ਸ਼ਨੀ ਦੇ ਉਪਗ੍ਰਹਿ ''ਤੇ ਨਾਸਾ ਨੂੰ ਮਿਲਿਆ ਪਾਣੀ, ਜੀਵਨ ਦੀ ਹੋ ਸਕਦੀ ਹੈ ਸੰਭਾਵਨਾ
Saturday, Apr 15, 2017 - 02:03 PM (IST)

ਜਲੰਧਰ- ਧਰਤੀ ''ਤੇ ਮਨੁੱਖੀ ਮੌਜੂਦਗੀ ਤੋਂ ਇਲਾਵਾ ਅਨੰਤ ਬ੍ਰਾਂਹਮਡ ''ਚ ਕਿਸੇ ਹੋਰ ਜੀਵਨ ਦਾ ਹੋਣ ਜਾਂ ਨਾ ਹੋਣ ਦੇ ਦਾਅਵੇ ਲੰਬੇ ਸਮੇਂ ਤੋਂ ਬਹਿਸ ਦਾ ਮੁੱਦਾ ਰਹੇ ਹੈ। ਹੁਣ ਇਸ ਵਿਸ਼ੇ ''ਤੇ ਨੈਸਨਲ ਐਰਨਾਟਿਕਸ ਐਂਡ ਸਪੇਸ ਨੇ ਪਹਿਲੀ ਵਾਰ ਪੁਸ਼ਟੀ ਕੀਤੀ ਹੈ ਕਿ ਧਿਰਤੀ ਦੇ ਹੀ ਸੋਲਰ ਸਿਸਟਮ ''ਚ ਸ਼ਨੀ ਗ੍ਰਹਿ ਦੇ ਚੰਦਰਮਾਂ ਐਨਸੇਲਡਸ ''ਤੇ ਜੀਵਨ ਹੋ ਸਕਦਾ ਹੈ। ਨਾਸਾ ਵੱਲੋਂ ਕੀਤੀ ਗਈ ਇਹ ਆਪਣੀ ਤਰ੍ਹਾਂ ਦੀ ਪਹਿਲੀ ਪੁਸ਼ਟੀ ਕੀਤੀ ਹੈ। ਸ਼ਨੀ ਗ੍ਰਹਿ ਨੂੰ ਲੈ ਕੇ ਨਾਸਾ ਦੇ ਜਾਂਚ ਅਭਿਐਨ ''ਚ ਬਰਫ ਨਾਲ ਢਕੇ ਐਨਸੇਲਡਸ ''ਤੇ ਇਕ ਦਰਾਰ ਦੇ ਅੰਦਰ ਪਾਮੀ ਵਰਗੀ ਚੀਜ਼ ਦੇਖੀ ਗਈ ਹੈ। ਜਾਂਚ ਕਰਨ ''ਤੇ ਪਤਾ ਚੱਲਿਆ ਹੈ ਕਿ ਉਸ ''ਚ 98 ਫੀਸਦੀ ਪਾਮੀ ਹੈ। ਬਾਕੀ ਦੋ ਫੀਸਦੀ ''ਚ ਗਾਈਡ੍ਰੋਜਨ, ਕਾਰਬਨ ਡਾਈਆਕਸਾਈਡ ਅਤੇ ਮੀਥੈਨ ਤੋਂ ਇਲਾਵਾ ਹੋਰ ਵੀ ਕਾਰਬਨ ਨਿਸ਼ਾਨ ਪਾਏ ਗਏ ਹਨ। ਇਹ ਸਾਰੇ ਜੀਵਨ ਦੀ ਸੰਭਾਵਨਾ ਦਾ ਸੰਕੇਤ ਦਿੰਦੇ ਹਨ।
ਐਨਸੇਲਡਸ ''ਤੇ ਮਿਲੇ ਪਾਣੀ ਦਾ ਨਿਰੀਖਣ ਕਰਨ ਵਾਲੇ ਸੈਨ ਐਂਟੋਨਿਓ ਦੇ ਹੰਟਰਵੇਟ ਆਫ ਦ ਸਾਊਥਵੈਸਟ ਰਿਸਰਚ ਇੰਸਟੀਚਿਊਟ ਨੇ ਕਿਹਾ ਹੈ ਕਿ (ਅਣਵਿਕ ਹਾਈਡ੍ਰੋਜਨ ਜਾਂ molecular hydrogen) ਕੇਕ ''ਤੇ ਬਰਫ ਜੰਮਣ ਵਰਗਾ ਹੈ। ਇੰਸਟੀਚਿਊਟ ਦੇ ਇਲਾਜ਼ ਬਿਆਨ ''ਚ ਕਿਹਾ ਗਿਆ ਹੈ ਕਿ ਹੋਰ ਅਜਿਹਾ ਸੰਭਵ ਇਸ ਲਈ ਕਿਉਂਕਿ ਉਹ ਕਾਫੀ ਤਾਰਵਾਂ ''ਚ ਸੀ। ਸਾਨੂੰ ਵਾਪਸ ਚੈੱਕ ਕਰ ਕੇ ਜੀਵਨ ਦੇ ਸੰਕੇਤਾਂ ਨੂੰ ਖੋਜਣਾ ਹੋਵੇਗਾ।
ਡਾਟਾ ਦੇ ਆਧਾਰ ''ਤੇ ਨਾਸਾ ਦਾ ਮੰਨਣਾ ਹੈ ਕਿ ਬੈਕਟੀਰੀਆ ਵਰਗਾ ਸਾਧਾਰਨ ਜੀਵਨ ਐਨਸੇਲਡਸ ਦੇ ਸਮੁੰਦਰ ਦੀ ਸਤ੍ਹਾਂ ''ਤੇ ਸੰਭਵ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੁਝ ਮਿਲਦਾ ਹੈ ਤਾਂ ਉਹ ਜੀਵਨ ਦੀ ਖੋਜ ਨੂੰ ਲੈ ਕੇ ਉਤਸ਼ਾਹਿਤ ਹੈ। ਨਾਸਾ ਵਿਗਿਆਨੀ ਲਿੰਡਾ ਸਪਿੱਲਕਰ ਨੇ ਕਿਹਾ ਹੈ ਕਿ ਅਸੀਂ ਐਨਸੇਲਡਸ ''ਤੇ ਜੀਵਾਂ ਦੇ ਹੋਣ ਦੇ ਸਬੂਤ ਨਹੀਂ ਮਿਲੇ ਹਨ, ਜਦਕਿ ਜੀਵਨ ਲਈ ਜ਼ਰੂਰੀ ਲਗਭਗ ਸਾਰੀਆਂ ਚੀਜ਼ਾਂ ਇਹ ਮੌਜੂਦ ਹੈ। ਉਨ੍ਹਾਂ ਨੇ ਕਿਹਾ ੈਹ ਕਿ ਸ਼ਨੀ ਦੇ ਇਕ ਚੰਦਰਮਾਂ ''ਤੇ ਜੀਵਨ ਦੇ ਹੋਣ ਲਈ ਕੇਮੀਕਲ ਐੱਨ. ਜੀ. ਦੀ ਪੁਸ਼ਟੀ ਹੋਣਾ ਦੂਜੀ ਦੁਨੀਆਂ ਦੀ ਸਾਡੀ ਖੋਜ ''ਚ ਇਕ ਵੱਡਾ ਮੀਲ ਦਾ ਪੱਥਰ ਹੈ। ਐਨਸੇਲਡਸ ਦਾ ਆਕਾਰ ਕਾਫੀ ਛੋਟਾ ਹੈ। ਇਹ ਧਰਤੀ ਦੇ ਚੰਦਰਮਾਂ ਦੇ ਸਿਰਫ 15 ਫੀਸਦੀ ਜਿੰਨਾ ਵੱਡਾ ਹੈ।
ਯੂਨੀਵਰਸਿਟੀ ਕਾਲੇਜ ਲੰਡਨ ''ਚ ਫਿਜ਼ੀਕਲ ਦੇ ਪ੍ਰੋਫੈਸਰ ਐਂਡ੍ਰਯੂ ਕੋਟਸ ਦੱਸਦੇ ਹਨ ਕਿ ਸਾਡੇ ਹੀ ਸੋਲਰ ਸਿਸਟਮ ''ਚ ਧਰਤੀ ਦੇ ਬਾਹਰ ਜਿੰਨ੍ਹਾਂ ਗ੍ਰਹਿਆਂ ''ਤੇ ਜੀਵਨ ਹੋਣ ਦੀ ਸੰਭਵਨਾ ਹੈ, ਉਨ੍ਹਾਂ ''ਚ ਮੰਗਲ ਅਤੇ ਯੂਰੋਪਾ ਤੋਂ ਬਾਅਦ ਹੁਣ ਇਹ ਚੰਦਰਮਾਂ (ਐਨਸੇਲਡਸ) ਵੀ ਸ਼ਾਮਿਲ ਹੋ ਗਿਆ ਹੈ।