NASA ਦੇ ਨਵੇਂ ਸਪੇਸ ਟੂਰਿਜ਼ਮ ਪੋਸਟਰ ; ਹਕੀਕਤ ਜਾਂ ਕੋਰੀ ਕਲਪਨਾ

02/11/2016 11:35:02 AM

ਜਲੰਧਰ : ਨਾਸਾ (NASA) ਨੈਸ਼ਨਲ ਐਰੋਨਾਟਿਕਸ ਤੇ ਸਪੇਸ ਐਡਮਨਿਸਟ੍ਰੇਸ਼ਨ ਨੇ ਇਕ ਵਾਰ ਮੁੜ ਵਿੰਟੇਜ ਪੋਸਟਰਜ਼ ਤੋਂ ਪ੍ਰਭਾਵਿਤ ਹੋ ਕੇ 3 ਪੋਸਟਰ ਰਿਲੀਜ਼ ਕੀਤੇ ਹਨ। ਇਨ੍ਹਾਂ ਪੋਸਟਰਜ਼ ਨੂੰ ਦੇਖ ਕੇ ਤੁਹਾਡਾ ਵੀ ਮਨ ਕਰੇਗਾ ਕਿ ਤੁਸੀਂ ਆਪਣਾ ਸਾਮਾਨ ਪੈਕ ਕਰੋ ਤੇ ਸਪੇਸ ਯਾਤਰਾ ''ਤੇ ਚਲੇ ਜਾਓ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਪੇਸ ਯਾਤਰਾ ''ਤੇ ਜਾ ਸਕਦੇ ਹੋ। ਜੀ ਹਾਂ, ਦੇਖਣ ''ਚ ਆਪਣੇ ਵੱਲ ਆਕਰਸ਼ਿਤ ਕਰਨ ਵਾਲਾ ਇਹ ਪੋਸਟਰ ਸਿਰਫ ਕਲਪਨਾ ਹੈ। ਜੇ ਨਾਸਾ ਵੱਲੋਂ ਕੀਤੇ ਜਾ ਰਹੇ ਅਧਿਐਨਾਂ ਦੀ ਗੱਲ ਕਰੀਏ ਤਾਂ ਇਸ ਨੂੰ ਅਸੀਂ ਕੋਰੀ ਕਲਪਨਾ ਨਹੀਂ ਕਹਿ ਸਕਦੇ। ਪੋਸਟਰ ਬਣਾਉਣ ਵਾਲੇ ਨੇ ਇਸ ਸੁਪਨੇ ਨੂੰ ਹਕੀਕਤ ਦਾ ਰੂਪ ਦਿੰਦੇ ਹੋਏ ਆਪਣੀ ਕਲਪਨਾ ਜਗ-ਜ਼ਾਹਿਰ ਕੀਤੀ ਹੈ। 

ਇਹ ਪੋਸਟਰ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਨੇ 2016 ਦੇ ਕੈਲੰਡਰ ਲਈ ਬਣਾਇਆ ਹੈ, ਜੋ ਸਿਰਫ ਨਾਸਾ ਦੇ ਸਟਾਫ, ਵਿਗਿਆਨੀਆਂ, ਇੰਜੀਨੀਅਰਾਂ ਤੇ ਸਰਕਾਰੀ ਆਫਿਸ਼ੀਅਲਜ਼ ਨੂੰ ਵੰਡੇ ਜਾਣਗੇ। ਜੇ. ਪੀ. ਐੱਲ. ਇਸ ਦੀਆਂ ਡਿਜੀਟਲ ਕਾਪੀਆਂ ਵੀ ਹਰ ਮਹੀਨੇ ਦੇ ਹਿਸਾਬ ਨਾਲ ਰਿਲੀਜ਼ ਕਰੇਗਾ ਪਰ ਜੇ ਤੁਸੀਂ ਇਸ ਦੀ ਫਿਜ਼ੀਕਲ ਕਾਪੀ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਫਰਮ ਦੀ ਵੈੱਬਸਾਈਟ ''ਤੇ ਮਿਲ ਸਕਦੀ ਹੈ। ਨਾਸਾ ਦਾ ਇਹ ਕਾਂਸੈਪਟ ਨਵਾਂ ਨਹੀਂ ਹੈ, ਇਸ ਤੋਂ ਪਹਿਲਾਂ ਵੀ ਨਾਸਾ ਵੱਲੋਂ ਇਸ ਤਰ੍ਹਾਂ ਦੇ ਪੋਸਟਰ ਰਿਲੀਜ਼ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਤੁਸੀਂ ਲੈਬ ਦੀ ਸਾਈਟ ''ਤੇ ਦੇਖ ਸਕਦੇ ਹੋ। ਜੇ ਇਨ੍ਹਾਂ ਪੋਸਟਰਜ਼ ਨੂੰ ਬਿਹਤਰੀਨ ਆਰਟ ਵਰਕ ਦਾ ਨਮੂਨਾ ਕਹੀਏ ਤਾਂ ਗਲਤ ਨਹੀਂ ਹੋਵੇਗਾ।  
ਇਹ ਪ੍ਰਾਜੈਕਟ ਡਾਨ ਕਲਾਰਕ ਲਈ ਇਕ ਸੁਪਨੇ ਦੇ ਸੱਚ ਹੋਣ ਵਰਗਾ ਸੀ। ਦੱਸ ਦੇਈਏ ਕਿ ਡਾਨ ਕਲਾਰਕ ਨੇ ਆਪਣੇ ਭਰਾ ਰਾਯਨ ਕਲਾਰਕ ਨਾਲ ਮਿਲ ਕੇ 2006 ''ਚ ਇਨਵਿਜ਼ੀਬਲ ਕ੍ਰੀਚਰ ਨਾਂ ਦਾ ਗ੍ਰਾਫਿਕ ਡਿਜ਼ਾਈਨਰ ਸਟੂਡੀਓ ਸ਼ੁਰੂ ਕੀਤਾ ਸੀ। ਜ਼ਿਕਰਯੋਗ ਹੈ ਕਿ ਕਲਾਰਕ ਦੇ ਗ੍ਰੈਂਡਫਾਦਰ ਨਾਸਾ ''ਚ 30 ਸਾਲ ਤਕ ਵਿਆਖਿਆਕਾਰਕs ਤੇ ਗ੍ਰਾਫਿਕ ਡਿਜ਼ਾਈਨਰ ਵਜੋਂ ਕੰਮ ਕਰ ਚੁੱਕੇ ਹਨ। ਇਨ੍ਹਾਂ ਪੋਸਟਰਜ਼ ਨੂੰ ਡਿਜ਼ਾਈਨ ਕਰਨ ''ਚ ਵਿੰਟੇਜ ਥੀਮ ਵੱਲ ਧਿਆਨ ਦਿੱਤਾ ਗਿਆ ਸੀ। ਇਨ੍ਹਾਂ ਪੋਸਟਰਜ਼ ''ਚ ਹਰ ਮਹੀਨੇ ਦੇ ਹਿਸਾਬ ਨਾਲ ਵੱਖਰੀ ਥੀਮ ਰੱਖੀ ਗਈ ਹੈ, ਜਿਨ੍ਹਾਂ ''ਚੋਂ ਇਕ ''ਦਿ ਗ੍ਰੈਂਡ ਟੂਰ'' ਨਾਸਾ ਦੇ ਵੋਏਜਰ ਮਿਸ਼ਨ ਨੂੰ ਦਰਸਾਉਂਦੀ ਹੈ। ਵੋਏਜਰ ਮਿਸ਼ਨ ''ਤੇ ਨਾਸਾ ਨੇ ਹਰ ਪਲੈਨੇਟ ਦੀ ਗ੍ਰੈਵਿਟੀ ਦੇ ਹਿਸਾਬ ਨਾਲ ਹਰ ਸਪੇਸਕ੍ਰਾਫਟ ਦੀ ਵਿਲੋਸਟੀ ਨੂੰ ਸੈੱਟ ਕੀਤਾ ਸੀ ਤਾਂ ਜੋ ਸਪੇਸਕ੍ਰਾਫਟ ਸੋਲਰ ਸਿਸਟਮ ਦੀਆਂ ਹੱਦਾਂ ਤੋਂ ਪਰ੍ਹੇ ਜਾ ਸਕਣ। ਇਨ੍ਹਾਂ ਗੱਲਾਂ ਤੋਂ ਹੀ ਪ੍ਰਭਾਵਿਤ ਹੈ ''ਦਿ ਗ੍ਰੈਂਡ ਟੂਰ'' ਨਾਂ ਦਾ ਪੋਸਟਰ। 
ਬਾਕੀ 2 ਪੋਸਟਰਾਂ ''ਚੋਂ ਇਕ ਇਨਸੋਲਾਡਸ ਹੈ, ਜਿਸ ''ਚ ਸ਼ਨੀ ਗ੍ਰਹਿ ਦਾ ਚੰਦਰਮਾ ਦਿਖਾਇਆ ਗਿਆ ਹੈ ਜਿਥੇ 100 ਤੋਂ ਵੱਧ ਝਰਨੇ ਹਨ। ਇਸ ''ਤੇ ਕਲਪਨਾ ਕੀਤੀ ਗਈ ਹੈ ਕਿ ਅਸੀਂ ਕਿਸੇ ਸਮੇਂ ਉਸ ਥਾਂ ''ਤੇ ਘੁੰਮਣ ਜਾਵਾਂਗੇ। ਪੋਸਟਰ ''ਚ ਟ੍ਰੈਵਲਰਜ਼ ਨੂੰ ਇਨ੍ਹਾਂ ਖੂਬਸੂਰਤ 100 ਤੋਂ ਵੱਧ ਝਰਨਿਆਂ ਦੇ ਨਜ਼ਾਰਿਆਂ ਦਾ ਆਨੰਦ ਮਾਣਨ ਲਈ ਵਿਜ਼ਿਟ ਕਰਨ ਲਈ ਕਿਹਾ ਜਾ ਰਿਹਾ ਹੈ। 
ਤੀਜੇ ਪੋਸਟਰ ''ਚ ਮੰਗਲ ਗ੍ਰਹਿ ਦਿਖਾਇਆ ਗਿਆ ਹੈ, ਜਿਸ ''ਤੇ ਰਾਕੇਟ, ਖੇਤੀਬਾੜੀ ਤੇ ਪਲੇਨਜ਼ ਆਦਿ ਦੇ ਸਿੰਬਲ ਦੇਖ ਕੇ ਇੰਝ ਲੱਗਦਾ ਹੈ ਕਿ ਇਨਸਾਨ ਨੇ ਲਾਲ ਗ੍ਰਹਿ ''ਤੇ ਆਪਣੀ ਮੌਜੂਦਗੀ ਨੂੰ ਚੰਗੀ ਤਰ੍ਹਾਂ ਸਥਾਪਿਤ ਕਰ ਲਿਆ ਹੈ। ਇਨ੍ਹਾਂ ਪੋਸਟਰਜ਼ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਸਪੇਸ ਯਾਤਰਾ ਬਸ ਕੁਝ ਸਾਲ ਹੀ ਦੂਰ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਨਾਸਾ ਕੋਲ ਇਸ ਤਰ੍ਹਾਂ ਦੇ ਟ੍ਰਿਪ ਲਈ ਨਾ ਤਾਂ ਕੋਈ ਪਲਾਨ ਤਿਆਰ ਹੈ ਤੇ ਨਾ ਹੀ ਫੰਡਜ਼ ਹਨ।

 


Related News