ਕੋਰੋਨਾਵਾਇਰਸ ਦੇ ਡਰ ਕਾਰਨ ਰੱਦ ਹੋ ਸਕਦੈ ਵੱਡਾ ਟੈਕ ਈਵੈਂਟ MWC 2020

02/12/2020 10:11:37 PM

ਗੈਜੇਟ ਡੈਸਕ—ਚੀਨ ਤੋਂ ਇਲਾਵਾ ਕੋਰੋਨਾਵਾਇਰਸ ਦਾ ਡਰ ਬਾਕੀ ਦੇਸ਼ਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹੁਣ ਇਸ ਦਾ ਅਸਰ ਦੁਨੀਆ ਦੇ ਸਭ ਤੋਂ ਵੱਡੇ ਤਕਨਾਲੋਜੀ ਈਵੈਂਟਸ 'ਤੇ ਵੀ ਪੈਂਦਾ ਦਿਖ ਰਿਹਾ ਹੈ। ਤੇਜ਼ੀ ਨਾਲ ਫੈਲੇ ਵਾਇਰਸ ਦੇ ਖਤਰੇ ਨੂੰ ਲੈ ਕੇ ਬਾਕੀ ਦੇਸ਼ ਵੀ ਅਲਰਟ ਹੋ ਗਏ ਹਨ ਅਤੇ ਚੀਨ ਤੋਂ ਇਲਾਵਾ ਭਾਰਤ ਤਕ ਵੀ ਇਸ ਨੂੰ ਲੈ ਕੇ ਅਲਰਟ ਹੈ। ਇਨਾਂ ਹੀ ਨਹੀਂ ਸਪੇਨ 'ਚ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ (MWC 2020) ਨਾਲ ਵੀ ਕਈ ਟੈੱਕ ਕੰਪਨੀਆਂ ਨੇ ਕਿਨਾਰਾ ਕਰ ਲਿਆ ਹੈ।

ਮੋਬਾਇਲ ਵਰਲਡ ਕਾਂਗਰਸ ਹਰ ਸਾਲ ਹੋਣ ਵਾਲੇ ਸਭ ਤੋਂ ਵੱਡੇ ਟੈੱਕ ਫੇਅਰ 'ਚੋਂ ਇਕ ਹੈ ਅਤੇ ਇਕ ਤੋਂ ਬਾਅਦ ਇਕ ਕਈ ਕੰਪਨੀਆਂ ਨੇ ਇਸ 'ਚ ਆਉਣ ਤੋਂ ਮਨਾ ਕਰ ਦਿੱਤਾ ਹੈ। ਅਜਿਹਾ ਕਰਨ ਦਾ ਕਾਰਨ ਇਨ੍ਹਾਂ ਸਾਰਿਆਂ ਤਕਨਾਲੋਜੀ ਬ੍ਰੈਂਡਸ ਵੱਲੋਂ ਕੋਰੋਨਾਵਾਇਰਸ ਦੱਸਿਆ ਜਾ ਰਿਹਾ ਹੈ। ਇਕ ਦਰਜਨ ਤੋਂ ਜ਼ਿਆਦਾ ਕੰਪਨੀਆਂ ਪਹਿਲਾਂ ਹੀ MWC 'ਚ ਆਉਣ ਤੋਂ ਮਨਾ ਕਰ ਚੁੱਕੀਆਂ ਹਨ ਅਤੇ ਇਸ ਲਿਸਟ 'ਚ ਹੁਣ ਫਿਨਲੈਂਡ ਦੀ ਫਰਮ ਨੋਕੀਆ ਦਾ ਨਾਂ ਵੀ ਜੁੜ ਗਿਆ ਹੈ। ਨੋਕੀਆ ਬ੍ਰੈਂਡ ਦੀ ਮਾਰਕੀਟਿੰਗ ਕਰਨ ਵਾਲੀ ਫਰਮ ਐੱਚ.ਐੱਮ.ਡੀ. ਗਲੋਬਲ ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਸਾਰਿਆਂ ਦੀ ਸਿਹਤ ਨੂੰ ਪਹਿਲ ਦਿੰਦੇ ਹੋਏ ਕੰਪਨੀ ਇਸ ਈਵੈਂਟ 'ਚ ਨਹੀਂ ਆਵੇਗੀ।

ਬ੍ਰੈਂਡਸ ਨੇ ਵਾਪਸ ਲਿਆ ਨਾਂ
MWC 2020 'ਚ ਆਉਣ ਵਾਲੇ ਜਿਨ੍ਹਾਂ ਬ੍ਰੈਂਡਸ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ ਉਨ੍ਹਾਂ 'ਚ ਐਮਾਜ਼ੋਨ, AT&T, ਆਰਿਕਸਨ, ਫੇਸਬੁੱਕ,ਐੱਚ.ਐੱਮ.ਡੀ. ਗਲੋਬਲ, ਇੰਟੈਲ, ਐੱਲ.ਜੀ., ਨੋਕੀਆ, ਮੀਡੀਆਟੇਕ ,NVIDIA,ਸੋਨੀ, TCL, ਵੀਵੋ, ਅਤੇ ZTE ਸ਼ਾਮਲ ਹਨ। ਅਜਿਹੇ 'ਚ ਚੀਨ ਦਾ ਬ੍ਰੈਂਡ ਹੁਵਾਵੇਈ ਹੀ ਹੁਣ ਅਜਿਹਾ ਬਚਿਆ ਹੈ ਜੋ MWC 2020 'ਚ ਆਉਣ ਨੂੰ ਤਿਆਰ ਹੈ ਅਤੇ ਬਾਕੀ ਸਾਰੀਆਂ ਵੱਡੀਆਂ ਟੈੱਕ ਕੰਪਨੀਆਂ ਆਪਣੀਆਂ ਨਾਂ ਵਾਪਸ ਲੈ ਚੁੱਕੀਆਂ ਹਨ। ਦੱਸਣਯੋਗ ਹੈ ਕਿ ਇਸ ਟੈੱਕ ਈਵੈਂਟ 'ਚ 1 ਲੱਖ ਤੋਂ ਜ਼ਿਆਦਾ ਵਿਜ਼ਿਟਰਸ ਆਉਣ ਵਾਲੇ ਸਨ ਜਿਨ੍ਹਾਂ 'ਚ ਚੀਨ ਦੇ 5000 ਤੋਂ 6000 ਵਿਜ਼ਿਟਰਸ ਸ਼ਾਮਲ ਹੁੰਦੇ।

ਬੈਠਕ 'ਚ ਹੋਵੇਗਾ ਵੱਡਾ ਫੈਸਲਾ
ਟੈੱਕ ਫੇਅਰ ਦਾ ਆਯੋਜਨ ਕਰਨ ਵਾਲੀ ਵਾਇਰਲੈੱਸ ਟ੍ਰੇਡ ਬਾਡੀ GSMA ਵੱਲੋਂ ਹੁਣ ਤਕ ਸਾਫ ਨਹੀਂ ਕੀਤਾ ਗਿਆ ਹੈ ਕਿ ਇਸ ਈਵੈਂਟ ਦਾ ਆਯੋਜਨ ਇਨ੍ਹਾਂ ਕੰਪਨੀਆਂ ਦੇ ਬਿਨਾਂ ਹੋਵੇਗਾ ਜਾਂ ਨਹੀਂ। ਹਾਲਾਂਕਿ, GSMA ਵੱਲੋਂ ਬੀਤੇ ਐਤਵਾਰ ਨੂੰ ਐਕਸਟਰਾ ਸੇਫਟੀ ਅਤੇ ਹਾਈਜੀਨ ਨਾਲ ਜੁੜਿਆ ਬਿਆਨ ਜਾਰੀ ਕੀਤਾ ਗਿਆ ਅਤੇ ਕਿਹਾ ਗਿਆ ਹੈ ਕਿ ਚੀਨ ਦੇ ਉਨ੍ਹਾਂ ਖੇਤਰਾਂ ਤੋਂ ਵਿਜ਼ਿਟਰਸ ਨੂੰ ਆਉਣ ਦੀ ਅਨੁਮਤਿ ਨਹੀਂ ਮਿਲੇਗੀ ਜਿਥੇ ਕੋਰੋਨਾਵਾਇਰਸ ਫੈਲਿਆ ਹੋਇਆ ਹੈ। GSMA ਦੀ ਅਗਲੀ ਮੀਟਿੰਗ 'ਚ ਇਸ ਈਵੈਂਟ ਦਾ ਆਯੋਜਨ ਕਰਨ ਜਾਂ ਇਸ ਨੂੰ ਰੱਦ ਕਰਨ ਨਾਲ ਜੁੜਿਆ ਫੈਸਲਾ ਲਿਆ ਜਾ ਸਕਦਾ ਹੈ।


Karan Kumar

Content Editor

Related News