iOS ਯੂਜ਼ਰਸ ਲਈ ਮੋਜ਼ਿਲਾ ਨੇ ਲਾਂਚ ਕੀਤਾ ਨਵਾਂ ਬ੍ਰਾਊਜ਼ਰ

Sunday, Nov 20, 2016 - 05:18 PM (IST)

iOS ਯੂਜ਼ਰਸ ਲਈ ਮੋਜ਼ਿਲਾ ਨੇ ਲਾਂਚ ਕੀਤਾ ਨਵਾਂ ਬ੍ਰਾਊਜ਼ਰ
ਜਲੰਧਰ- ਸੋਚੋ ਜੇਕਰ ਤੁਹਾਡਾ ਬ੍ਰਾਊਜ਼ਰ ਗੁੱਪਤ ਮੋਡ ''ਚ ਅਤੇ ਸਾਰੀਆਂ ਐਡਸ ਨੂੰ ਬਲਾਕ ਕਰਦੇ ਹੋਏ ਕੰਮ ਕਰੇ। ''ਫਾਇਰਫਾਕਸ ਫੋਕਸ'' ਜੋ ਮੋਜ਼ਿਲਾ ਦਾ ਲੇਟੈਸਟ ਬ੍ਰਾਊਜ਼ਰ ਅਜਿਹਾ ਹੀ ਹੈ। ਇਸ ਬ੍ਰਾਊਜ਼ਰ ਨੂੰ ਆਈ.ਓ.ਐੱਸ. ਯੂਜ਼ਰਸ ਲਈ ਲਾਂਚ ਕੀਤਾ ਗਿਆ ਹੈ। 
ਫਾਇਰਫਾਕਸ ''ਚ ਸਿਰਫ ਇਕ ਹੀ ਟੈਬ ਹੈ ਜਿਸ ਨਾਲ ਤੁਸੀਂ ਬ੍ਰਾਊਜ਼ਰ ਕਰ ਸਕਦੇ ਹੋ। ਇਸ ਵਿਚ ਨਾ ਤਾਂ ਬੁਕਮਾਰਕ ਕਰਨ ਦੀ ਆਪਸ਼ਨ ਹੈ ਅਤੇ ਨਾ ਹੀ ਹਿਸਟਰੀ ਨੂੰ ਸੇਵ ਕਰਦਾ ਹੈ। ਜਦੋਂ ਯੂਜ਼ਰ ਬ੍ਰਾਊਜ਼ਰ ਦੀ ਵਰਤੋਂ ਨਹੀਂ ਕਰੇਗਾ ਤਾਂ ਉਹ ਈਰੇਜ਼ ਬਟਨ ਦੀ ਮਦਦ ਨਾਲ ਸਭ ਕੁਝ ਡਿਲੀਟ ਕਰ ਸਕਦਾ ਹੈ। ਇਹ ਕੰਟੈਂਟ ਨੂੰ ਵੀ ਹਾਈਡ ਕਰ ਸਕਦਾ ਹੈ। ਬ੍ਰਾਊਜ਼ਰ ਨੂੰ ਓਪਨ ਕਰਦੇ ਸਮੇਂ ਹੇਠਲੇ ਪਾਸੇ ਬਟਨ ਦਿੱਤਾ ਗਿਆ ਹੈ ਜਿਸ ਨਾਲ ਕਿਸੇ ਵੀ ਪੇਜ ਨੂੰ ਸਫਾਰੀ ਬ੍ਰਾਊਜ਼ਰ ''ਤੇ ਓਪਨ ਕਰ ਸਕੋਗੇ। ਇਨ੍ਹਾਂ ਪ੍ਰਾਈਵੇਸੀ ਫੀਚਰਸ ਤੋਂ ਇਲਾਵਾ ਫੋਕਸ ਐਡਸ ਨੂੰ ਬਲਾਕ ਵੀ ਕਰ ਸਕਦਾ ਹੈ। ਇਸ ਨਾਲ ਵੈੱਬ ਫੋਂਟਸ ਨੂੰ ਵੀ ਬਲਾਕ ਕਰ ਸਕਦੇ ਹੋ। ਇਸ ਤੋਂ ਇਲਾਵਾ ਲੋੜ ਪੈਣ ''ਤੇ ਸਫਾਰੀ ਨੂੰ ਫੋਕਸ ਦੇ ਨਾਲ ਇੰਟੀਗ੍ਰੇਟਿਡ ਵੀ ਕੀਤਾ ਜਾ ਸਕਦਾ ਹੈ।

Related News