Motorola One Fusion Plus ਦੀ ਪਹਿਲੀ ਸੇਲ ਅੱਜ, ਘੱਟ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰ
Wednesday, Jun 24, 2020 - 10:47 AM (IST)

ਗੈਜੇਟ ਡੈਸਕ– ਮੋਟੋਰੋਲਾ ਨੇ ਹਾਲ ਹੀ ’ਚ ਪਾਪ-ਅਪ ਸੈਲਫ਼ੀ ਕੈਮਰੇ ਵਾਲਾ Motorola One Fusion Plus ਸਮਾਰਟਫੋਨ ਲਾਂਚ ਕੀਤਾ ਸੀ ਜਿਸ ਨੂੰ ਅੱਜ ਪਹਿਲੀ ਵਾਰ ਸੇਲ ਲਈ ਮੁਹੱਈਆ ਕਰਵਾਇਆ ਜਾਵੇਗਾ। ਇਸ ਫੋਨ ਨੂੰ ਦੁਪਹਿਰ ਨੂੰ 12 ਵਜੇ ਤੋਂ ਬਾਅਦ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ। ਸੇਲ ’ਚ ਫੋਨ ਖਰੀਦਣ ’ਤੇ ਗਾਹਕਾਂ ਨੂੰ ਕਈ ਪੇਸ਼ਕਸ਼ ਵੀ ਦਿੱਤੇ ਜਾਣਗੇ।
ਇਸ ਸਮਾਰਟਫੋਨ ’ਚ ਪਾਪ-ਅਪ ਸੈਲਫ਼ੀ ਕੈਮਰਾ, ਐੱਚ.ਡੀ. ਡਿਸਪਲੇਅ ਅਤੇ 5,000mAh ਦੀ ਬੈਟਰੀ ਦੀ ਸੁਪੋਰਟ ਮਿਲੀ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ’ਚ ਗੂਗਲ ਅਸਿਸਟੈਂਟ ਦਾ ਬਟਨ ਵੀ ਦਿੱਤਾ ਗਿਆ ਹੈ। Motorola One Fusion Plus ਸਮਾਰਟਫੋਨ ਦੇ 6 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ।
Motorola One Fusion Plus ਦੇ ਫੀਚਰਜ਼
ਡਿਸਪਲੇਅ - 6.5 ਇੰਚ ਦੀ HD+
ਪ੍ਰੋਸੈਸਰ - ਸਨੈਪਡ੍ਰੈਗਨ 730
ਰੈਮ - 6 ਜੀ.ਬੀ.
ਸਟੋਰੇਜ - 128 ਜੀ.ਬੀ.
ਓ.ਐੱਸ. - ਐਂਡਰਾਇਡ 10
ਰੀਅਰ ਕੈਮਰਾ - 64MP+8MP+5MP+2MP ਕਵਾਡ ਕੈਮਰਾ ਸੈੱਟਅਪ
ਫਰੰਟ ਕੈਮਰਾ - 16MP ਪਾਪ-ਅਪ ਸੈਲਫ਼ੀ
ਬੈਟਰੀ - 5,000mAh
ਕੁਨੈਕਟੀਵਿਟੀ - 4G, ਬਲੂਟੂਥ 5.0, WiFi, GPS ਅਤੇ USB ਪੋਰਟ ਟਾਈਪ-ਸੀ
ਖ਼ਾਸ ਫੀਚਰ - 15 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ