48MP ਕੈਮਰੇ ਵਾਲਾ Motorola One Vision ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

06/20/2019 1:54:41 PM

ਗੈਜੇਟ ਡੈਸਕ– ਮੋਟੋਰੋਲਾ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Motorola One Vision ਲਾਂਚ ਕਰ ਦਿੱਤਾ ਹੈ। ਭਾਰਤ ’ਚ ਇਸ ਸਮਾਰਟਫੋਨ ਨੂੰ 19,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਸੇਲ 27 ਜੂਨ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਇਹ ਸਮਾਰਟਫੋਨ 4 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਨਾਲ ਆਇਆ ਹੈ। ਇਹ ਸਮਾਰਟਫੋਨ ਬ੍ਰਾਂਨਜ਼ ਗ੍ਰੇਡੀਐਂਟ ਦੇ ਨਾਲ ਉਪਲੱਬਧ ਹੋਵੇਗਾ। ਮੋਟੋਰੋਲਾ ਆਪਣੇ ਸਮਾਰਟਫੋਨ ਨੂੰ ਬ੍ਰਾਂਜ਼ੀਲ ’ਚ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। 

ਫੀਚਰਜ਼
ਮੋਟੋਰੋਲਾ ਵਨ ਵਿਜ਼ਨ ’ਚ 6.3-ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 2520x1080 ਪਿਕਸਲ ਹੈ। ਇਹ ਸਮਾਰਟਫੋਨ ਸੈਮਸੰਗ ਦੇ Exynos 9609 ਪ੍ਰੋਸੈਸਰ ਨਾਲ ਲੈਸ ਹੈ ਅਤੇ ਇਸ ਵਿਚ Mali-G72 MP3 ਜੀ.ਪੀ.ਯੂ. ਦਿੱਤਾ ਗਿਆ ਹੈ। ਮੋਟੋਰੋਲਾ ਵਨ ਵਿਜ਼ਨ ’ਚ 4 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਮੋਟੋਰੋਲਾ ਵਨ ਵਿਜ਼ਨ ਸਮਾਰਟਫੋਨ ਗੂਗਲ ਦੇ ਐਂਡਰਾਇਡ 9.0 ਪਾਈ ਆਪਰੇਟਿੰਗ ਸਿਸਟਮ ’ਤੇ ਚੱਲਦਾ ਹੈ। 

PunjabKesari

ਕੰਪਨੀ ਦਾ ਦਾਅਵਾ, 15 ਮਿੰਟ ਚਾਰਜ ਕਰਨ ’ਤੇ 7 ਘੰਟੇ ਚੱਲੇਗਾ ਫੋਨ
ਮੋਟੋਰੋਲਾ ਵਨ ਵਿਜ਼ਨ ਸਮਾਰਟਫੋਨ ’ਚ 3,500mAh ਦੀ ਬੈਟਰੀ ਹੈ। ਇਹ ਮੋਟੋਰੋਲਾ ਦੀ ਟਰਬੋਪਾਵਰ ਫਾਸਟ ਚਾਰਜਿੰਗ ਟੈਕਨਾਲੋਜੀ ਨੂੰ ਸਪੋਰਟ ਕਰੇਗੀ। ਕੰਪਨੀ ਦਾ ਦਾਅਵਾ ਹੈ ਕਿ 15 ਮਿੰਟ ਚਾਰਜ ਕਰਨ ਤੋਂ ਬਾਅਦ ਫੋਨ ਦੀ ਬੈਟਰੀ 7 ਘੰਟੇ ਚੱਲੇਗੀ। ਫੁਲ ਚਾਰਜ ’ਤੇ ਫੋਨ ਦੀ ਬੈਟਰੀ ਦਿਨ ਭਰ ਚੱਲੇਗੀ। ਜੇਕਰ ਇਸ ਸਮਾਰਟਫੋਨ ’ਚ ਲੱਗੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਬੈਕ ’ਚ ਡਿਊਲ ਕੈਮਰਾ ਸੈੱਟਅਪ ਹੈ। ਫੋਨ ਦੇ ਬੈਕ ’ਚ 48 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਕੈਮਰੇ ਹਨ। 48 ਮੈਗਾਪਿਕਸਲ ਵਾਲਾ ਰੀਅਰ ਕੈਮਰਾ ਕਵਾਡ ਪਿਕਸਲ ਟੈਕਨਾਲੋਜੀ ਨਾਲ ਆਏਗਾ। ਨਾਲ ਹੀ ਕੈਮਰੇ ’ਚ ਨਾਈਟ ਮੋਡ ਵੀ ਹੈ, ਜਿਸ ਨੂੰ ਨਾਈਟ ਵਿਜ਼ਨ ਨਾਮ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ ਸਮਾਰਟਫੋਨ ’ਚ 25 ਮੈਗਾਪਿਕਸਲ ਦਾ ਇਨ-ਸਕਰੀਨ ਕੈਮਰਾ ਦਿੱਤਾ ਗਿਆ ਹੈ। ਕੈਮਰੇ ’ਚ ਕਵਾਡ ਪਿਕਸਲ ਟੈਕਨਾਲੋਜੀ ਦਿੱਤੀ ਗਈ ਹੈ। 


Related News