੀਅਰ ਕਿਹਾ ਜਾਂਦਾ ਹੈ ਅਤੇ ਇਸ ਦੇ ਵਾਤਾਵਰਣ ਨੂੰ ਕੋਰੀਨਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਨਾਸਾ ਦੇ ਮੁਤਾਬਕ ਸੂਰਜ ਦੀ ਸਤ੍ਹਾ ਦਾ ਤਾਪਮਾਨ ਸਿਰਫ 5,500 ਡਿਗਰੀ ਸੈਲਸੀਅਸ ਹੈ, ਜਦਕਿ ਇਸ ਦਾ ਵਾਤਾਵਰਣ 20 ਲੱਖ ਡਿਗਰੀ ਸੈਲਸੀਅਸ ਦੇ ਕਰੀਬ ਹੈ।


Related News