MWC 2017 : Huawei ਨੇ ਲਾਂਚ ਕੀਤੇ P10 ਤੇ P10 Plus ਸਮਾਰਟਫੋਨਜ਼

Monday, Feb 27, 2017 - 01:19 PM (IST)

ਜਲੰਧਰ- ਚੀਨ ਦੀ ਸਭ ਤੋਂ ਵੱਡੀ ਦੂਰਸੰਚਾਰ ਉਪਕਰਣ ਨਿਰਮਾਤਾ ਕੰਪਨੀ ਹੁਵਾਵੇ ਨੇ ਮੋਬਾਇਲ ਇੰਡਸਟਰੀ ਨਾਲ ਜੁੜੇ ਦੁਨੀਆ ਦੇ ਸਭ ਤੋਂ ਵੱਡੇ ਈਵੈਂਟ MWC 2017 ''ਚ ਆਪਣੇ ਨਵੇਂ ਸਮਾਰਟਫੋਨਜ਼ P10 ਅਤੇ P10 Plus ਲਾਂਚ ਕੀਤੇ ਹਨ। ਇਹ ਦੋਵੇਂ ਸਮਾਰਟਫੋਨਜ਼ ਅੱਠ ਕਲਰਜ਼ ਆਪਸ਼ੰਸ ''ਚ ਉਪਲੱਬਧ ਕੀਤੇ ਜਾਣਗੇ ਜਿਨ੍ਹਾਂ ''ਚ ਰੋਜ਼ ਗੋਲਡ, ਮਿਸਟਿਕ ਸਿਲਵਰ ਅਤੇ ਪ੍ਰੈਸਟੇਜ਼ ਗੋਲਡ ਆਦਿ ਸ਼ਾਮਲ ਹਨ। 
 
Huawei P10 ਦੇ ਫੀਚਰਜ਼-
ਇਸ ਸਮਾਰਟਫੋਨ ''ਚ 5.1-ਇੰਚ ਦੀ 1080 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਫੁੱਲ-ਐੱਚ.ਡੀ. ਡਿਸਪਲੇ ਮੌਜੂਦ ਹੈ। ਕਿਰਿਨ 960 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ 4ਜੀ.ਬੀ. ਰੈਮ ਦੇ ਨਾਲ 64ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। 
3200 ਐੱਮ.ਏ.ਐੱਚ. ਦੀ ਬੈਟਰੀ ਨਾਲ ਲੈਸ ਇਸ ਸਮਾਰਟਫੋਨ ਦੇ ਰਿਅਰ ''ਚ ਡੁਅਲ ਲੈਂਜ਼ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਸੈੱਟਅਪ ''ਚ ਇਕ 20 ਮੈਗਾਪਿਕਸਲ ਦਾ ਕੈਮਰਾ ਹੈ ਉਥੇ ਹੀ ਇਕ 12 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ। 
 
P10 Plus ਦੇ ਫੀਚਰਜ਼-
ਹੁਵਾਵੇ ਦੇ P10 Plus ਸਮਾਰਟਫੋਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5.5-ਇੰਚ ਦੀ WQHD ਡਿਸਪਲੇ ਦਿੱਤੀ ਗਈ ਹੈ। 6ਜੀ.ਬੀ. ਰੈਮ ਦੇ ਇਸ ਫੋਨ ''ਚ 128ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ। ਫੋਨ ਦੇ ਰਿਅਰ ''ਚ ਪੀ10 ਫੋਨ ਜਿੰਨੀ ਕਪੈਸਿਟੀ ਦਾ ਹੀ ਕੈਮਰਾ ਲੱਗਾ ਹੈ ਪਰ ਇਹ ਕੈਮਰਾ ਵਾਈਡਰ ਅਪਰਚਰ ਐੱਫ/1.8 ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ ਇਸ ਵਿਚ 3,750 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 
 
ਕੀਮਤ-
Huawei P10 ਸਮਾਰਟਫੋਨ ਨੂੰ ਕਰੀਬ 45,676 ਰੁਪਏ ਦੀ ਕੀਮਤ ਨਾਲ ਉਪਲੱਬਧ ਕੀਤਾ ਜਾਵੇਗਾ, ਉਥੇ ਹੀ P10 Plus 49,195 ਰੁਪਏ ਦੀ ਕੀਮਤ ''ਚ ਮਿਲੇਗਾ। ਇਸ ਨੂੰ ਮਾਰਚ ਦੇ ਮਹੀਨੇ ਤੱਕ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਜਾਵੇਗਾ।

Related News