Motorola RAZR 5G ਸਿਰਫ 2 ਮਿੰਟ ’ਚ ਹੋਇਆ ਆਊਟ ਆਫ ਸਟਾਕ, ਕੀਮਤ 1 ਲੱਖ 36 ਹਜ਼ਾਰ ਰੁਪਏ

09/17/2020 6:55:38 PM

ਗੈਜੇਟ ਡੈਸਕ—ਟੈੱਕ ਬ੍ਰਾਂਡ ਮੋਟੋਰੋਲਾ ਵੱਲੋਂ ਪਿਛਲੇ ਸਾਲ ਫੋਲਡ ਹੋਣ ਵਾਲਾ Moto RAZR  ਸਮਾਰਟਫੋਨ ਲਾਂਚ ਕੀਤਾ ਗਿਆ ਸੀ ਅਤੇ ਹੁਣ ਕੰਪਨੀ ਇਸ ਦਾ ਅਪਗ੍ਰੇਡ ਲੈ ਕੇ ਆਈ ਹੈ। ਨਵੇਂ Motorola RAZR 5G ਦੀ ਪਹਿਲੀ ਸੇਲ ਬੀਤੇ ਮੰਗਲਵਾਰ ਨੂੰ ਹੋਈ ਅਤੇ ਸਿਰਫ 2 ਮਿੰਟ ’ਚ ਹੀ ਸਾਰੇ ਦੇ ਸਾਰੇ ਫੋਨ ਵਿਕ ਗਏ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫੋਨ ਦੀ ਕੀਮਤ 12,499 ਯੁਆਨ (ਕਰੀਬ 1 ਲੱਖ 36 ਹਜ਼ਾਰ) ਹੈ, ਇਸ ਦੇ ਬਾਵਜੂਦ ਸਾਰੇ ਆਨਲਾਈਨ ਪਲੇਟਫਾਰਮ ਤੋਂ ਇਹ ਫੋਨ ਸਿਰਫ 2 ਮਿੰਟ ’ਚ ਹੀ ਖਤਮ ਹੋ ਗਿਆ। ਇਸ ਫੋਨ ਦੀ ਅਗਲੀ ਸੇਲ 21 ਸਤੰਬਰ ਨੂੰ ਹੋਵੇਗੀ।

PunjabKesari

ਫੋਲਡਿੰਗ ਸਕਰੀਨ ਲਈ ਮੋਟੋਰੋਲਾ ਨੇ ਇਸ ਡਿਵਾਈਸ ’ਚ ਬੇਹਦ ਖਾਸ ਹਿੰਜ ਮੈਕਨਿਜਮ ਦਿੱਤਾ ਹੈ ਅਤੇ ਲੇਨੋਵੋ ਨੇ ਇਸ ਦੇ ਬਾਰੇ ’ਚ ਡੀਟੇਲਸ ਸ਼ੇਅਰ ਕੀਤੀ ਹੈ। ਕੰਪਨੀ ਨੇ ਕਿਹਾ ਕਿ Motorola RAZR 5G ਇੰਡਸਟਰੀ ਦਾ ਐਕਸਕਲੂਸੀਵ 100 ਤੋਂ ਜ਼ਿਆਦਾ ਪੇਟੈਂਟਸ ਵਾਲਾ ‘ਸਟਾਰ ਟ੍ਰੈਕ’ ਸ਼ਾਫਟ ਇਸਤੇਮਾਲ ਕਰਦਾ ਹੈ। ਇਸ ਹਿੰਜ ਦੀ ਮਦਦ ਨਾਲ ਸਕਰੀਨ ਕਵਰਡ ਹੋ ਕੇ ਮੁੜ ਜਾਂਦੀ ਹੈ। ਇਸ ਤੋਂ ਇਲਾਵਾ ਵਾਰ-ਵਾਰ ਮੋੜਨ ਦੇ ਬਾਵਜੂਦ ਫੋਨ ਓਪਨ ਕਰਦੇ ਹੀ ਡਿਸਪਲੇਅ ਫਲੈਟ ਹੋ ਜਾਂਦੀ ਹੈ ਅਤੇ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਪਨੀ ਆਪਣੀ RAZR ਫਲਿੱਪ ਫੋਨ ਸੀਰੀਜ਼ ਦੀ ਤਰਜ਼ ’ਤੇ ਨਵੇਂ ਡਿਵਾਈਸ ਲੈ ਕੇ ਆਈ ਹੈ।

PunjabKesari

ਪੰਜ ਸਾਲ ਤੋਂ ਜ਼ਿਆਦਾ ਹੈ ਫੋਨ ਦੀ ਲਾਈਫ
ਰਿਸਰਚਸ ਦਾ ਕਹਿਣਾ ਹੈ ਕਿ Motorola RAZR 5G ਨੂੰ 200,000 ਵਾਰ ਫੋਲਡ-ਅਨਫੋਲਡ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਕੋਈ ਯੂਜ਼ਰ ਫੋਨ ਨੂੰ ਘਟੋ-ਘੱਟ ਪੰਜ ਸਾਲ ਤੱਕ ਇਸਤੇਮਾਲ ਕਰ ਸਕਦਾ ਹੈ। ਇਸ ਤੋਂ ਇਲਾਵਾ Motorola RAZR 5G ਫਲੈਕਸੀਬਲ ਸਕਰੀਨ ਦਾ ਇਸਤੇਮਾਲ ਵਾਟਰਡਰਾਪ ਸ਼ੇਪ ’ਚ ਕਰਦਾ ਹੈ ਜੋ ਸਭ ਤੋਂ ਪਹਿਲਾਂ ਲੇਨੋਵੋ ਰਿਸਰਚ ਇੰਸਟੀਚਿਊਟ ਵੱਲੋਂ ਇੰਡਟਰੋਡਿਊਸ ਕੀਤੀ ਗਈ।

PunjabKesari

ਸਪੈਸੀਫਿਕੇਸ਼ਨਸ
ਮੋਟੋਰੋਲਾ ਦੇ ਨਵੇਂ ਫੋਲਡੇਬਲ ਸਮਾਰਟਫੋਨ 6.2 ਇੰਚ ਦੀ OLED ਡਿਸਪਲੇਅ ਦਿੱਤੀ ਗਈ ਹੈ ਜੋ ਫੋਲਡ ਹੋ ਸਕਦਾ ਹੈ। ਇਸ ਤੋਂ ਇਲਾਵਾ ਫੋਨ ਦੇ ਬਾਹਰ ਵੱਲ ਸੈਕੰਡ ਸਕਰੀਨ ਵੀ ਦਿੱਤੀ ਗਈ ਹੈ ਜਿਸ ਦਾ ਸਾਈਜ਼ 2.7 ਇੰਚ ਹੈ। ਪਾਵਰਫੁੱਲ ਪਰਫਾਰਮੈਂਸ ਲਈ Motorola RAZR 5G ’ਚ ਕੁਆਲਕਾਮ ਸਨੈਪਡਰੈਗਨ 765ਜੀ ਪ੍ਰੋਸੈਸਰ ਦਿੱਤਾ ਗਿਆ ਹੈ। ਗੱਲ ਕਰੀਏ ਕੈਮਰੇ ਦੀ ਤਾਂ ਫੋਨ ਦਾ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ ਅਤੇ ਸੈਲਫੀ ਕੈਮਰਾ 20 ਮੈਗਾਪਿਕਸਲ ਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 2800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜਿਸ ਦੇ ਨਾਲ ਹੀ 15ਵਾਟ ਫਲੈਸ਼ ਚਾਰਜਿੰਗ ਦੀ ਸਪੋਰਟ ਵੀ ਦਿੱਤੀ ਗਈ ਹੈ।

PunjabKesari


Karan Kumar

Content Editor

Related News